‘ਆਪ’ ਉਮੀਦਵਾਰ ਕੁਲਤਾਰ ਸਿੰਘ ਸੰਧਵਾਂ ਖਿਲਾਫ਼ ਸਰਕਾਰੀ ਕਰਮਚਾਰੀਆਂ ਨੂੰ ਧਮਕਾਉਣ ਤਹਿਤ ਕੇਸ ਦਰਜ

‘ਆਪ’ ਉਮੀਦਵਾਰ ਕੁਲਤਾਰ ਸਿੰਘ ਸੰਧਵਾਂ ਖਿਲਾਫ਼ ਸਰਕਾਰੀ ਕਰਮਚਾਰੀਆਂ ਨੂੰ ਧਮਕਾਉਣ ਤਹਿਤ ਕੇਸ ਦਰਜ

ਫ਼ਰੀਦਕੋਟ 16 ਦਸੰਬਰ ( ਜਗਦੀਸ਼ ਬਾਂਬਾ ) ਹਲਕਾ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਤਾਰ ਸਿੰਘ ਸੰਧਵਾਂ ਖਿਲਾਫ਼ ਸਰਕਾਰੀ ਕਰਮਚਾਰੀਆਂ ਨੂੰ ਧਮਕਾਉਣ,ਡਿਊਟੀ ਵਿੱਚ ਵਿਘਨ ਪਾਉਣ ਅਤੇ ਸਰਕਾਰੀ ਸਾਮਾਨ ਚੋਰੀ ਕਰਨ ਵਰਗੀਆਂ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ । ਕੇਸ ਸਥਾਨਕ ਨਗਰ ਕੌਸਲ ਕਰਮਚਾਰੀ ਮਨਮੋਹਨ ਚਾਵਲਾ,ਗੁਰਿੰਦਰ ਸਿੰਘ ਸੈਨੇਟਰੀ ਇੰਸਪੈਕਟਰ, ਅਮਨ ਸਰਮਾ, ਜਸਦੀਪ ਸਿੰਘ ਕਲਰਕ ਆਦਿ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ । ਥਾਣੇ ਵਿੱਚ ਦਿੱਤੀ ਸ਼ਿਕਾਇਤ ਅਨੁਸਾਰ 7 ਦਸੰਬਰ ਨੂੰ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਮਲਵਿੰਦਰ ਸਿੰਘ ਜੱਗੀ ਦੀਆਂ ਹਦਾਇਤਾਂ ਅਨੁਸਾਰ ਨਗਰ ਕੌਸਲ ਕਰਮਚਾਰੀਆਂ ਦੀ ਟੀਮ ਸ਼ਹਿਰ ਵਿਚ ਲੱਗੇ ਸਿਆਸੀ ਪਾਰਟੀਆਂ ਦੇ ਹੋਰਡਿੰਗ ਅਤੇ ਬੈਨਰ ਉਤਾਰਨ ਲਈ ਘੁੰਮ ਰਹੀ ਸੀ। ਇਸੇ ਦੌਰਾਨ ਜਦੋਂ ਮੋਗਾ ਰੋਡ ਉਪਰ ਹੋਰਡਿੰਗ ਉਤਾਰੇ ਜਾ ਰਹੇ ਸਨ ਤਾਂ ਹਲਕੇ ਤੋਂ ਆਪ ਉਮੀਦਵਾਰ ਕੁਲਤਾਰ ਸਿੰਘ ਸੰਧਵਾਂ ਆਪਣੇ ਕੁਝ ਸਾਥੀਆਂ ਸਮੇਤ ਉਥੇ ਪਹੁੰਚ ਗਏ ਅਤੇ ਕੌਸਲ ਕਰਮਚਾਰੀਆਂ ਨੂੰ ਪਾਰਟੀ ਦੇ ਹੋਰਡਿੰਗ ਉਤਾਰਨ ਤੋਂ ਰੋਕਦਿਆਂ ਟਰਾਲੀ ਨੂੰ ਅੱਗ ਲਾਉਣ ਦੀ ਧਮਕੀ ਦਿੱਤੀ । ਮਗਰੋ ਕਾਰਜ ਸਾਧਕ ਅਫਸਰ ਨੇ ਸਾਰੇ ਸਟਾਫ ਨੂੰ ਟਰਾਲੀ ਉਥੇ ਛੱਡ ਕੇ ਤਰੁੰਤ ਕੌਸਲ ਦਫਤਰ ਪਹੁੰਚਣ ਲਈ ਕਿਹਾ । ਉਪਰੰਤ ਕੁਲਤਾਰ ਸਿੰਘ ਨੇ ਆਪਣੇ 50 ਦੇ ਕਰੀਬ ਸਾਥੀਆਂ ਨਾਲ ਕੌਸਲ ਦਫਤਰ ਪਹੁੰਚ ਕੇ ਹੰਗਾਮਾ ਕੀਤਾ । ਕੁਲਤਾਰ ਸਿੰਘ ਨੇ ਕੌਸਲ ਅਧਿਕਾਰੀਆਂ ਤੇ ਦੋਸ਼ ਲਾਏ ਸਨ ਕਿ ਹੋਰਡਿੰਗ ਉਤਾਰਨ ਮੌਕੇ ਆਮ ਆਦਮੀ ਪਾਰਟੀ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ ਪ੍ਰੰਤੂ ਕੌਸਲ ਦਫ਼ਤਰ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ‘ਤੇ ਸਰਕਾਰੀ ਕਰਮਚਾਰੀਆ ਵਿੱਚ ਹੋ ਰਹੀ ਤਤਕਾਰ ਦੀ ਵੀਡੀਓ ਸੋਸਲ ਮੀਡੀਆ ‘ਤੇ ਤਹਿਲਕਾ ਮਚਾ ਰਹੀ ਹੈ ।

Share Button

Leave a Reply

Your email address will not be published. Required fields are marked *

%d bloggers like this: