ਆਪ ਉਮੀਦਵਾਰ ਐਨ.ਡੀ. ਗੁਪਤਾ ਦੇ ਰਾਜਸਭਾ ਮੈਂਬਰ ਬਣਨ ਦਾ ਰਸਤਾ ਸਾਫ ਹੋਇਆ

ss1

ਆਪ ਉਮੀਦਵਾਰ ਐਨ.ਡੀ. ਗੁਪਤਾ ਦੇ ਰਾਜਸਭਾ ਮੈਂਬਰ ਬਣਨ ਦਾ ਰਸਤਾ ਸਾਫ ਹੋਇਆ

 ਆਮ ਆਦਮੀ ਪਾਰਟੀ ਦੇ ਉਮੀਦਵਾਰ ਐਨ.ਡੀ. ਗੁਪਤਾ ਨੂੰ ਅੱਜ ਵੱਡੀ ਰਾਹਤ ਮਿਲੀ ਹੈ| ਚੋਣ ਕਮਿਸ਼ਨ ਦੇ ਰਿਟਰਨਿੰਗ ਅਫ਼ਸਰ ਨੇ ਕਾਂਗਰਸ ਦੀ ਸ਼ਿਕਾਇਤ ਖਾਰਜ ਕਰ ਦਿੱਤੀ ਹੈ| ਇਸ ਨਾਲ ਗੁਪਤਾ ਨੂੰ ਰਾਜ ਸਭਾ ਮੈਂਬਰ ਬਣਨ ਦਾ ਰਸਤਾ ਸਾਫ਼ ਹੋ ਗਿਆ ਹੈ| ਕਾਂਗਰਸ ਦੇ ਦਿੱਲੀ ਪ੍ਰਧਾਨ ਅਜੇ ਮਾਕਨ ਨੇ ਗੁਪਤਾ ਤੇ ਦੋਸ਼ ਲਗਾਇਆ ਸੀ ਕਿ ਉਹ ਲਾਭ ਦੇ ਅਹੁਦੇ ਤੇ ਹਨ, ਇਸ ਲਈ ਉਨ੍ਹਾਂ ਦੀ ਰਾਜ ਸਭਾ ਦੀ ਉਮੀਦਵਾਰੀ ਰੱਦ ਕੀਤੀ ਜਾਣੀ ਚਾਹੀਦੀ ਹੈ|
ਇਨ੍ਹਾਂ ਦੋਸ਼ਾਂ ਤੋਂ ਬਾਅਦ ਰਿਟਰਨਿੰਗ ਅਫ਼ਸਰ ਨੇ 2 ਮੁੱਦਿਆਂ ਤੇ ਐਨ.ਡੀ. ਗੁਪਤਾ ਤੋਂ ਸਫ਼ਾਈ ਮੰਗੀ ਸੀ| ਉੱਥੇ ਹੀ ਇਸ ਮਾਮਲੇ ਤੇ ਸੰਜੇ ਸਿੰਘ ਨੇ ਕਿਹਾ ਸੀ ਕਿ ਸਸਤੀ ਲੋਕਪ੍ਰਿਅਤਾ ਲਈ ਅਜੇ ਮਾਕਨ ਨੇ ‘ਆਪ’ ਉਮੀਦਵਾਰ ਐਨ.ਡੀ. ਗੁਪਤਾ ਦੇ ਖਿਲਾਫ ਸ਼ਿਕਾਇਤ ਕੀਤੀ ਹੈ| ਉਨ੍ਹਾਂ ਦੇ ਦੋਸ਼ਾਂ ਵਿੱਚ ਦਮ ਨਹੀਂ ਹੈ, ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਆਪਣਾ ਜਵਾਬ ਦੇ ਦਿੱਤਾ ਹੈ| ਉਨ੍ਹਾਂ ਨੇ ਕਿਹਾ ਕਿ ਜਲਦ ਹੀ ਸਕਾਰਾਤਮਕ ਨਤੀਜਾ ਆਏਗਾ|

Share Button

Leave a Reply

Your email address will not be published. Required fields are marked *