Sun. May 19th, 2019

ਆਪ ਦਾ ਅਕਸ਼ ਖਰਾਬ ਕਰਨ ਲਈ ਕਲਪਨਾਇਕ ਪੋਸਟਰ ਲਗਾਉਣ ਵਾਲਿਆਂ ਵਿਰੁੱਧ ਰਿਪੋਰਟ ਦਰਜ਼ ਕਰਵਾਈ

ਆਪ ਦਾ ਅਕਸ਼ ਖਰਾਬ ਕਰਨ ਲਈ ਕਲਪਨਾਇਕ ਪੋਸਟਰ ਲਗਾਉਣ ਵਾਲਿਆਂ ਵਿਰੁੱਧ ਰਿਪੋਰਟ ਦਰਜ਼ ਕਰਵਾਈ

ਰੂਪਨਗਰ, 24 ਮਈ (ਗੁਰਮੀਤ ਮਹਿਰਾ): ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਝੁਲ ਰਹੀ ਹਨ੍ਹੇਰੀ ਨੂੰ ਰੋਕਣ ਵਾਸਤੇ ਕਈ ਅਸਫਲ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਵਰਣਨਯੋਗ ਹੈ ਕਿ ਪਿਛਲੇ ਦਿਨੀਂ ਸਿਆਸੀ ਇਸ਼ਾਰਿਆਂ ਤੇ ਕੁਝ ਵਿਕਾਊ ਕਿਸਮ ਦੇ ਲੋਕ ਆਮ ਆਦਮੀ ਦਾ ਅਕਸ਼ ਖਰਾਬ ਕਰਨ ਲਈ ਕਲਪਨਾਇਕ ਪੋਸਟਰ ਕਿਸੇ ਬੇਨਾਮ ਸੰਸਥਾ (ਅਖੰਡ ਕੀਰਤਨੀ ਜੱਥਾ, ਅੰਮ੍ਰਿਤਸਰ ਸ਼ਹਿਰੀ) ਦੇ ਨਾਂ ਦੇ ਛਪਾ ਕੇ ਪੰਜਾਬ ਭਰ ਦੀਆਂ ਕੰਧਾਂ ਉੱਤੇ ਲੱਖਾਂ ਦੀ ਗਿਣਤੀ ਵਿੱਚ ਛਿਪਕਾਏ ਗਏ। ਹੈਰਾਨੀ ਵਾਲੀ ਗਲ ਹੈ ਕਿ ਲੱਖਾਂ ਰੁਪਏ ਦੇ ਪੋਸਟਰ ਛਾਪਣ ਵਾਲੀ ਕਿਸੇ ਵੀ ਪ੍ਰਿਟਿੰਗ ਪ੍ਰੈੱਸ ਵਾਲੇ ਦਾ ਫੋਨ ਜਾਂ ਅਡਰੈਸ ਨਹੀਂ ਹੈ। ਆਮ ਆਦਮੀ ਪਾਰਟੀ ਦੇ ਲੀਗਲ ਸੈੱਲ ਪੰਜਾਬ ਦੇ ਚੇਅਰਮੈਨ ਹਿੰਮਤ ਸਿੰਘ ਸ਼ੇਰਗਿੱਲ ਨੇ ਅੱਜ ਆਪਣੇ ਵੱਲੋਂ ਲਿਖਤੀ ਰਿਪੋਰਟ ਐਸ. ਪੀ. ਹਰਮੀਤ ਸਿੰਘ ਹੁੰਦਲ ਨੂੰ ਦਿੱਤੀ। ਉਹਨਾਂ ਦੱਸਿਆ ਕਿ ਇਹ ਪਾਰਟੀ ਦੇ ਭੰਡੀ ਪ੍ਰਚਾਰ ਵਾਲੇ ਪੋਸਟਰ ਲਗਾਉਣ ਵਾਲੇ, ਛਪਵਾਉਣ ਵਾਲੇ ਅਤੇ ਛਾਪਣ ਵਾਲੀ ਪ੍ਰਿੰਟਿੰਗ ਪ੍ਰੈੱਸ ਉੱਤੇ ਫੌਜਦਾਰੀ ਕੇਸ ਚਲਾਇਆ ਜਾਵੇ। ਐਸ. ਪੀ. ਸਾਹਿਬ ਨੇ ਸਾਰੀ ਗੱਲ ਨੂੰ ਧਿਆਨ ਨਾਲ ਸੁਣਦਿਆਂ ਕਿਹਾ ਕਿ ਐਸ. ਐਸ. ਪੀ. ਸਾਹਿਬ ਦੇ ਧਿਆਨ ਵਿੱਚ ਲਿਆ ਕੇ ਇਸ ਉਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਸਾਰੀ ਪ੍ਰੈੱਸ ਨੂੰ ਰੋਪੜ ਐਸ. ਐਸ. ਪੀ. ਦਫਤਰ ਦੇ ਸਾਹਮਣੇ ਖੜ੍ਹਕੇ ਦੱਸਿਆ ਅਤੇ ਉਹ ਸਾਰੇ ਕਾਗਜ਼ਾਤ ਪ੍ਰੈੱਸ ਨੂੰ ਦਿੱਤੇ ਜਿਸ ਵਿੱਚ ਦਿੱਲੀ ਹਾਈਕੋਰਟ ਵੱਲੋਂ ਨਜਾਇਜ਼ ਕਬਜ਼ਿਆਂ ਨੂੰ ਢਾਉਣ ਦੇ ਹੁਕਮ ਦਿੱਲੀ ਮਿਊਂਸੀਪਲ ਕਾਰਪੋਰੇਸ਼ਨ ਨੂੰ ਦਿੱਤੇ ਅਤੇ ਨਾਲ ਉਹਨਾਂ ਨੇ ਉਸ ਦਰਖਾਸਤ ਦੀਆਂ ਕਾਪੀਆਂ ਵੀ ਪ੍ਰੈੱਸ ਨੂੰ ਦਿੱਤੀਆਂ ਜਿਸ ਵਿੱਚ ਦਿੱਲੀ ਮਿਊਂਸੀਪਲ ਕਮੇਟੀ ਵੱਲੋਂ ਸੀਸ ਗੰਜ ਸਾਹਿਬ ਦਾ ਪਿਆਊ ਤੋੜਨ ਲਈ ਦਿੱਲੀ ਪੁਲਿਸ ਦੀ ਮਦਦ ਮੰਗੀ ਗਈ। ਇਥੇ ਦੱਸਣਯੋਗ ਗੱਲ ਹੈ ਕਿ ਦਿੱਲੀ ਦੀ ਪੁਲਿਸ ਅਤੇ ਦਿੱਲੀ ਦੀ ਮਿਊਂਸੀਪਲ ਕਾਰਪੋਰੇਸ਼ਨ ਦੋਵੇਂ ਹੀ ਕੇਂਦਰੀ ਸਰਕਾਰ ਦੇ ਅਧੀਨ ਹਨ ਅਤੇ ਕੇਂਦਰੀ ਸਰਕਾਰ ਸਭ ਨੂੰ ਪਤਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਹੈ। ਸੋ ਇਥੇ ਇਹ ਗੱਲ ਸਾਫ ਹੋ ਜਾਂਦੀ ਹੈ ਕਿ ਸੀਸ ਗੰਜ ਸਾਹਿਬ ਦਾ ਪਿਆਊ ਤੋੜਨ ਵਿੱਚ ਕੇਜਰੀਵਾਲ ਸਰਕਾਰ ਦਾ ਕੋਈ ਦੂਰ-ਦੂਰ ਤੱਕ ਵਾਹ ਵਾਸਤਾ ਨਹੀਂ ਹੈ ਸਗੋਂ ਇਸ ਸਾਰੀ ਵਾਰਦਾਤ ਨੂੰ ਅੰਜਾਮ ਦੇਣ ਅਕਾਲੀਆਂ ਦੀ ਭਾਈਵਾਲ ਭਾਜਪਾ ਸਰਕਾਰ ਹੈ। ਇਸ ਮੌਕੇ ਸੈਕਟਰ ਇੰਚਾਰਜ ਰਜਿੰਦਰ ਸ਼ਰਮਾ, ਭਾਗ ਸਿੰਘ ਮਦਾਨ, ਕਮਲ ਕਿਸ਼ੋਰ ਸ਼ਰਮਾ, ਸਰਕਲ ਇੰਚਾਰਜ ਬਲਵਿੰਦਰ ਸੈਣੀ, ਮੀਡੀਆ ਇੰਚਾਰਜ ਰਣਜੀਤ ਸਿੰਘ ਪਤਿਆਲਾਂ, ਡਾ. ਆਰ. ਐਸ. ਪਰਮਾਰ, ਗੁਰਮੇਲ ਸਿੰਘ ਬਾੜਾ, ਅਸ਼ਵਨੀ ਰਾਣਾ, ਜੈ ਸਿੰਘ ਰੋੜੀ, ਮਾਸਟਰ ਹਰਦਿਆਲ ਸਿੰਘ, ਕਿਰਨਜੀਤ ਕੌਰ, ਕੁਲਦੀਪ ਸਿੰਘ ਗੋਲੀਆ, ਸ਼ਾਮ ਸੁੰਦਰ ਸੈਣੀ, ਮਨਜੀਤ ਸਿੰਘ ਮੁੰਦਰਾ, ਜਰਨੈਲ ਸਿੰਘ ਔਲਖ, ਸੁਰਜਨ ਸਿੰਘ, ਦਿਨੇਸ਼ ਚੱਢਾ, ਸਤੀਸ਼ ਸੈਣੀ, ਦੀਦਾਰ ਸਿੰਘ, ਰਣਜੀਤ ਸਿੰਘ ਬੂਥ ਇੰਚਾਰਜ, ਸ਼ਿਵ ਕੁਮਾਰ, ਐਡਵੋਕੇਟ ਮਹਿੰਦਰ ਸਿੰਘ, ਗੁਰਮੁੱਖ ਸਿੰਘ ਲੋਂਗੀਆਂ, ਗੁਰਪ੍ਰੀਤ ਕੌਰ, ਨਵੀਨ ਦਰਦੀ ਅਤੇ ਅਜੀਤ ਸਿੰਘ ਸ਼ਾਮਲ ਸਨ।

Leave a Reply

Your email address will not be published. Required fields are marked *

%d bloggers like this: