Sun. Jul 14th, 2019

‘ਆਪ’ ਦੀ ਬਗਾਵਤ ਹੋਈ ਹੋਰ ਪ੍ਰਚੰਡ

‘ਆਪ’ ਦੀ ਬਗਾਵਤ ਹੋਈ ਹੋਰ ਪ੍ਰਚੰਡ

ਜਲੰਧਰ: ਆਮ ਆਦਮੀ ਪਾਰਟੀ ਦੇ ਜਲੰਧਰ ਕੈਂਟ ਤੋਂ ਉਮੀਦਵਾਰ ਹਰਕ੍ਰਿਸ਼ਨ ਸਿੰਘ ਵਾਲੀਆ ਖਿਲਾਫ ਵਿਰੋਧ ਤੇਜ਼ ਹੋ ਗਿਆ ਹੈ। ਹਲਕੇ ਦੇ 10 ਲੀਡਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਮੀਦਵਾਰ ਨਾ ਬਦਲਿਆ ਗਿਆ ਤਾਂ ਉਹ ਵਾਲੀਆ ਖਿਲਾਫ ਪ੍ਰਚਾਰ ਕਰਨਗੇ।
ਦਰਅਸਲ ਵਾਲੀਆ ਦੀ ਟਿਕਟ ਦਾ ਐਲਾਨ ਹੁੰਦਿਆਂ ਹੀ ਜਲੰਧਰ ਕੈਂਟ ‘ਚ ਵਿਰੋਧੀ ਸੁਰ ਉੱਠਣੇ ਸ਼ੁਰੂ ਹੋ ਗਏ ਸਨ। ਇਸ ਸੀਟ ਤੋਂ ਦਾਅਵੇਦਾਰ ਸਾਬਕਾ ਹਾਕੀ ਖਿਡਾਰੀ ਰਾਜਬੀਰ ਕੌਰ ਨੇ ਸਭ ਤੋਂ ਪਹਿਲਾਂ ਵਿਰੋਧ ਜਤਾਉਂਦਿਆਂ ਉਮੀਦਵਾਰ ਬਦਲਣ ਦੀ ਮੰਗ ਕੀਤੀ ਸੀ। ਹੁਣ ਇਹ ਵਿਰੋਧ ਵਧਣਾ ਸ਼ੁਰੂ ਹੋ ਗਿਆ ਹੈ। ਇੱਕ ਤੋਂ ਬਾਅਦ ਇੱਕ ਹੁਣ 10 ਲੀਡਰਾਂ ਨੇ ਖੁੱਲ੍ਹ ਕੇ ਵਾਲੀਆ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਲੀਡਰਾਂ ਦਾ ਇਲਜ਼ਾਮ ਹੈ ਕਿ ‘ਆਪ’ ਦੇ ਕਈ ਸੀਨੀਅਰ ਲੀਡਰਾਂ ਨੇ ਬਿਨਾਂ ਕਿਸੇ ਰਸੀਦ ਤੋਂ ਲੱਖਾਂ ਰੁਪਏ ਲਏ ਹਨ।
ਵਿਰੋਧ ਜਤਾ ਰਹੇ ਆਮ ਆਦਮੀ ਪਾਰਟੀ ਲੀਡਰ ਨਰਿੰਦਰ ਚਾਵਲਾ ਨੇ ਇਲਜ਼ਾਮ ਲਾਇਆ ਕਿ 10 ਮਹੀਨੇ ਪਹਿਲਾਂ ਇੱਕ ਹੋਟਲ ‘ਚ ਹਰਕ੍ਰਿਸ਼ਨ ਵਾਲੀਆ ਨੇ ਕਿਹਾ ਸੀ, “ਮੈਂ 10 ਲੱਖ ਰੁਪਏ ਦਿੱਤੇ ਹਨ ਤੇ ਵੀਡੀਓ ਵੀ ਬਣਾ ਲਿਆ ਹੈ। ਹੁਣ ਟਿਕਟ ਮੈਨੂੰ ਹੀ ਮਿਲੇਗੀ। ਮੇਰਾ ਪ੍ਰਚਾਰ ਕਰੋ।”

Leave a Reply

Your email address will not be published. Required fields are marked *

%d bloggers like this: