ਆਪ੍ਰੇਸ਼ਨ ਬਲੂਸਟਾਰ ਨਾਲ ਸਬੰਧਤ ਕਾਗਜ਼ਾਂ ਨੂੰ ਜਨਤਕ ਕਰਨ ਲਈ ਲੰਡਨ ਵਿਚ ਸਿੱਖ ਭਾਈਚਾਰੇ ਦੀ ਪਟੀਸ਼ਨ ਕੀਤੀ ਖਾਰਜ

ss1

ਆਪ੍ਰੇਸ਼ਨ ਬਲੂਸਟਾਰ ਨਾਲ ਸਬੰਧਤ ਕਾਗਜ਼ਾਂ ਨੂੰ ਜਨਤਕ ਕਰਨ ਲਈ ਲੰਡਨ ਵਿਚ ਸਿੱਖ ਭਾਈਚਾਰੇ ਦੀ ਪਟੀਸ਼ਨ ਕੀਤੀ ਖਾਰਜ

ਬਰਤਾਨਵੀ ਸਰਕਾਰ ਨੇ ਆਪ੍ਰੇਸ਼ਨ ਬਲੂਸਟਾਰ ਨਾਲ ਸਬੰਧਤ ਸਾਰੇ ਕਾਗਜ਼ਾਂ ਨੂੰ ਜਨਤਕ ਕਰਨ ਲਈ ਲੰਡਨ ਵਿਚ ਸਿੱਖ ਭਾਈਚਾਰੇ ਦੀ ਇਕ ਪਟੀਸ਼ਨ ਨੂੰ ਖਾਰਜ ਕਰ ਦਿਤਾ ਹੈ | ਜਿਸ ਨਾਲ ਸਿੱਖ ਭਾਈਚਾਰੇ ਨੂੰ ਵੱਡਾ ਝਟਕਾ ਲੱਗਾ ਹੈ | ਦੱਸ ਦੇਈਏ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਮਾਰਗ੍ਰੇਟ ਥੈਚਰ, ਇੰਦਰਾ ਗਾਂਧੀ ਦੇ ਬਹੁਤ ਨਜ਼ਦੀਕੀ ਸੀ ਅਤੇ ਉਸਨੇ 1 ਤੋਂ 8 ਜੂਨ 1984 ਦੇ ਵਿਚਕਾਰ ਅੰਮ੍ਰਿਤਸਰ ਦੇ ਦਰਬਾਰ ਸਾਹਿਬ ‘ਤੇ ਭਾਰਤੀ ਫੌਜੀ ਕਾਰਵਾਈ ਦੀ ਯੋਜਨਾਬੰਦੀ ਕਰਨ ਲਈ ਸਹਾਇਤਾ ਕੀਤੀ ਸੀ ਤਾਂ ਕਿ ਵਖਵਾਦੀ ਧਾਰਮਿਕ ਆਗੂ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਸਦੇ ਸਮਰਥਕਾਂ ਨੂੰ ਬਾਹਰ ਕੱਢਿਆ ਜਾ ਸਕੇ | ਇਹ ਜਾਣਿਆ ਜਾਂਦਾ ਹੈ ਕਿ ਇਕ ਬਰਤਾਨਵੀ ਅਫ਼ਸਰ ਨੇ ਸਾਕਾ ਨੀਲਾ ਤਾਰਾ ਮੌਕੇ ਅੰਮ੍ਰਿਤਸਰ ਦਾ ਦੌਰਾ ਕੀਤਾ ਸੀ ਅਤੇ ਜਦੋਂ ਉਥੇ ਹਮਲੇ ਦੀ ਸ਼ੁਰੂਆਤ ਕੀਤੀ ਸੀ ਤਾਂ ਭਾਰਤੀ ਫੌਜ ਦੇ ਸਾਰੇ ਅੰਕੜੇ ਇਕੱਠੇ ਕੀਤੇ ਗਏ ਸਨ | ਹੁਣ ਇਹ ਸਮਝਿਆ ਜਾਂਦਾ ਹੈ ਕਿ ਓਪਰੇਸ਼ਨ ਜ਼ਰੂਰੀ ਨਹੀਂ ਸੀ | ਪਰ 34 ਸਾਲਾਂ ਦੇ ਬਾਅਦ ਵੀ ਜਨਤਾ ਨੂੰ ਇਹ ਨਹੀਂ ਪਤਾ ਕਿ ਆਪਰੇਸ਼ਨ ਬਲੂਸਟਾਰ ਕਿਸ ਤਰ੍ਹਾਂ ਚਲਾਇਆ ਗਿਆ ਸੀ|

ਫੌਜ ਵਲੋਂ ਦਰਬਾਰ ਸਾਹਿਬ ‘ਤੇ ਹਮਲਾ ਕਰਨ ਤੋਂ ਤਿੰਨ ਦਹਾਕਿਆਂ ਬਾਅਦ, ਨਵੇਂ ਬ੍ਰਿਟਿਸ਼ ਦਸਤਾਵੇਜ਼ਾਂ ਦਾ ਖੁਲਾਸਾ ਹੋਇਆ ਸੀ ਕਿ ਬ੍ਰਿਟੇਨ ਨੇ ਸਿੱਖਾਂ ਦੀ ਅਲੋਕਿਕ ਧਾਰਮਿਕ ਅਸਥਾਨ ‘ਤੇ ਹਮਲਾ ਕਰਨ ਲਈ ਭਾਰਤੀ ਫੌਜੀ ਸਲਾਹ ਦਿੱਤੀ ਸੀ | ਜਿਸ ਨਾਲ ਲੰਡਨ ਅਤੇ ਨਵੀਂ ਦਿੱਲੀ ਵਿਚ ਇਕ ਸਿਆਸੀ ਤੂਫਾਨ ਆ ਗਿਆ ਸੀ | ਬ੍ਰਿਟਿਸ਼ ਸਰਕਾਰ ਨੇ ਖੁਲਾਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਭਾਜਪਾ ਨੇ ਸਪੱਸ਼ਟੀਕਰਨ ਮੰਗਿਆ ਸੀ | ਪਰ ਹੁਣ ਬਰਤਾਨਵੀ ਸਰਕਾਰ ਨੇ ਪਟੀਸ਼ਨ ਨੂੰ ਖਾਰਜ ਕਰ ਇਸ ਮਾਮਲੇ ਦੀ ਅਸਲ ਸੱਚਾਈ ਨੂੰ ਦਬਾਇਆ ਹੈ |

Share Button

Leave a Reply

Your email address will not be published. Required fields are marked *