Thu. Jul 18th, 2019

‘ਆਪ’ ਦੀ ਰੈਲੀ ‘ਚ ਖੜਕਾ-ਦੜਕਾ

‘ਆਪ’ ਦੀ ਰੈਲੀ ‘ਚ ਖੜਕਾ-ਦੜਕਾ

ਪਠਾਨਕੋਟ: ਹਲਕਾ ਸੁਜਾਨਪੁਰ ਵਿੱਚ ਆਮ ਆਦਮੀ ਪਾਰਟੀ ਦੀ ਖੂਬ ਹੰਗਾਮਾ ਹੋਇਆ। ਪਠਾਨਕੋਟ ਦੇ ਹਲਕਾ ਸੁਜਾਨਪੁਰ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਰੈਲੀ ਸੀ। ਇਸ ਦੌਰਾਨ ਕਾਂਗਰਸੀ ਮਹਿਲਾ ਵਿੰਗ ਦੀਆਂ ਵਰਕਰਾਂ ਨੇ ਕਾਲੇ ਝੰਡੇ ਲੈ ਕੇ ਰੈਲੀ ‘ਤੇ ਧਾਵਾ ਬੋਲ ਦਿੱਤਾ। ਕਾਂਗਰਸੀ ਵਰਕਰਾਂ ਨੇ ਕੇਜਰੀਵਾਲ ਗੋ ਬੈਕ ਦੇ ਨਾਅਰੇ ਲਾਏ।

ਇਸ ਕਰਕੇ ‘ਆਪ’ ਵਰਕਰ ਵੀ ਪੁਲਿਸ ਬੈਰੀਕੇਡ ਕੋਲ ਪਹੁੰਚ ਗਏ। ‘ਆਪ’ ਵਰਕਰਾਂ ਨੇ ਕਾਂਗਰਸੀ ਵਰਕਰਾਂ ਨਾਲ ਧੱਕਾਮੁੱਕੀ ਵੀ ਕੀਤੀ। ਇਸ ਦੌਰਾਨ ਮਾਹੌਲ ਤਣਾਅ ਵਾਲਾ ਹੋ ਗਿਆ। ਪੁਲਿਸ ਨੇ ਹਾਲਾਤ ‘ਤੇ ਕਾਬੂ ਪਾਉਣ ਲਈ ਹਲਕੇ ਬਲ ਦੀ ਵੀ ਵਰਤੋਂ ਕੀਤੀ।

ਕਾਂਗਰਸੀ ਵਰਕਰਾਂ ਨੇ ਇਲਜ਼ਾਮ ਲਾਇਆ ਕਿ ‘ਆਪ’ ਦੇ ਪੁਰਸ਼ ਵਰਕਰਾਂ ਨੇ ਉਨ੍ਹਾਂ ਨੂੰ ਧੱਕੇ ਮਾਰੇ ਹਨ।

Leave a Reply

Your email address will not be published. Required fields are marked *

%d bloggers like this: