‘ਆਪ’ ਆਗੂ ਪੁਲਸ ਕਾਰਵਾਈ ਤੋਂ ਬਚਣ ਲਈ ‘ਵਟਸਅਪ ਗਰੁੱਪਾਂ ‘ਚ ਪੁਲਸ ਵਿਰੁੱਧ ਧਰਨਾ ਲਗਾਉਣ ਦੀਆਂ ਦੇ ਰਿਹਾ ਧਮਕੀਆਂ

‘ਆਪ’ ਆਗੂ ਪੁਲਸ ਕਾਰਵਾਈ ਤੋਂ ਬਚਣ ਲਈ ‘ਵਟਸਅਪ ਗਰੁੱਪਾਂ ‘ਚ ਪੁਲਸ ਵਿਰੁੱਧ ਧਰਨਾ ਲਗਾਉਣ ਦੀਆਂ ਦੇ ਰਿਹਾ ਧਮਕੀਆਂ

10-17

ਭਦੌੜ 10 ਅਗਸਤ (ਵਿਕਰਾਂਤ ਬਾਂਸਲ) ਭਦੌੜ ਤੋਂ ਆਮ ਆਦਮੀ ਪਾਰਟੀ ਨਾਲ ਸਬੰਧਿਤ ਤੇ ਟਿਕਟ ਦੀ ਝਾਕ ਵਿੱਚ ਵੱਖ ਵੱਖ ਪਾਰਟੀਆਂ ਬਦਲ ਚੁੱਕਿਆ ਇੰਦਰਜੀਤ ਸਿੰਘ ਪੁਲਸ ਕਾਰਵਾਈ ਤੋਂ ਬਚਣ ਲਈ ਸ਼ੋਸਲ ਮੀਡੀਆ ਤੇ ਵਟਸ ਐਪ ਗਰੁੱਪਾਂ ਵਿੱਚ ਆਪਣੀਆਂ ਆਡੀਓ ਤੇ ਵੀਡੀਓ ਬਣਾ ਬਣਾ ਪਾ ਤੇ ਪਵਾ ਰਿਹਾ ਹੈ ਤਾਂ ਜੋ ਪਰਚਾ ਹੋਣ ਬਾਅਦ ਪੁਲਸ ਵੱਲੋਂ ਆਪਣੇ ਤੇ ਹੋਣ ਕਾਨੂੰਨੀ ਕਾਰਵਾਈ ਤੋਂ ਬਚ ਸਕੇ।
ਦਸਣਯੋਗ ਹੈ ਕਿ ਉਕਤ ਵਿਅਕਤੀ ਇੰਦਰਜੀਤ ਸਿੰਘ ਪੁੱਤਰ ਜਾਗਰ ਸਿੰਘ ਜੋ ਆਮ ਆਦਮੀ ਪਾਰਟੀ ਨਾਲ ਸਬੰਧਿਤ ਹੈ ਤੇ ਪਿਛਲੇ ਦਿਨੀਂ ਇਸ ਨੇ ਨਜ਼ਾਇਜ ਕਬਜ਼ੇ ਦੀਆਂ ਉਸਾਰੀ ਦੀਆਂ ਖਬਰਾਂ ਨਸ਼ਰ ਹੋਣ ਬਆਦ ਪੱਤਰਕਾਰਾਂ ਨੂੰ ਘਰ ਜਾ ਧਮਕਾਉਣਾ ਚਾਹਿਆ ਸੀ ਪ੍ਰੰਤੂ ਕੋਈ ਪੱਤਰਕਾਰ ਘਰ ਹਾਜ਼ਰ ਨਹੀ ਸੀ ਤੇ ਅਖ਼ੀਰ ਜਦ ਇਹ ਪੱਤਰਕਾਰ ਸੁਖਵਿੰਦਰ ਸਿੰਘ ਪਲਾਹਾ ਦੇ ਘਰ ਗਿਆ ਤਾਂ ਉਸ ਨੂੰ ਆਪਣੇ ਵਿਰੁੱਧ ਖ਼ਬਰਾਂ ਲਗਾਉਣ ਦੀਆਂ ਧਮਕੀਆਂ ਦਿੰਦਾ ਆਪੇ ਤੋਂ ਬਾਹਰ ਹੋ ਗਿਆ ਤੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਪੱਤਰਕਾਰ ਦੇ ਬਿਆਨਾਂ ਦੇ ਅਧਾਰ ਤੇ ਇਸ ਵਿਅਕਤੀ ਵਿਰੁੱਧ ਥਾਣਾ ਭਦੌੜ ਵਿਖੇ ਮੁੱਕਦਮਾ ਨੰ 47 ਧਾਰਾ 323, 341, 506, 148, 149 ਤਹਿਤ ਮਾਮਲਾ ਦਰਜ਼ ਹੋ ਚੁੱਕਿਆ ਹੈ ਤੇ ਇਸ ਕੇਸ ਵਿੱਚ ਇਹ ਘਰੋਂ ਫਰਾਰ ਹੈ। ਪੁਲਸ ਇਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਪੁਲਸ ਦੀ ਕਾਰਵਾਈ ਤੋਂ ਬਚਣ ਲਈ ਇਸ ਨੇ ਆਪਣੇ ਸਾਥੀਆਂ ਨੂੰ ਗੁੰਮਰਾਹ ਕਰ ਉਹਨਾਂ ਦੀ ਮਦਦ ਨਾਲ ਪੱਤਰਕਾਰਾਂ ਵੱਲੋਂ ਜਾਤੀਸੂਚਕ ਸ਼ਬਦ ਬੋਲਣ ਦੀ ਝੂਠੀ ਦਰਖਾਸ਼ਤ ਐਸ. ਐਸ. ਪੀ ਬਰਨਾਲਾ ਨੂੰ ਦਿੱਤੀ ਤੇ ਬਆਦ ਵਿੱਚ ਆਪਣੀ ਦਰਖਾਸ਼ਤ ਤੇ ਕਾਰਵਾਈ ਦੀ ਮੰਗ ਕਰਦਿਆਂ ਵਟਸ ਐਪ ਗਰੁੱਪਾਂ ਵਿੱਚ ਆਪਣੀ ਵੀਡੀਓ ਤੇ ਆਡੀਓ ਕਲਿਪ ਪਾ ਕਹਿ ਰਿਹਾ ਹੈ ਕਿ ਪੱਤਰਕਾਰਾਂ ਤੇ ਕਾਰਵਾਈ ਕੀਤੀ ਜਾਵੇ ਜੇ ਨਹੀਂ ਕਾਰਵਾਈ ਹੁੰਦੀ ਥਾਣੇ ਭਦੌੜ ਦੇ ਬਾਹਰ ਧਰਨਾ ਲਗਾ ਭੜਥੂ ਪਾਇਆ ਜਾਵੇਗਾ। ਜੋ ਇਹ ਕੇਵਲ ਪੁਲਸ ਤੇ ਦਬਾਅ ਬਣਾਉਣ ਲਈ ਕਰ ਰਿਹਾ ਹੈ।
ਐਸ. ਐਚ. ਓ : ਇਸ ਸਬੰਧੀ ਜਦ ਐਸ ਐਚ ਓ ਭਦੌੜ ਅਜ਼ੈਬ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਇਸ ਦੀ ਤੇ ਇਸ ਦੇ ਸਾਥੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਜਲਦ ਗ੍ਰਿਫਤਾਰ ਕੀਤਾ ਜਾਵੇਗਾ। ਧਰਨਿਆਂ ਸਬੰਧੀ ਪੁੱਛਣ ਤੇ ਉਹਨਾਂ ਨੇ ਕਿਹਾ ਸਭ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਤੇ ਇਹਨਾਂ ਦੀ ਦਰਖਾਸ਼ਤ ਦੀ ਪੜਤਾਲ ਉੱਚ ਅਧਿਕਾਰੀਆਂ ਨੇ ਕਰਨੀ ਹੈ ਤੇ ਜ਼ੇਕਰ ਇਹ ਜਾਂਚ ਤੋਂ ਪਹਿਲਾਂ ਸਾਡੇ ਕੰਮ ਵਿੱਚ ਵਿਘਨ ਪਾਉਣਗੇ ਤਾਂ ਇਹਨਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

Share Button

Leave a Reply

Your email address will not be published. Required fields are marked *

%d bloggers like this: