ਆਪ ਦੇ ਅਯੋਗ ਵਿਧਾਇਕਾਂ ਦੇ ਮਾਮਲੇ ਵਿਚ ਹਾਈ ਕੋਰਟ ਦਾ ਨਿਰਦੇਸ਼ ਅਗਲੀ ਤਰੀਕ ਤਕ ਉਪਚੋਣਾਂ ਦਾ ਐਲਾਨ ਨਾ ਕੀਤਾ ਜਾਏ

ss1

ਆਪ ਦੇ ਅਯੋਗ ਵਿਧਾਇਕਾਂ ਦੇ ਮਾਮਲੇ ਵਿਚ ਹਾਈ ਕੋਰਟ ਦਾ ਨਿਰਦੇਸ਼ ਅਗਲੀ ਤਰੀਕ ਤਕ ਉਪਚੋਣਾਂ ਦਾ ਐਲਾਨ ਨਾ ਕੀਤਾ ਜਾਏ

ਨਵੀਂ ਦਿੱਲੀ 24 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਚੋਣ ਕਮਿਸ਼ਨ ਵਲੋਂ ਬੀਤੇ ਕੂਝ ਦਿਨ ਪਹਿਲਾਂ ਅਯੋਗ ਐਲਾਨ ਕੀਤੇ ਗਏ 20 ‘ਆਪ’ ਵਿਧਾਇਕਾਂ ਦੇ ਮਾਮਲੇ ‘ਤੇ ਦਿੱਲੀ ਹਾਈ ਕੋਰਟ ਨੇ ਸੁਣਵਾਈ ਕਰਦਿਆਂ ਕੋਰਟ ਨੇ ਚੋਣ ਕਮਿਸ਼ਨ ਨੂੰ ਨਿਰਦੇਸ਼ ਦਿੱਤਾ ਹੈ ਕਿ ਸੋਮਵਾਰ ਨੂੰ ਹੋਣ ਵਾਲੀ ਅਗਲੀ ਸੁਣਵਾਈ ਤੱਕ ਉੱਪ ਚੋਣਾਂ ਬਾਰੇ ਕੋਈ ਐਲਾਨ ਨਾ ਕੀਤੇ ਜਾਵੇ ਅਤੇ ਨਾਲ ਹੀ ਦਿੱਲੀ ਹਾਈ ਕੋਰਟ ਨੇ ਚੋਣ ਕਮਿਸ਼ਨ ਸਮੇਤ ਮਾਮਲੇ ਨਾਲ ਜੁੜੇ ਸਾਰੇ ਪੱਖਾਂ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ (ਆਪ) ਦੇ 20 ਵਿਧਾਇਕਾਂ ਨੂੰ ਅਯੋਗ ਐਲਾਨ ਕਰਨ ਦੀ ਸਿਫਾਰਿਸ਼ ਚੋਣ ਕਮਿਸ਼ਨ ਨੇ ਕੀਤੀ ਸੀ। ਇਸ ‘ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਪਣੀ ਮੋਹਰ ਲਗਾਈ ਸੀ। ਦਿੱਲੀ ਹਾਈ ਕੋਰਟ ਇਸ ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ ਨੂੰ ਕਰੇਗਾ।
‘ਆਪ’ ਪਾਰਟੀ ਨੇ ਆਪਣੇ 20 ਵਿਧਾਇਕਾਂ ਨੂੰ ਸੰਸਦੀ ਸਕੱਤਰ ਬਣਾਇਆ ਸੀ। ਇਸ ਦੇ ਖਿਲਾਫ ਜਦੋਂ ਆਵਾਜ਼ ਉਠਣ ਲੱਗੀ ਅਤੇ ਕਿਹਾ ਗਿਆ ਕਿ ਇਹ ‘ਆਫਿਸ ਆਫ ਪ੍ਰੋਫਿਟ’ ਯਾਨੀ ਲਾਭ ਦੇ ਅਹੁਦੇ ਦਾ ਮਾਮਲਾ ਹੈ। ਲਾਭ ਦੇ ਅਹੁਦੇ ਦੇ ਅਧੀਨ ਮੰਤਰੀਆਂ ਵਰਗੀਆਂ ਕਝ ਸਹੂਲਤਾਂਵਾਂ ਮਿਲਦੀਆਂ ਹਨ ਪਰ ਕੋਈ ਵਿਧਾਇਕ ਅਜਿਹੇ ਕਿਸੇ ਅਹੁਦੇ ‘ਤੇ ਨਹੀਂ ਰਹਿ ਸਕਦਾ। ਵਿਵਾਦ ਤੋਂ ਬਾਅਦ ਦਿੱਲੀ ਸਰਕਾਰ ਦੇ ਨਿਯਮਾਂ ਵਿੱਚ ਤਬਦੀਲੀ ਕਰਨ ਵਾਲਾ ਬਿੱਲ ਦਿੱਲੀ ਵਿਧਾਨ ਸਭਾ ਵਿੱਚ ਪਾਸ ਕਰਵਾ ਲਿਆ ਸੀ ਪਰ ਉਸ ਨੂੰ ਐੱਲ.ਜੀ. ਤੋਂ ਮਨਜ਼ੂਰੀ ਨਹੀਂ ਮਿਲੀ ਸੀ। ਹਾਲ ਵਿੱਚ ਚੋਣ ਕਮਿਸ਼ਨ ਨੇ ‘ਆਪ’ ਦੇ 20 ਵਿਧਾਇਕਾਂ ਨੂੰ ਲਾਭ ਦੇ ਅਹੁਦੇ ‘ਤੇ ਰਹਿਣ ਦਾ ਹਵਾਲਾ ਦਿੰਦੇ ਹੋਏ ਅਯੋਗ ਕਰਾਰ ਦਿੱਤਾ ਸੀ। ਕਮਿਸ਼ਨ ਦੇ ਇਸ ਸੰਬੰਧ ਵਿੱਚ ਆਪਣੀ ਸਿਫਾਰਿਸ਼ ਰਾਸ਼ਟਰਪਤੀ ਨੂੰ ਭੇਜੀ ਸੀ। ਸ਼ੁੱਕਰਵਾਰ ਨੂੰ ਰਾਸ਼ਟਰਪਤੀ ਕੋਲ ਭੇਜੀ ਗਈ ਸਿਫਾਰਿਸ਼ ਨੂੰ ਐਤਵਾਰ ਨੂੰ ਮਨਜ਼ੂਰੀ ਮਿਲ ਗਈ ਅਤੇ ਸਾਰੇ 20 ਵਿਧਾਇਕ ਅਯੋਗ ਕਰਾਰ ਦਿੱਤੇ ਗਏ।

Share Button

Leave a Reply

Your email address will not be published. Required fields are marked *