ਆਪ ਆਗੂਆਂ ਨੇ ਸੁਖਬੀਰ ਵਲਟੋਹਾ ਨਾਲ ਚੱਟਾਨ ਵਾਂਗ ਖੜ੍ਹਣ ਦਾ ਕੀਤਾ ਐਲਾਨ

ss1

ਆਪ ਆਗੂਆਂ ਨੇ ਸੁਖਬੀਰ ਵਲਟੋਹਾ ਨਾਲ ਚੱਟਾਨ ਵਾਂਗ ਖੜ੍ਹਣ ਦਾ ਕੀਤਾ ਐਲਾਨ

ਹਲਕਾ ਖੇਮਕਰਨ ਤੋਂ ਪਹੂਵਿੰਡੀਆ ਨੂੰ ਉਮੀਦਵਾਰ ਬਣਾਉਣ ਦਾ ਕੀਤਾ ਤਿੱਖਾ ਵਿਰੋਧ

123ਭਿੱਖੀਵਿੰਡ 20 ਨਵੰਬਰ (ਹਰਜਿੰਦਰ ਸਿੰਘ ਗੋਲ੍ਹਣ)-ਆਮ ਆਦਮੀ ਪਾਰਟੀ ਦੇ ਇੱਕ ਭਰਵੀਂ ਮੀਟਿੰਗ ਕਿਸਾਨ ਵਿੰਗ ਦੇ ਸੂਬਾ ਮੀਤ ਪ੍ਰਧਾਨ ਸੁਖਬੀਰ ਸਿੰਘ ਵਲਟੋਹਾ ਦੀ ਅਗਵਾਈ ਹੇਠ ਪਿੰਡ ਵਲਟੋਹਾ ਵਿਖੇ ਹੋਈ। ਮੀਟਿੰਗ ਦੌਰਾਨ ਕਰਮਜੀਤ ਸਿੰਘ ਦਿਉਲ, ਰਜਿੰਦਰ ਸਿੰਘ ਪੂਹਲਾ, ਨਿਸ਼ਾਨ ਸਿੰਘ ਛੀਨਾ, ਬਖਸੀਸ ਸਿੰਘ ਫੌਜੀ, ਗੁਰਪ੍ਰੀਤ ਸਿੰਘ ਸੁਰਸਿੰਘ, ਗੁਰਬਿੰਦਰ ਸਿੰਘ ਭੁੱਚਰ, ਜਸਬੀਰ ਸਿੰਘ ਪਹਿਲਵਾਨਕੇ, ਲਵਲੀ ਵਲਟੋਹਾ, ਦਿਲਬਾਗ ਸਿੰਘ ਕਾਲੇ, ਕੰਵਲਜੀਤ ਸਿੰਘ ਭਿੱਖੀਵਿੰਡ, ਦਲਬੀਰ ਸਿੰਘ ਰੂਪ, ਗੁਰਦੇਵ ਸਿੰਘ ਲਾਖਣਾ, ਮਾਸਟਰ ਰਾਮ ਸਿੰਘ, ਬਾਬਾ ਸੁਖਵਿੰਦਰ ਸਿੰਘ, ਗੁਰਦਾਸ ਸਿੰਘ ਢੋਲਣ, ਸਾਬਕਾ ਡੀ.ਐਸ.ਪੀ ਜਸਵੰਤ ਸਿੰਘ, ਗੋਰਾ ਬਲ੍ਹੇਰ, ਸੂਬਾ ਸਿੰਘ ਮਾਨ, ਹਰਮਨਦੀਪ ਸਿੰਘ, ਅਵਤਾਰ ਸਿੰਘ, ਸਿਮਰਨਜੀਤ ਸਿੰਘ, ਬਲਜੀਤ ਸਿੰਘ, ਗੁਰਜਿੰਦਰ ਸਿੰਘ, ਕੰਵਲਜੀਤ ਸਿੰਘ ਢਿਲੋਂ, ਅਰਸ਼ਬੀਰ ਸਿੰਘ ਨਾਰਲੀ, ਪਲਵਿੰਦਰ ਸਿੰਘ ਸਾਂਡਪੁਰਾ, ਬਲਜੀਤ ਸਿੰਘ ਭੰਡਾਲ, ਬਲਜੀਤ ਸਿੰਘ ਖਹਿਰਾ, ਗੁਰਦੇਵ ਸਿੰਘ ਦਿਉਲ, ਸਾਜਨ ਧਵਨ ਭਿੱਖੀਵਿੰਡ, ਗੁਰਮੇਜ ਸਿੰਘ ਪਹੂਵਿੰਡ, ਸਤਨਾਮ ਸਿੰਘ ਭਿੱਖੀਵਿੰਡ, ਸੁਰਿੰਦਰ ਸਿੰਘ ਸਰਕਾਰੀਆ, ਤਲਵਿੰਦਰ ਸਿੰਘ ਦਰਾਜਕੇ, ਜਰਨੈਲ ਸਿੰਘ ਭੰਡਾਲ, ਪ੍ਰੇਮ ਸਿੰਘ, ਦਰਸ਼ਨ ਸਿੰਘ ਧਾਮੀ, ਡਾ:ਹਰਪਾਲ ਸਿੰਘ, ਜੁਗਰਾਜ ਸਿੰਘ ਫਰੰਦੀਪੁਰ, ਸੁਹੇਲ ਸਿੰਘ, ਜਸਪਾਲ ਸਿੰਘ ਬਾਜਵਾ, ਬਲਵਿੰਦਰ ਸਿੰਘ ਥੇਹ, ਰਵਿੰਦਰ ਸਿੰਘ ਤਲਵੰਡੀ, ਫਤਿਹ ਸਿੰਘ ਤਲਵੰਡੀ, ਸ਼ਮਸੇਰ ਸਿੰਘ, ਹਰਚੰਦ ਸਿੰਘ, ਅਮਰਜੀਤ ਸਿੰਘ ਖੇਮਕਰਨ, ਗੁਰਸੇਵਕ ਸਿੰਘ ਆਸਲ, ਗੁਰਦੇਵ ਸਿੰਘ ਨਾਰਲੀ, ਵਿਸਾਖਾ ਸਿੰਘ, ਦਲ੍ਹੇਰ ਸਿੰਘ, ਕਾਰਜ ਸਿੰਘ ਵਲਟੋਹਾ, ਸ਼ਾਮ ਸਿੰਘ ਭੂਰਾ, ਕਸ਼ਮੀਰ ਸਿੰਘ ਹਲਵਾਈ, ਅੰਮ੍ਰਿਤਬੀਰ ਸਿੰਘ, ਸ਼ੁਬੇਗ ਸਿੰਘ, ਸੂਬਾ ਸਿੰਘ ਘਰਿਆਲਾ, ਕਰਮਬੀਰ ਸਿੰਘ ਖੇਮਕਰਨ ਆਦਿ ਵੱਡੀ ਗਿਣਤੀ ਵਿਚ ਹਲਕਾ ਖੇਮਕਰਨ ਦੇ ਆਗੂ, ਸਰਕਲ ਇੰਚਾਰਜਾਂ ਤੇ ਵਲੰਟੀਅਰਾਂ ਨੇ ਭਾਗ ਲਿਆ। ਮੀਟਿੰਗ ਦੌਰਾਨ ਪਾਰਟੀ ਦੇ ਉਪਰੋਕਤ ਆਗੂਆਂ ਨੇ ਇੱਕਮੁੱਠਤਾ ਦਾ ਸਬੂਤ ਦਿੰਦਿਆਂ ਸੁਖਬੀਰ ਸਿੰਘ ਵਲਟੋਹਾ ਨੂੰ ਵਿਸ਼ਵਾਸ਼ ਦਿਵਾਇਆ ਕਿ ਅਸੀ ਉਹਨਾਂ ਨਾਲ ਚੱਟਾਨ ਵਾਂਗ ਖੜ੍ਹੇ ਹਾਂ। ਆਪ ਆਗੂ ਨਿਸ਼ਾਨ ਸਿੰਘ ਛੀਨਾ, ਬਾਬਾ ਸੁਖਵਿੰਦਰ ਸਿੰਘ, ਕਰਮਜੀਤ ਸਿੰਘ ਦਿਉਲ, ਲਵਲੀ ਵਲਟੋਹਾ ਨੇ ਆਪ ਵੱਲੋਂ ਹਲਕਾ ਖੇਮਕਰਨ ਤੋਂ ਕੈਪਟਨ ਬਿਕਰਮਾਜੀਤ ਸਿੰਘ ਪਹੂਵਿੰਡੀਆ ਨੂੰ ਉਮੀਦਵਾਰ ਬਣਾਏ ਜਾਣ ਦਾ ਵਿਰੋਧ ਕਰਦਿਆਂ ਕਿਹਾ ਕਿ ਜਿਹੜਾ ਵਿਅਕਤੀ ਕਦੇ ਵੀ ਹਲਕੇ ਦੇ ਪਿੰਡਾਂ ਵਿਚ ਨਹੀ ਗਿਆ, ਉਸ ਨੂੰ ਟਿਕਟ ਦੇਣਾ ਪਾਰਟੀ ਦੀ ਬੰਜਰ ਗਲਤੀ ਹੈ। ਉਹਨਾਂ ਨੇ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਲਈ ਦਿਨ-ਰਾਤ ਕੰਮ ਕਰਨ ਵਾਲੇ ਤੇ ਵਿਧਾਨ ਸਭਾ ਹਲਕਾ ਖੇਮਕਰਨ ਵਿਚ ਵਿਰੋਧੀਆਂ ਨਾਲ ਟਾਕਰਾ ਕਰਨ ਵਾਲੇ ਸੁਖਬੀਰ ਸਿੰਘ ਵਲਟੋਹਾ ਨੂੰ ਟਿਕਟ ਦਿੱਤੀ ਜਾਵੇ ਤਾਂ ਜੋ ਇਹ ਸ਼ਾਨ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਵਿਚ ਪਾਈ ਜਾ ਸਕੇ। ਇਸ ਸਮੇਂ ਪਾਰਟੀ ਵਰਕਰਾਂ ਵੱਲੋਂ ਦਿੱਤੇ ਵਿਸ਼ਵਾਸ ‘ਤੇ ਧੰਨਵਾਦ ਕਰਦਿਆਂ ਸੁਖਬੀਰ ਸਿੰਘ ਵਲਟੋਹਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਭੇਜੇ ਗਏ ਸੱਦੇ ‘ਤੇ ਅਸੀ ਜਲਦੀ ਹੀ ਉਹਨਾਂ ਨੂੰ ਮਿਲ ਕੇ ਆਪਣਾ ਪੱਖ ਰੱਖਾਂਗੇ ਅਤੇ ਸਾਨੂੰ ਵਿਸ਼ਵਾਸ ਹੈ ਕਿ ਸਾਡੇ ਨਾਲ ਇਨਸਾਫ ਹੋਵੇਗਾ। ਉਹਨਾਂ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਤੋਂ ਸਾਵਧਾਨ ਰਹਿਣ, ਕਿਉਕਿ ਉਹ ਸਿਰਫ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ।

Share Button

Leave a Reply

Your email address will not be published. Required fields are marked *