‘ਆਪ’ ਤੋਂ ਡਰੇ-ਡਰੇ ਜਾਪੇ ਕੈਪਟਨ ਅਮਰਿੰਦਰ ਸਿੰਘ

ss1

‘ਆਪ’ ਤੋਂ ਡਰੇ-ਡਰੇ ਜਾਪੇ ਕੈਪਟਨ ਅਮਰਿੰਦਰ ਸਿੰਘ

13-19 (1)

ਭਦੌੜ 12 ਜੁਲਾਈ (ਵਿਕਰਾਂਤ ਬਾਂਸਲ) ਅੱਜ ਕੈਪਟਨ ਦੀ ਭਦੌੜ ਫ਼ੇਰੀ ਮੌਕੇ ਇੱਕ ਦਿਲਚਸਪ ਪਹਿਲੂ ਦੇਖਣ ਨੁੰ ਮਿਲਿਆ ਕਿ ਕੈਪਟਨ ਅਮਰਿੰਦਰ ਸਿੰਘ, ‘ਆਪ’ ਪਾਰਟੀ ਤੋਂ ਫ਼ਿਕਰਮੰਦ ਜਾਪੇ। ਜਿਸਦਾ ਖੁਲਾਸਾ ਉਹਨਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਜਵਾਬ ਦੇਣ ਮੌਕੇ ਵੀ ਕੀਤਾ। ਉਹਨਾਂ ਕਿਹਾ ਕਿ ਮੈਨੂੰ ਤਾਂ 2012 ਵਾਲਾ ਮਾਹੌਲ ਬਣਦਾ ਜਾਪ ਰਿਹਾ ਹੈ ਕਿਉਂਕਿ ਉਸ ਸਮੇਂ ਸਾਨੂੰ ਮਨਪ੍ਰੀਤ ਬਾਦਲ ਦੀ ਪੀ.ਪੀ.ਪੀ. ਪਾਰਟੀ ਨੇ 5 ਫੀਸਦੀ ਵੋਟਾਂ ਹਾਸਲ ਕਰਕੇ ਅਕਾਲੀ ਦਲ ਨਾਲੋਂ ਪਛਾੜ ਦਿੱਤਾ ਸੀ, ਹੁਣ ਕਿਤੇ ਆਮ ਆਦਮੀ ਪਾਰਟੀ ਵੀ ਉਹੀ ਇਤਿਹਾਸ ਨਾ ਦੁਹਰਾ ਦੇਵੇ ਕਿਉਂਕਿ ਉਸ ਵੇਲੇ ਪੀ.ਪੀ.ਪੀ. ਨੂੰ ਮੀਡੀਆ ਦਾ ਇੱਕ ਹਿੱਸਾ ਵੱਡੀ ਸਫ਼ਲਤਾ ਦਿਵਾ ਰਿਹਾ ਸੀ ਪ੍ਰੰਤੂ ਉਸਨੂੰ ਤਾਂ ਇੱਕ ਵੀ ਸੀਟ ਨਾ ਆਈ ਪ੍ਰੰਤੂ ਸਾਡਾ ਕੰਮ ਖ਼ਰਾਬ ਹੋ ਗਿਆ। ਉਹਨਾਂ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਹੁਣ ਪੀ.ਪੀ.ਪੀ. ਵਰਗੇ ਛਲਾਵੇ ਦੇ ਰਹੀ ਆਮ ਆਦਮੀ ਪਾਰਟੀ ਤੋਂ ਵੀ ਬਚਣਾ ਚਾਹੀਦਾ ਹੈ। ਸਾਨੂੰ ਸਭ ਨੂੰ ਇੱਕਜੁੱਟ ਹੋ ਕੇ ਕਾਂਗਰਸ ਨੂੰ ਹੀ ਦਿਲ ਖੋਲ੍ਹ ਕੇ ਵੋਟਾਂ ਪਾਉਣੀਆਂ ਚਾਹੀਦੀਆਂ ਹਨ ਫਿਰ ਹੀ ਅਕਾਲੀ-ਭਾਜਪਾ ਨੂੰ ਪੰਜਾਬ ਦੇ ਰਾਜ ਭਾਗ ਤੋਂ ਲਾਂਭੇ ਕੀਤਾ ਜਾ ਸਕਦਾ ਹੈ।

Share Button

Leave a Reply

Your email address will not be published. Required fields are marked *