Wed. Apr 24th, 2019

‘ਆਪ’ ਠੱਗ ਏਜੰਟਾਂ ਤੋਂ ਪ੍ਰਭਾਵਿਤ ਹਰ ਵਿਅਕਤੀ ਦਾ ਪੂਰਾ ਸਾਥ ਦੇਵੇਗੀ: ਵਿਧਾਇਕ ਰੌੜੀ

‘ਆਪ’ ਠੱਗ ਏਜੰਟਾਂ ਤੋਂ ਪ੍ਰਭਾਵਿਤ ਹਰ ਵਿਅਕਤੀ ਦਾ ਪੂਰਾ ਸਾਥ ਦੇਵੇਗੀ: ਵਿਧਾਇਕ ਰੌੜੀ
ਏਜੰਟਾਂ ਦੇ ਲਾਇਸੰਸ ਦੇਖ ਕੇ ਸੇਵਾਵਾਂ ਲਓ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਹਲਕਾ ਗੜ੍ਹਸ਼ੰਕਰ ਤੋਂ ਆਪ ਦੇ ਵਿਧਾਇਕ ਚੌਧਰੀ ਜੈ ਕ੍ਰਿਸ਼ਨ ਸਿੰਘ ਰੌੜੀ ਆਪਣੇ ਦਫਤਰ ਸ਼੍ਰੀ ਅਨੰਦਪੁਰ ਸਾਹਿਬ ਰੋਡ ਗੜ੍ਹਸ਼ੰਕਰ ਵਿਖੇ ਪੱਤਰਕਾਰਾਂ ਨਾਲ਼ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਉਨਾਂ ਵਲੋਂ ਗੈਰ ਕਨੂੰਨੀ ਟਰੈਵਲ ਏਜੰਟਾਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਚੰਡੀਗੜ੍ਹ ਦੀ ਇੱਕ ਇਮੀਗ੍ਰੇਸ਼ਨ ਵਲੋਂ ਕਰੀਬ 50-60 ਵਿਦਿਆਰਥੀਆਂ ਤੇ ਹੋਰ ਪ੍ਰਭਾਵਿਤ ਲੋਕਾਂ ਵਲੋਂ ਪਿਛਲੇ ਇੱਕ ਹਫਤੇ ਤੋਂ ਕੀਤੇ ਜਾ ਰਿਹਾ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋ ਕੇ ਚੰਡੀਗੜ੍ਹ ਪ੍ਰਸ਼ਾਸ਼ਨ ਤੇ ਪੁਲਿਸ ਨੂੰ ਉਚਿਤ ਕਾਰਵਾਈ ਕਰਕੇ ਪ੍ਰਭਾਵਿਤ ਲੋਕਾਂ ਨੂੰ ਇਨਸਾਫ ਦਵਾਉਣ ਦੀ ਮੰਗ ਕੀਤੀ ਗਈ।ਉਨਾਂ ਕਿਹਾ ਕਿ ਅਗਰ ਪ੍ਰਸ਼ਾਸ਼ਨ ਨੇ ਅਜਿਹਾ ਨਾ ਕੀਤਾ ਤਾਂ ਪੰਜਾਬ ਦੇ ਡੀ.ਪੀ.ਪੀ ਤੇ ਚੰਡੀਗੜ੍ਹ ਦੇ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਮਿਲਿਆਂ ਜਾਵੇਗਾ ਤਾਂ ਜੋ ਠੱਗ ਇਮੀਗ੍ਰੇਸ਼ਨ ਵਿਰੁੱਧ ਕਨੂੰਨੀ ਕਾਰਵਾਈ ਹੋ ਸਕੇ।ਇਸ ਮੌਕੇ ਉਨਾਂ ਪ੍ਰਭਾਵਿਤ ਲੋਕਾਂ ਦੀ ਵਿਥਿਆ ਦੱਸਦਿਆਂ ਕਿਹਾ ਕਿ ਅੱਜ ਪੰਜਾਬ ਹੀ ਨਹੀਂ ਸਗੋਂ ਸਮੁੱਚੇ ਦੇਸ਼ ਵਿੱਚ ਨੋਜਵਾਨਾਂ ਵਿੱਚ ਬੇ-ਰੁਜ਼ਗਾਰੀ ਦੇ ਆਲਮ ਨੇ ਨਿਰਾਸ਼ਤਾ ਇਸ ਕਦਰ ਤੱਕ ਵਧਾਅ ਦਿੱਤੀ ਹੈ ਕਿ ਉਹ ਵਿਦੇਸ਼ ਜਾ ਕੇ ਆਪਣੀ ਤੇ ਮਾਪਿਆਂ ਸੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਦੌੜ ਵਿੱਚ ਹੀ ਆਪਣੀ ਜਵਾਨੀ ਤੇ ਮਾਪਿਆ ਦੀ ਦਸਾਂ ਨੋਹਾਂ ਦੀ ਕਮਾਈ ਬਰਬਾਦ ਕਰ ਰਿਹਾ ਹੈ।ਸਰਕਾਰਾਂ ਭਾਵੇ ਇਨਾਂ ਬੇਰੁਜ਼ਗਾਰਾਂ ਦੀ ਬਾਂਹ ਨਾ ਫੜੇ ਪਰ ਆਮ ਆਦਮੀ ਪਾਰਟੀ ਠੱਗ ਏਜੰਟਾਂ ਤੋਂ ਪ੍ਰਭਾਵਿਤ ਹਰ ਵਿਅਕਤੀ ਦਾ ਪੂਰਾ ਸਾਥ ਦੇ ਕੇ ਉਨਾਂ ਨੂੰ ਇਨਸਾਫ ਦਵਾਏਗੀ।ਇਸ ਮੌਕੇ ਉਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਰਜਿਸਟਰਡ ਟਰੈਵਲ ਏਜੰਟਾਂ ਰਾਹੀਂ ਹੀ ਵਿਦੇਸ਼ ਜਾਣ ਤਾਂ ਜੋ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਭਵਿੱਖ ਰੋਸ਼ਨ ਕਰ ਸਕਣ।ਇਸ ਮੌਕੇ ਉਨਾਂ ਦੇ ਨਾਲ਼ ਬਲ਼ਦੀਪ ਸਿੰਘ ਇਬਰਾਹੀਮਪੁਰ, ਕੌਸ਼ਲਰ ਸੋਮ ਨਾਥ ਬੰਗੜ, ਹਰਿੰਦਰ ਮਾਨ, ਰਾਓ ਕੈਂਡੋਵਾਲ਼ ਮੀਡੀਆ ਇੰਚਾਰਜ ਐੱਮ.ਐੱਲ.ਏ ਗੜ੍ਹਸ਼ੰਕਰ, ਤੇ ਹੋਰ ਪਾਰਟੀ ਮੈਂਬਰ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: