Tue. Apr 23rd, 2019

‘ਆਪ’ ਦਾ ਇੱਕ ਹੋਰ ਵਿਧਾਇਕ ਗ੍ਰਿਫ਼ਤਾਰ

‘ਆਪ’ ਦਾ ਇੱਕ ਹੋਰ ਵਿਧਾਇਕ ਗ੍ਰਿਫ਼ਤਾਰ

 

ਨਵੀਂ ਦਿੱਲੀ : ਦੱਖਣੀ ਦਿੱਲੀ ਦੇ ਔਖਲਾ ਇਲਾਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖ਼ਾਨ ਨੂੰ ਮਹਿਲਾ ਨਾਲ ਬਦਸਲੂਕੀ ਦੇ ਇਲਜ਼ਾਮਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਾਨਤੁੱਲਾ ਦੇ ਖ਼ਿਲਾਫ਼ ਇੱਕ ਮਹਿਲਾ ਨਾਲ ਬਦਸਲੂਕੀ ਅਤੇ ਧਮਕੀ ਦੇਣ ਦਾ ਮਾਮਲਾ ਦਰਜ਼ ਕਰਵਾਇਆ ਗਿਆ ਹੈ।
ਕਾਬਲੇ-ਗ਼ੌਰ ਹੈ ਕਿ ਬੀਤੇ ਕੱਲ ਅਮਾਨਤੁਲਾ ਨੇ ਇਲਜ਼ਾਮ ਲਗਾ ਕੇ ਮਹਿਲਾ ਦਾ ਸਟਿੰਗ ਜਾਰੀ ਕਰ ਪੁਲਿਸ ‘ਤੇ ਫਸਾਉਣ ਦੇ ਇਲਜ਼ਾਮ ਲਗਾਏ ਸੀ। ਗ੍ਰਿਫ਼ਤਾਰੀ ਤੋਂ ਬਾਅਦ ਅਮਾਨਤੁਲਾ ਖ਼ਾਨ ਦੇ ਸਮਰਥਕਾਂ ਨੇ ਜਾਮੀਆ ਨਗਰ ਥਾਣੇ ਦਾ ਘੇਰਾਅ ਕੀਤਾ। ਸਮਰਥਕਾਂ ਨੇ ਪੁਲਿਸ ਮੁਰਦਾਬਾਦ ਦੇ ਨਾਅਰੇ ਵੀ ਲਾਏ।
ਸੂਤਰਾਂ ਦੇ ਮੁਤਾਬਿਕ, ਪੁਲਿਸ ਨੇ ਅਮਾਨਤੁਲਾ ਨੂੰ ਸੀ.ਆਰ. ਪਾਰਕ ਥਾਣੇ ਵਿੱਚ ਰੱਖਿਆ ਹੈ। ਪੁਲਿਸ ਨੇ ਅਮਾਨਤੁਲਾ ਨੂੰ ਧਾਰਾ 308 ਦੇ ਤਹਿਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅੱਜ ਉਸ ਨੂੰ ਸਾਕੇਤ ਕੋਰਟ ਵਿੱਚ ਪੇਸ਼ ਕਰੇਗੀ।
ਦੂਜੇ ਪਾਸੇ ਆਪਣੇ ਵਿਧਾਇਕ ਦੀ ਗ੍ਰਿਫ਼ਤਾਰੀ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਪ੍ਰਧਾਨ ਮੰਤਰੀ ਮੋਦੀ ਤੇ ਨਿਸ਼ਾਨਾ ਬੰਣਿਆਂ ਹੈ। ਉਨ੍ਹਾਂ ਲਿਖਿਆ, ‘ just-in ਮੋਦੀ ਜੀ ਨੇ ਇੱਕ ਹੋਰ ਆਪ ਵਿਧਾਇਕ ਨੂੰ ਗ੍ਰਿਫ਼ਤਾਰ ਕਰ ਲਿਆ।’

ਕੀ ਹੈ ਪੂਰਾ ਮਾਮਲਾ? ਪਿਛਲੇ ਹਫ਼ਤੇ ਇੱਕ ਮਹਿਲਾ ਨੇ ਦਾਅਵਾ ਕੀਤਾ ਸੀ, ਉਸ ਨੇ ਦਸ ਜੁਲਾਈ ਨੂੰ ਅਮਾਨਤੁਲਾ ਨੂੰ ਫ਼ੋਨ ਕੀਤਾ ਸੀ। ਇਸ ਦੇ ਬਾਅਦ ਉਹ ਬਿਜਲੀ ਦੀ ਸ਼ਿਕਾਇਤ ਕਰਨ ਬਾਟਲਾ ਹਾਊਸ ਵਿਖੇ ਉਨ੍ਹਾਂ ਦੇ ਘਰ ਗਈ ਸੀ। ਉੱਥੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ। ਮਹਿਲਾ ਨੇ ਮੈਜਿਸਟ੍ਰੇਟ ਦੇ ਸਾਹਮਣੇ ਆਪਣੇ ਬਿਆਨ ਦਰਜ਼ ਕਰਵਾਏ ਹਨ। ਮਹਿਲਾ ਨੇ ਕਿਹਾ ਹੈ ਕਿ ਜਿਸ ਕਾਰ ਵਿੱਚ ਅਮਾਨ ਤੁਲਾ ਸਵਾਰ ਸੀ, ਉਸ ਨੇ ਮਹਿਲਾ ਨੂੰ ਕੁਚਲਨ ਦੀ ਕੋਸ਼ਿਸ਼ ਕੀਤੀ ਸੀ।

Share Button

Leave a Reply

Your email address will not be published. Required fields are marked *

%d bloggers like this: