‘ਆਪ’ ਦੀ 12 ਅਗਸਤ ਦੀ ਰੈਲੀ ਲਈ ਹਲਕਾ ਭਦੌੜ ਦੇ ਵਰਕਰਾਂ ਨੂੰ ਕੀਤਾ ਲਾਮਬੰਦ

ss1

‘ਆਪ’ ਦੀ 12 ਅਗਸਤ ਦੀ ਰੈਲੀ ਲਈ ਹਲਕਾ ਭਦੌੜ ਦੇ ਵਰਕਰਾਂ ਨੂੰ ਕੀਤਾ ਲਾਮਬੰਦ
ਐਸ.ਸੀ. ਵਿੰਗ ਦੀ ਵਿਸ਼ਾਲ ਰੈਲੀ

9-3 (2)

ਭਦੌੜ 09 ਅਗਸਤ (ਵਿਕਰਾਂਤ ਬਾਂਸਲ) ਤਪਾ ਵਿਖੇ 12 ਅਗਸਤ ਨੂੰ ਹੋਣ ਵਾਲੀ ‘ਆਪ’ ਦੀ ਐਸ.ਸੀ. ਵਿੰਗ ਦੀ ਵਿਸ਼ਾਲ ਰੈਲੀ ਦੇ ਮੱਦੇਨਜ਼ਰ ਭਦੌੜ ਵਿਖੇ ਸਰਕਲ ਇੰਚਾਰਜ ਕੀਰਤ ਸਿੰਗਲਾ, ਸੁਖਚੈਨ ਚੈਨਾ ਅਤੇ ਆਪ ਆਗੂ ਅਮਰ ਸਿੰਘ ਬੀ.ਏ. ਨੇ ਪਾਰਟੀ ਵਰਕਰਾਂ ਨੂੰ ਲਾਮਬੰਦ ਕੀਤਾ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ 12 ਅਗਸਤ ਨੂੰ ਐਸ.ਸੀ. ਵਿੰਗ ਦੀ ਵਿਸ਼ਾਲ ਰੈਲੀ ਅੰਦਰਲੀ ਅਨਾਜ ਮੰਡੀ ਤਪਾ ਵਿਖੇ ਸ਼ਾਮ 4 ਵਜੇ ਹੋ ਰਹੀ ਹੈ। ਇਸ ਮੌਕੇ ਉਹਨਾਂ ਦੱਸਿਆ ਕਿ ਇਸ ਰੈਲੀ ਵਿੱਚ ਪੰਜਾਬ ਦੇ ਆਪ ਪਾਰਟੀ ਦੇ ਮੁੱਖ ਬੁਲਾਰੇ ਸੁਖਪਾਲ ਸਿੰਘ ਖਹਿਰਾ, ਐਸ.ਸੀ. ਵਿੰਗ ਦੇ ਪੰਜਾਬ ਪ੍ਰਧਾਨ ਦੇਵ ਮਾਨ ਅਤੇ ਸਮੁੱਚੀ ਲੀਡਰਸ਼ਿਪ ਪਹੁੰਚ ਰਹੀ ਹੈ।

ਇਸ ਮੌਕੇ ਉਹਨਾਂ ਪਾਰਟੀ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਪੰਜਾਬ ਨੂੰ ਭ੍ਰਿਸ਼ਟਾਚਾਰ ਅਤੇ ਨਸ਼ਾ ਮੁਕਤ ਬਣਾਉਣ ਲਈ ਪਿੰਡਾਂ ਵਿੱਚੋਂ ਵੱਧ ਤੋਂ ਵੱਧ ਲੋਕਾਂ ਨੂੰ ‘ਆਪ’ ਪਾਰਟੀ ਨਾਲ ਜੋੜਿਆ ਜਾਵੇ ਅਤੇ 12 ਅਗਸਤ ਨੂੰ ਹੋ ਰਹੀ ਰੈਲੀ ਵਿੱਚ ਸ਼ਾਮਲ ਹੋਣ ਲਈ ਵੀ ਕਿਹਾ ਜਾਵੇ। ਇਸ ਮੌਕੇ ਹਲਕਾ ਭਦੌੜ ਦੇ ਸਰਕਲ ਇੰਚਾਰਜਾਂ, ਵਰਕਰਾਂ ਨੇ ‘ਆਪ’ ਪਾਰਟੀ ਦੇ ਉੱਚ ਲੀਡਰਾਂ ਨੂੰ ਵਿਸ਼ਵਾਸ਼ ਦਿਵਾਉਂਦਿਆਂ ਕਿਹਾ ਕਿ ਇਸ ਰੈਲੀ ਵਿੱਚ ਰਿਕਾਰਡਤੋੜ ਇਕੱਠ ਹੋਵੇਗਾ ਅਤੇ ਆਪ ਦੇ ਵਰਕਰ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਸਰਕਲ ਇੰਚਾਰਜ ਸੁਖਦੀਪ ਮੱਝੂਕੇ, ਰੇਸ਼ਮ ਜੰਗੀਆਣਾ, ਕਾਕਾ ਭਲੇਰੀਆ, ਪ੍ਰਿੰ: ਸੁਰਜੀਤ ਸੰਧੂ, ਗਾਗਾ ਜੰਗੀਆਣਾ, ਅਮਰਜੀਤ ਤਲਵੰਡੀ, ਗੁਰਮੀਤ ਮਸੀਹ, ਗੁਰਜੀਤ ਬੁੱਟਰ, ਤਰਸੇਮ ਭੋਲਾ ਤੋਂ ਇਲਾਵਾ ਆਪ ਵਰਕ ਵੱਡੀ ਗਿਣਤੀ ਚ ਹਾਜ਼ਰ ਰਹੇ।

Share Button

Leave a Reply

Your email address will not be published. Required fields are marked *