Sat. Apr 20th, 2019

‘ਆਪ’ ਦੀ ਚੌਥੇ ਫਰੰਟ ‘ਤੇ ਅੱਖ

‘ਆਪ’ ਦੀ ਚੌਥੇ ਫਰੰਟ ‘ਤੇ ਅੱਖ

ਚੰਡੀਗੜ੍ਹ : ਨਵਜੋਤ ਸਿੱਧੂ ਵੱਲੋਂ ਬੈਂਸ ਭਰਾਵਾਂ ਤੇ ਪਰਗਟ ਸਿੰਘ ਨਾਲ ਮਿਲਕੇ ਬਣਾਏ ਗਏ ਚੌਥੇ ਫਰੰਟ ਵੱਲੋਂ ਪਾਰਟੀ ਨਾ ਬਣਾ ਕੇ ਗਠਜੋੜ ਲਈ ਦਰਵਾਜ਼ੇ ਖੁੱਲ੍ਹੇ ਛੱਡਣ ਤੋਂ ਬਾਅਦ ਹੁਣ ਸਾਰੀਆਂ ਹੀ ਪਾਰਟੀਆਂ ਫਰੰਟ ਨਾਲ ਗਠਜੋੜ ‘ਤੇ ਵਿਚਾਰ ਕਰ ਰਹੀਆਂ ਹਨ।

ਗੱਲਬਾਤ ਕਰਦਿਆਂ ਐਚ.ਐਸ. ਫੂਲਕਾ ਨੇ ਕਿਹਾ ਕਿ ਪਾਰਟੀ ਜੇਕਰ ਆਮ ਆਦਮੀ ਪਾਰਟੀ ਚੌਥੇ ਫਰੰਟ ਨਾਲ ਗੱਲਬਾਤ ਕਰਦੀ ਹੈ ਤਾਂ ਪਾਰਟੀ ਨੂੰ ਇਸ ਦਾ ਫਾਇਦਾ ਹੋਵੇਗਾ। ਫੂਲਕਾ ਨੇ ਕਿਹਾ ਕਿ ਧਰਮਵੀਰ ਗਾਂਧੀ ਤੇ ਪਰਗਟ ਸਿੰਘ ਚੰਗੇ ਲੀਡਰ ਹਨ।

ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀਆਂ ਅਫਵਾਹਾਂ ਨੂੰ ਨਕਾਰਦਿਆਂ ਕਿਹਾ, ‘ਮੇਰੀ ਪਾਰਟੀ ਨਾਲ ਕੋਈ ਨਾਰਾਜ਼ਗੀ ਨਹੀਂ। ਛੋਟੀਆਂ-ਮੋਟੀਆਂ ਗੱਲਾਂ ਹਰ ਪਾਰਟੀ ‘ਚ ਚੱਲਦੀਆਂ ਰਹਿੰਦੀਆਂ ਹਨ। ਇਹ ਪਾਰਟੀ ‘ਚ ਅੰਦਰੂਨੀ ਲੋਕਤੰਤਰ ਦੀ ਨਿਸ਼ਾਨੀ ਹੈ। ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ? ਇਸ ਬਾਰੇ ਫੈਸਲਾ ਪਾਰਟੀ ਕਰੇਗੀ ਪਰ ਅਸੀਂ ਅਰਵਿੰਦ ਕੇਜਰੀਵਾਲ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਜ਼ਰੂਰ ਬਣਾਵਾਂਗੇ।

ਉਂਝ, ਚੌਥੇ ਫਰੰਟ ਬਾਰੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਸੁਰ ਵੱਖੋ-ਵੱਖਰੇ ਨਜ਼ਰ ਆ ਰਹੇ ਹਨ। ‘ਆਪ’ ਦੇ ਕੋ-ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਚੌਥੇ ਫਰੰਟ ਨਾਲ ਉਨ੍ਹਾਂ ਦੀ ਕੋਈ ਗੱਲਬਾਤ ਨਹੀਂ ਚੱਲ ਰਹੀ ਤੇ ਨਾਂ ਹੀ ਕਿਸੇ ਗੱਲਬਾਤ ਦੀ ਕੋਈ ਗੁੰਜਾਇਸ਼ ਹੈ। ਜੇਕਰ ਚੌਥਾ ਫਰੰਟ ਖੁਦ ਕੋਈ ਪ੍ਰਸਤਾਵ ਰੱਖਦਾ ਹੈ ਤਾਂ ਇਸ ਬਾਰੇ ਸੋਚ ਵਿਚਾਰ ਕੀਤਾ ਜਾਵੇਗਾ।

Share Button

Leave a Reply

Your email address will not be published. Required fields are marked *

%d bloggers like this: