‘ਆਪ’ ਆਗੂ ਗੋਗੀ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ

ss1

‘ਆਪ’ ਆਗੂ ਗੋਗੀ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ

ਸ੍ਰੀ ਅਨੰਦਪੁਰ ਸਾਹਿਬ, 25 ਦਸੰਬਰ (ਪ.ਪ.): ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਗੁਰਿੰਦਰ ਸਿੰਘ ਗੋਗੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ | ਦਸੱਣਯੋਗ ਹੈ ਕਿ ਜਥੇਦਾਰ ਗੋਗੀ ‘ਆਪ’ ਤੋਂ ਟਿਕਟ ਲੈ ਕੇ ਚੋਣ ਲੜਨ ਦੇ ਚਾਹਵਾਨ ਸਨ ਪਰੰਤੂ ਡਾ. ਸੰਜੀਵ ਗੋਤਮ ਨੂੰ ਟਿਕਟ ਮਿਲਣ ਤੋ ਬਾਅਦ ਉਹਨਾ ਦੀ ਚੋਣ ਲੜਨ ਦੀ ਪ੍ਰਤੀਕਿਰਿਆ ਆਈ ਹੈੈ | ਗੋਗੀ ਨੇ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੋਂ ਇੱਕ ਆਰ.ਐਸ.ਐਸ. ਵਰਕਰ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦੇ ਕੇ ਧਰੋਹ ਕਮਾਇਆ ਹੈ ਅਤੇ ਉਹ ਹਲਕੇ ਦੇ ਵੋਟਰਾਂ ਨਾਲ ਗੱਲ ਕਰਕੇ 30 ਦਸੰਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰ ਦੇਣਗੇ |
ਜਿ਼ਕਰਯੋਗ ਹੈ ਕਿ ਜਥੇਦਾਰ ਗੋਗੀ ਇਲਾਕੇ ਵਿੱਚ ਚੰਗਾ ਅਸਰ ਰਸੂਖ ਰੱਖਦੇ ਹਨ ਅਤੇ ਹਰ ਸਮੇਂ ਜਨਤਾ ਦੇ ਨਾਲ਼ ਖੜ੍ਹਦੇ ਹਨ। ਜਥੇਦਾਰ ਗੋਗੀ ਵਲੋਂ ਆਜ਼ਾਦ ਖੜਨ ਨਾਲ਼ ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਸੀਟ ਦੇ ਨਤੀਜੇ ਹੋਰ ਹੀ ਹੋਣਗੇ।

Share Button

Leave a Reply

Your email address will not be published. Required fields are marked *