‘ਆਪ’ ਉਮੀਦਵਾਰ ਵੱਲੋਂ ਪਿੰਡ ਮੱਝੂਕੇ ਵਿਖੇ ਡੋਰ-ਟੂ-ਡੋਰ ਪ੍ਰਚਾਰ

ss1

‘ਆਪ’ ਉਮੀਦਵਾਰ ਵੱਲੋਂ ਪਿੰਡ ਮੱਝੂਕੇ ਵਿਖੇ ਡੋਰ-ਟੂ-ਡੋਰ ਪ੍ਰਚਾਰ 
2017 ਵਿੱਚ ਲੋਕ ‘ਆਪ’ ਦੀ ਸਰਕਾਰ ਦੇਖਣ ਲਈ ਉਤਾਬਲੇ – ਪਿਰਮਲ ਧੌਲਾ

vikrant-bansal-1ਭਦੌੜ 10 ਨਵੰਬਰ (ਵਿਕਰਾਂਤ ਬਾਂਸਲ) ਹਲਕਾ ਭਦੌੜ ਤੋਂ ‘ਆਪ’ ਉਮੀਦਵਾਰ ਪਿਰਮਲ ਸਿੰਘ ਧੌਲਾ ਵੱਲੋਂ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਜਾਣਨ ਦੇ ਮੰਤਵ ਨਾਲ ਪਿੰਡ ਮੱਝੂਕੇ ਵਿਖੇ ਡੋਰ ਟੂ ਡੋਰ ਮੁਹਿੰਤ ਤਹਿਤ ਘਰ-ਘਰ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਗਿਆ। ਪਿੰਡ ਮੱਝੂਕੇ ਦੇ ਵਸਨੀਕਾਂ ਵੱਲੋਂ ‘ਆਪ’ ਉਮੀਦਵਾਰ ਪਿਰਮਲ ਧੌਲਾ ਦਾ ਜੋਸ਼ੋ-ਖ਼ਰੋਸ਼ ਨਾਲ ਸਵਾਗਤ ਕੀਤਾ ਗਿਆ ਅਤੇ 2017 ਵਿੱਚ ਆਪ ਪਾਰਟੀ ਦਾ ਸਾਥ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਜੋਨਲ ਜੁਆਇੰਟ ਸੈਕਟਰੀ ਸੁਖਦੀਪ ਸਿੰਘ ਸੋਹੀ ਵੀ ਉਹਨਾਂ ਨਾਲ ਹਾਜ਼ਰ ਰਹੇ। ਂਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ‘ਆਪ’ ਉਮੀਦਵਾਰ ਪਿਰਮਲ ਸਿੰਘ ਧੌਲਾ ਨੇ ਦੱਸਿਆ ਕਿ ਉਹਨਾਂ ਵੱਲੋਂ ਹਲਕੇ ਦੇ ਹਰੇਕ ਪਿੰਡ-ਸ਼ਹਿਰ ਦੇ ਘਰ-ਘਰ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ, ਜਿਸ ਵਿੱਚ ਲੋਕਾਂ ਵੱਲੋਂ ਭਰਪੂਰ ਪਿਆਰ ਅਤੇ ਸਮਰੱਥਨ ਮਿਲ ਰਿਹਾ ਹੈ ਅਤੇ ਲੋਕ 2017 ਵਿੱਚ ਅਕਾਲੀ-ਭਾਜਪਾ ਗੱਠਜੋੜ ਦਾ ਬਿਸਤਰਾ ਗੋਲ ਕਰਨ ਦਾ ਮਨ ਬਣਾਈ ਬੈਠੇ ਹਨ। ਉਹਨਾਂ ਕਿਹਾ ਕਿ ਲੋਕ 2017 ਵਿੱਚ ‘ਆਪ’ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਬਲੇ ਹੋਏ ਬੈਠੇ ਹਨ। ਇਸ ਮੌਕੇ ਆਪ ਆਗੂ ਸੁਖਦੀਪ ਸੋਹੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਦੇ ਮਨਾਂ ਅੰਦਰੋਂ ਅਕਾਲੀ-ਭਾਜਪਾ ਸਰਕਾਰ ਅਤੇ ਕਾਂਗਰਸ ਪਾਰਟੀ ਪ੍ਰਤੀ ਮੋਹ ਭੰਗ ਹੋ ਚੁੱਕਿਆ ਹੈ ਲੋਕ ਇਹਨਾਂ ਦੋਵਾਂ ਪਾਰਟੀਆਂ ਤੋਂ ਅੱਤ ਦੇ ਤੰਗ ਆ ਚੁੱਕੇ ਹਨ ਅਤੇ ਸੱਤਾ ‘ਚ ਬਦਲਾ ਚਾਹੁੰਦੇ ਹਨ ਉਹਨਾਂ ਕਿਹਾ ਕਿ ਆਪ ਵੱਲੋਂ ਵਿੱਢੀ ਇਹ ਮੁਹਿੰਮ ਮੋਕੇ ਪਤਾ ਲਗਦਾ ਹੈ ਕਿ ਅੱਸੀ ਪ੍ਰਤੀਸ਼ਤ ਤੋਂ ਜਿਆਦਾ ਲੋਕ ਇਸ ਵਾਰ ਆਮ ਆਦਮੀ ਦੀ ਸਰਕਾਰ ਚਾਹੁੰਦੇ ਹਨ ਇਸ ਮੌਕੇ ਹਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਨਿਰਭੈ ਸਿੰਘ, ਜਗਰਾਜ ਸੋਹੀ, ਰਾਜਾ ਸਿੰਘ, ਮੰਦਰ ਸਿੰਘ ਵੀ ਹਾਜ਼ਰ ਰਹੇ।

Share Button

Leave a Reply

Your email address will not be published. Required fields are marked *