Tue. Feb 25th, 2020

ਆਪ ਦੀ ਰੂਪਨਗਰ ਇਕਾਈ ਨੇ ਦਿੱਲੀ ਜਿੱਤ ਦੀ ਖੁਸ਼ੀ ਸ਼ਹਿਰਵਾਸੀਆਂ ਨਾਲ ਸਾਂਝੀ ਕੀਤੀ

ਆਪ ਦੀ ਰੂਪਨਗਰ ਇਕਾਈ ਨੇ ਦਿੱਲੀ ਜਿੱਤ ਦੀ ਖੁਸ਼ੀ ਸ਼ਹਿਰਵਾਸੀਆਂ ਨਾਲ ਸਾਂਝੀ ਕੀਤੀ

ਰੋਪੜ, 13 ਫਰਵਰੀ (ਡਾ. ਖਰਬੰਦਾ) ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਸ਼ਾਨਦਾਰ ਹੂੰਝਾ ਫੇਰ ਜਿੱਤ ਦੀ ਖੁਸ਼ੀ ਸ਼ਹਿਰਵਾਸੀਆਂ ਨਾਲ ਸਾਂਝੀ ਕਰਨ ਲਈ ਰੂਪਨਗਰ ਦੇ ਮੇਨ ਬਜ਼ਾਰ ਵਿੱਚੋਂ ਇੱਕ ਰੋਡਸ਼ੋਅ ਕਢਿਆ ਗਿਆ। ਪਾਰਟੀ ਆਗੂ ਭਾਗ ਸਿੰਘ ਮਦਾਨ, ਸੁਰਿੰਦਰ ਸਿੰਘ, ਬਲਵਿੰਦਰ ਸਿੰਘ ਗਿੱਲ ਅਤੇ ਬਲਵਿੰਦਰ ਸੈਣੀ ਨੇ ਦਸਿਆ ਕਿ ਸ਼ਹਿਰ ਦੇ ਮੁੱਖ ਸਥਾਨ ਬੇਲਾ ਚੌਕ ਤੋਂ ਚਾਰ ਪਹੀਆ ਵਾਹਨਾਂ ਉਤੇ ਕਜਰੀਵਾਲ ਅਤੇ ਭਗਵੰਤ ਮਾਨ ਦੇ ਆਦਮ ਕੱਦ ਦੇ ਬੋਰਡ ਲੱਗਾ ਕੇ ‘ਜੱਟ ਕੇਜਰੀਵਾਲ ਦੇ ਵਾਂਗੂ ਤਖਤੇ ਪਲਟ ਦਊਂ’ ਗਾਣੇ ਦੀ ਗੂੰਜ ਵਿੱਚ ਪਾਰਟੀ ਓਬਜ਼ਰਵਰ ਸਤਵੀਰ ਵਾਲੀਆ ਨੇ ਰੋਡਸ਼ੋਅ ਨੂੰ ਹਰੀ ਝੰਡੀ ਦਿੱਤੀ।

ਪਾਰਟੀ ਆਗੂ ਕੁਲਦੀਪ ਸਿੰਘ ਗੋਲੀਆ ਨੇ ਦਸਿਆ ਕਿ 62 ਸੀਟਾਂ ਆਉਣ ਦੀ ਖੁਸ਼ੀ ਵਿੱਚ 62 ਕਿਲੋ ਲੱਡੂਆਂ ਨੂੰ ਵੰਡਦੇ ਹੋਏ ਇਹ ਰੋਡਸ਼ੋਅ ਮੇਨ ਬਜ਼ਾਰ ਤੋਂ ਰਾਮ ਲੀਲਾ ਗਰਾਉਂਡ ਵੱਲੋਂ ਹੁੰਦਾ ਹੋਇਆ ਸਰਕਾਰੀ ਹਸਪਤਾਲ ਦੀ ਸੜਕ ਤੋਂ ਸ਼ਹਿਰ ਦੀ ਪਰਿਕਰਮਾ ਕਰਕੇ ਕਲਿਆਣ ਸਿਨੇਮੇ ਦੇ ਸਾਹਮਣੇ ਭਾਈ ਲਾਲੋ ਮਾਰਕੀਟ ਵਿਖੇ ਇੱਕ ਰੈਲੀ ਦੇ ਰੂਪ ਵਿੱਚ ਸਮਾਪਤ ਹੋਇਆ। ਆਪ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਰਣਜੀਤ ਸਿੰਘ ਪਤਿਆਲਾਂ ਨੇ ਦਸਿਆ ਕਿ ਇਸ ਰੋਡ ਸ਼ੋਅ ਦੋਰਾਨ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲਗਿਆ ਰਿਹਾ ਅਤੇ ਲੋਕਾਂ ਦੇ ਇਕੋ ਅਵਾਜ਼ ਸੁਣਨ ਨੂੰ ਮਿਲੀ ਕਿ 2022 ਵਿੱਚ ਪੰਜਾਬ ਵਿੱਚ ਆਪ ਆਦਮੀ ਪਾਰਟੀ ਦੀ ਸਰਕਾਰ ਹੀ ਆਵੇਗੀ। ਇਸ ਮੌਕੇ ਹੋਰਨਾ ਤੋਂ ਇਲਾਵਾ ਪਾਰਟੀ ਆਗੂ ਡਾ. ਹਰਜਿੰਦਰ ਸਿੰਘ ਸਰਥਲੀ, ਨਿਰਮਲ ਸਿੰਘ ਬਜਰੂੜ, ਸ਼ਾਮ ਸੁੰਦਰ ਸੈਣੀ, ਬੀਬੀ ਦਲਜੀਤ ਕੌਰ, ਬੀਬੀ ਸੁਰਜੀਤ ਕੌਰ, ਜਸਵੰਤ ਸਿੰਘ, ਪੁਲਕਿਤ ਬੈਂਸ, ਗੁਰਮੇਲ ਸਿੰਘ ਥਲੀ, ਭਗਤ ਸਿੰਘ ਬਿਕੋਂ, ਰਣਜੀਤ ਸਿੰਘ ਲੋਹਗੜ ਫਿਡੇ, ਕੁਲਦੀਪ ਸਿੰਘ ਜੇ.ਈ. ਹਾਜ਼ਰ ਸਨ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: