‘ਆਪ’ ਦੀ 6ਵੀਂ ਸੂਚੀ ਨੇ ਪਾਏ ਪੁਆੜੇ

‘ਆਪ’ ਦੀ 6ਵੀਂ ਸੂਚੀ ਨੇ ਪਾਏ ਪੁਆੜੇ

ਜਲੰਧਰ: ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 2017 ਲਈ ਜਾਰੀ ਕੀਤੀ ਉਮੀਦਵਾਰਾਂ ਦੀ 6ਵੀਂ ਸੂਚੀ ਜਾਰੀ ਹੁੰਦਿਆਂ ਹੀ ਵਿਵਾਦ ਸ਼ੁਰੂ ਹੋ ਗਿਆ ਹੈ। ਪਾਰਟੀ ਵੱਲੋਂ ਜਲੰਧਰ ਕੈਂਟ ਤੋਂ ਬਣਾਏ ਉਮੀਦਵਾਰ ਹਰਕਿਸ਼ਨ ਸਿੰਘ ਵਾਲੀਆ ਦਾ ਵਿਰੋਧ ਹੋ ਰਿਹਾ ਹੈ। ਪਾਰਟੀ ਵਰਕਰ ਤੇ ਜਲੰਧਰ ਤੋਂ ਟਿਕਟ ਦੀ ਦਾਅਵੇਦਾਰ ਮੰਨੀ ਜਾਂਦੀ ਸਾਬਕਾ ਹਾਕੀ ਖਿਡਰਨ ਰਾਜਬੀਰ ਕੌਰ ਨੇ ਪਾਰਟੀ ਖਿਲਾਫ ਝੰਡਾ ਚੁੱਕ ਲਿਆ ਹੈ। ਉਨ੍ਹਾਂ ਸਾਫ ਕੀਤਾ ਕਿ ਜੇਕਰ ਉਮੀਦਵਾਰ ਨਹੀਂ ਬਦਲਿਆ ਗਿਆ ਤਾਂ ਉਹ ਆਮ ਆਦਮੀ ਪਾਰਟੀ ਲਈ ਕੰਮ ਨਹੀਂ ਕਰਨਗੇ।
ਦਰਅਸਲ ਆਮ ਆਦਮੀ ਪਾਰਟੀ ਨੇ ਹਰਕ੍ਰਿਸ਼ਨ ਸਿੰਘ ਵਾਲੀਆ ਨੂੰ ਜਲੰਧਰ ਕੈਂਟ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ। ਉਹ ਪੇਸ਼ੇ ਵਜੋਂ ਬਿਜਨੈਸਮੈਨ ਤੇ ਜਲੰਧਰ ਕਾਰ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਹਨ। ਵਾਲੀਆ 2014 ਵਿੱਚ ਲੋਕ ਸਭਾ ਚੋਣਾ ਮੌਕੇ ਵਲੰਟੀਅਰ ਵਜੋਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨ।  ਇੱਥੇ ਸਾਬਕਾ ਹਾਕੀ ਖਿਡਾਰਨ ਰਾਜਬੀਰ ਕੌਰ ਵੀ ਟਿਕਟ ਦੇ ਦਾਅਵੇਦਾਰ ਸਨ ਪਰ ਪਾਰਟੀ ਵੱਲੋਂ ਲਏ ਇਸ ਫੈਸਲੇ ਤੋਂ ਬਾਅਦ ਰਾਜਬੀਰ ਕੌਰ ਨਰਾਜ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਪਾਰਟੀ ਆਪਣਾ ਫੈਸਲਾ ਮੁੜ ਵਿਚਾਰੇ। ਉਨ੍ਹਾਂ ਵਾਲੀਆ ਨੂੰ ਬਾਹਰੀ ਉਮੀਦਵਾਰ ਕਰਾਰ ਦਿੱਤਾ ਹੈ। ਇਲਜ਼ਾਮ ਇਹ ਵੀ ਹਨ ਕਿ ਵਾਲੀਆ ਨੇ ਪਾਰਟੀ ਲਈ ਕੁਝ ਵੀ ਨਹੀਂ ਕੀਤਾ।
ਰਾਜਬੀਰ ਮੁਤਾਬਕ ਉਨ੍ਹਾਂ ਪਾਰਟੀ ਲਈ ਬਹੁਤ ਮਿਹਨਤ ਕੀਤੀ ਹੈ। ‘ਆਪ’ ‘ਚ ਸ਼ਾਮਲ ਹੋਣ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਵੀ ਭੁਗਤਣਾ ਪਿਆ ਹੈ। ਰਾਜਬੀਰ ਮੁਤਾਬਕ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਪੰਜਾਬ ਪੁਲਿਸ ‘ਚ ਸਵਿਸ ਅਧੀਨ ਪਤੀ ਨੂੰ ਇੱਕ ਸਾਲ ਪਹਿਲਾਂ ਹੀ ਰਿਟਾਇਰ ਵੀ ਕਰ ਦਿੱਤਾ। ਇੱਥੋਂ ਤੱਕ ਕੇ ਉਨ੍ਹਾਂ ਦੀ ਪੈਨਸ਼ਨ ਤੱਕ ਰੋਕ ਦਿੱਤੀ ਗਈ ਹੈ। ਉਨ੍ਹਾਂ ਸਾਫ ਕਿਹਾ ਹੈ ਕਿ ਪਾਰਟੀ ਟਿਕਟ ਨੂੰ ਲੈ ਕੇ ਆਪਣਾ ਫੈਸਲਾ ਬਦਲੇ, ਨਹੀਂ ਤਾਂ ਉਹ ਇਲਾਕੇ ‘ਚ ਕੰਮ ਕਰਨਾ ਵੀ ਬੰਦ ਕਰ ਦੇਣਗੇ।
Share Button

Leave a Reply

Your email address will not be published. Required fields are marked *

%d bloggers like this: