ਆਪ ਉਮੀਦਵਾਰ ਮਨਜੀਤ ਬਿੱਟੀ ਵੱਲੋਂ ਪਿੰਡਾਂ ‘ਚ ਨੁੱਕੜ ਮੀਟਿੰਗਾਂ

ss1

ਆਪ ਉਮੀਦਵਾਰ ਮਨਜੀਤ ਬਿੱਟੀ ਵੱਲੋਂ ਪਿੰਡਾਂ ‘ਚ ਨੁੱਕੜ ਮੀਟਿੰਗਾਂ

ਭਗਤਾ ਭਾਈ ਕਾ 24 ਦਸੰਬਰ (ਸਵਰਨ ਸਿੰਘ ਭਗਤਾ) ਆਮ ਆਦਮੀ ਪਾਰਟੀ ਹਲਕਾ ਰਾਮਪੁਰਾ ਫੁੂਲ ਦੇ ਉਮੀਦਵਾਰ ਮਨਜੀਤ ਸਿੰਘ ਬਿੱਟੀ ਵੱਲੋਂ ਆਪਣੀ ਚੋਣ ਮੁਹਿੰਮ ਨੂੰ ਤੇਜ ਕਰਦਿਆ ਅੱਜ ਪਿੰਡ ਕੋਠਾ ਗੁਰੂ ਕਾ,ਨਿਉਰ,ਬੁਰਜ ਥਰੋੜ,ਸੁਰਜੀਤ ਨਗਰ ਭਗਤਾ,ਭਗਤਾ ਭਾਈ ਕਾ ਅਤੇ ਗੁਰੂਸਰ ਆਦਿ ਪਿੰਡਾਂ ਵਿੱਚ ਲੋਕਾਂ ਨੁੱਕੜ ਮੀਟਿੰਗਾਂ ਕੀਤੀਆ ਗਈਆ ਅਤੇ ਪਾਰਟੀ ਨੀਤੀਆ ਬਾਰੇ ਲੋਕਾਂ ਨਾਲ ਚਰਚਾ ਕੀਤੀ ।ਇਸ ਸਮੇ ਮਨਜੀਤ ਸਿੰਘ ਬਿੱਟੀ ਨੇ ਕਿਹਾ ਕਿ ਆਮ ਆਦਮੀ ਇਸ ਸਮੇਂ ਪੰਜਾਬ ਵਿਚ ਬਦਲ ਚਾਹੁੰਦਾ ਹੈ ਅਤੇ ਲੋਕ ਆਮ ਆਦਮੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ ਅਤੇ ਲੋਕਾਂ ਦਾ ਅਥਾਹ ਪਿਆਰ ਮਿਲ ਰਿਹਾ ਹੈ।ਇਸ ਮੋਕੇ ਉਨਾਂ ਹਲਕਾ ਰਾਮਪੁਰਾ ਦੇ ਵੋਟਰਾਂ ਨੂੰ ਅਪੀਲ ਕਰਦਿਆ ਕਿਹਾ ਕਿ ਵੱਧ ਤੋ ਵੱਧ ਵੋਟਾਂ ਪਾਕੇ ਮੈਨੂੰ ਕਾਮਯਾਬ ਬਣਾਇਆ ਜਾਵੇ।ਇਸ ਮੌਕੇ ਰਾਜਵਿੰਦਰ ਸਿੰਘ ਭਗਤਾ, ਡਾ. ਕੇਵਲ ਸਿੰਘ ਭਗਤਾ, ਅਵਤਾਰ ਸਿੰਘ ਤਾਰੀ, ਬੂਟਾ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਗੋਪੀ, ਪੱਪਾ ਸਿੰਘ, ਰੀਠਾ ਸਿੱਧੂ,ਸੁਖਮੰਦਰ ਸਿੰਘ,ਭੋਲਾ ਸਿੰਘ,ਸੱਤੂ ਸਿੰਘ,ਵੀਰਾ ਸਿੰਘ,ਜਗਦੀਪ ਸਿੰਘ, ਖਹਿਰਾ ਸਿੰਘ,ਜਗਰੂਪ ਸਿੰਘ ਆਦਿ ਸਮੇਤ ਹੋਰ ਆਪ ਵਰਕਰ ਤੇ ਆਗੂ ਹਾਜਰ ਸਨ।

Share Button

Leave a Reply

Your email address will not be published. Required fields are marked *