ਆਪਸੀ ਧੜੇਬਾਜ਼ੀ ਕਾਰਨ ਆਉਣ ਵਾਲੀਆਂ ਚੋਣਾਂ ਵਿੱਚ ਦਿੜ੍ਹਬੇ ਤੋਂ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਸਕਦਾ ਹੈਂ ਕਾਂਗਰਸ ਨੂੰ

ss1

ਆਪਸੀ ਧੜੇਬਾਜ਼ੀ ਕਾਰਨ ਆਉਣ ਵਾਲੀਆਂ ਚੋਣਾਂ ਵਿੱਚ ਦਿੜ੍ਹਬੇ ਤੋਂ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਸਕਦਾ ਹੈਂ ਕਾਂਗਰਸ ਨੂੰ

17-10
ਕੋਹਰੀਆਂ 16 ਜੂਨ (ਰਣ ਸਿੰਘ ਚੱਠਾ) ਹਲਕਾ ਦਿੜ੍ਹਬਾ ਵਿੱਚ ਕਾਂਗਰਸੀ ਵਰਕਰਾਂ ਦੀ ਆਪਸੀ ਫੁੱਟ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀ । ਜਿਸਦੀ ਤਾਜਾ ਮਿਸਾਲ ਬੀਤੇ ਦਿਨੀਂ ਹਲਕਾ ਦਿੜ੍ਹਬਾ ਦੀ ਕਾਂਗਰਸ ਵੱਲੋਂ ਰੱਖੀ ਗਈ ਮੀਟਿੰਗ ਵਿੱਚ ਧੀਮਾਨ ਗਰੁੱਪ ਦੇ ਆਗੂਆਂ ਦਾ ਮੀਟਿੰਗ ਤੋਂ ਗੈਰ ਹਾਜਰ ਰਹਿਣਾਂ ਆਪਸੀ ਫੁੱਟ ਨੂੰ ਜੱਗ ਜਾਹਿਰ ਕਰਦਾ ਹੈ,2012 ਦੀਆਂ ਚੋਣਾਂ ਹਾਰਨ ਤੋਂ ਬਾਅਦ ਦਿੜ੍ਹਬੇ ਹਲਕੇ ਦੀ ਵਾਂਗਡੋਰ ਮਾਸਟਰ ਅਜੈਬ ਸਿੰਘ ਰਟੋਲ ਨੂੰ ਹੀ ਸੌਂਪੀ ਹੋਈ ਹੈ,ਜਿਸ ਦੇ ਤਹਿਤ ਪਾਰਟੀ ਲਈ ਮਿਹਨਤ ਕਰਨ ਵਾਲੇ ਨੋਜਵਾਨਾਂ ਨੂੰ ਹੀ ਨਿਯੁਕਤੀਆਂ ਦਿੱਤੀਆਂ ਗਈਆਂ ਸਨ ਪਰ ਕੁੱਝ ਮਹੀਨੇ ਪਹਿਲਾਂ ਦਿੜ੍ਹਬੇ ਦੇ ਬਲਾਕ 1 ਦੇ ਪ੍ਰਧਾਨ ਗੁਰਪ੍ਰੀਤ ਸਿੰਘ ਕੋਹਰੀਆਂ ਨੂੰ ਹਟਾਕੇ ਸਾਬਕਾ ਐਮ ਐਲ ਏ ਹਲਕਾ ਇੰਚਾਰਜ਼ ਅਮਰਗੜ੍ਹ ਸੁਰਜੀਤ ਸਿੰਘ ਧੀਮਾਨ ਵੱਲੋਂ ਉੱਨਾ ਦੀ ਥਾਂ ਬਲਾਕ ਪ੍ਰਧਾਨ ਗਈ ਦਾ ਨਿਯੁਕਤੀ ਪੱਤਰ ਬਲਦੇਵ ਸਿੰਘ ਗੁੱਜਰਾਂ ਨੂੰ ਦੇ ਦਿੱਤਾ ਜਿਸ ਨਾਲ ਯੂਥ ਨੋਜਵਾਨਾਂ ਵਿੱਚ ਭਾਰੀ ਨਿਰਾਸ਼ਾ ਪੈਦਾ ਹੋਈ ਸੀ,ਕਾਂਗਰਸ ਵਰਕਰਾਂ ਦਾ ਕਹਿਣਾਂ ਸੀ ਜਦੋ ਧੀਮਾਨ ਸਾਬ ਨੇ ਦਿੜ੍ਹਬੇ ਤੋਂ ਆਜ਼ਰਬ ਸੀਟ ਹੋਣ ਕਰਕੇ ਚੋਣ ਨਹੀ ਲੜਨੀ ਤਾਂ ਇੱਕ ਤੋਂ ਖੋਹ ਕੇ ਦੂਜੇ ਨੂੰ ਨਿਯੁਕਤੀਆਂ ਦੇਕੇ ਪਾਰਟੀ ਵਰਕਰਾਂ ਵਿੱਚ ਧੜੇਬੰਦੀ ਕਿਉਂ ਪੈਦਾ ਕਰ ਰਹੇ ਹਨ ,ਦੁਜੇ ਪਾਸੇ ਧੀਮਾਨ ਗਰੁੱਪ ਦੇ ਆਗੂਆਂ ਤੇ ਵਰਕਰਾਂ ਦਾ ਕਹਿਣਾ ਹੈ ਕਿ ਹਲਕਾ ਇੰਚਾਰਜ਼ ਅਜੈਬ ਸਿੰਘ ਰਟੋਲ ਕਾਂਗਰਸੀ ਵਰਕਰਾਂ ਨਾਲ ਆਪਸੀ ਤਾਲਮੇਲ ਨਹੀ ਰੱਖ ਸਕੇ ਅਤੇ ਵਰਕਰਾਂ ਦੇ ਦੁੱਖ ਸੁੱਖ ਵਿੱਚ ਵੀ ਸਮੇਂ ਸਿਰ ਨਹੀ ਪਹੁੰਚ ਦੇ ਜਿਸ ਕਰਕੇ ਕਾਂਗਰਸ ਦੀ ਵੋਟ ਬੈਂਕ ਤੇ ਕਾਫੀ ਅਸਰ ਪਿਆ ਹੈ,ਵਰਕਰ ਨਰਾਜ਼ ਹੋਕੇ ਘਰਾਂ ਵਿੱਚ ਬੈਠ ਗਏ ਤੇ ਕੁੱਝ ਦੂਜੀਆਂ ਪਾਰਟੀਆਂ ਵਿੱਚ ਸਾਮਿਲ ਹੋ ਗਏ,ਜਿਸ ਦੇ ਜਿੰਮੇਵਾਰ ਰਟੋਲ ਹਨ,

ਇਥੇ ਇਹ ਵੀ ਗੱਲ ਦੱਸਣ ਯੋਗ ਹੈ ਕਿ ਸਾਰੇ ਗਰੁੱਪਾ ਵੱਲੋ ਮੀਟਿੰਗਾਂ ਵੀ ਵੱਖਰੀਆਂ ਵੱਖਰੀਆਂ ਕੀਤੀਆਂ ਜਾਦੀਆਂ ਹਨ,ਵਰਕਰ ਸ਼ਸ਼ੋਪੰਜ ਵਿੱਚ ਪਏ ਰਹਿੰਦੇ ਹਨ ਕਿਸ ਮੀਟਿੰਗ ਵਿੱਚ ਜਾਈਏ ਅਤੇ ਕਿਸ ਵਿੱਚ ਨਾ ਜਾਈਏ,ਸਿਆਣੇ ਵਰਕਰਾਂ ਦਾ ਕਹਿਣਾ ਹੈ ਕਿ ਦਿੜ੍ਹਬੇ ਹਲਕੇ ਅੰਦਰ ਕਾਂਗਰਸੀ ਆਗੂਆਂ ਦੀ ਆਪਸੀ ਫੁੱਟ ਨੂੰ ਖਤਮ ਕਰਨ ਲਈ ਹਾਈਕਮਾਨ ਨੂੰ ਆਪਣੀ ਦਖਲ ਅੰਦਾਜੀ ਦੇਣੀ ਚਾਹੀਦੀ ਹੈ, ਨਹੀਂ ਤਾਂ ਜੇ ਇਸ ਤਰਾਂ ਕਾਂਗਰਸੀ ਆਗੂਆਂ ਦੀ ਧੱੜੇਬਾਜੀ ਚਲਦੀ ਰਹੀ ਤਾਂ ਕਾਂਗਰਸ ਪਿਛਲੀਆਂ ਵਿਧਾਨ ਸਭਾਂ ਚੋਣਾਂ ਵਾਂਗ ਆਪਸੀ ਫੁੱਟ ਦੇ ਕਾਰਨ ਹਾਰ ਦੀ ਨਾਮੋਸ਼ੀ ਝੱਲਣੀ ਪੈ ਸਕਦੀ ਹੈ। ਸੁਰਜੀਤ ਧੀਮਾਨ ਦਿੜ੍ਹਬਾ ਹਲਕੇ ਤੋਂ ਦੋ ਵਾਰ ਚੋਣ ਜਿੱਤ ਕੇ ਹਲਕੇ ਦੇ ਐਮ ਐਲ ਏ ਰਹਿ ਚੁੱਕੇ ਹਨ ਅਤੇ ਸਮਾਜ ਸੇਵੀ ਕੰਮਾਂ ਕਰਕੇ ਧੀਮਾਨ ਦੀ ਹਲਕੇ ਵਿੱਚ ਵੱਡੀ ਜਾਣ ਪਹਿਚਾਣ ਹੋਣ ਕਰਕੇ ਧੀਮਾਨ ਦੀ ਵੋਟ ਬੈਂਕ ਤੇ ਵੀ ਦੂਜੇ ਆਗੂਆਂ ਨਾਲੋ ਬਹੁਤ ਮਜਬੂਤ ਪਕੜ ਹੈ, ਅਤੇ ਸੁਰਜੀਤ ਸਿੰਘ ਧੀਮਾਨ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਹੀ ਨੇੜਲੇ ਸਾਥੀਆਂ ਵਿੱਚੋ ਇੱਕ ਹਨ,ਜਦ ਕਿ ਅਜੈਬ ਰਟੋਲ ਕਿਸੇ ਵਜਾ ਕਾਰਨ ਧੀਮਾਨ ਨਾਲੋ ਟੁੱਟਕੇ ਬੀਬੀ ਭੱਠਲ ਦੇ ਲੜ ਲੱਗਿਆ ਹੈ, ਜਿੱਥੇ ਕਾਂਗਰਸੀ ਵਰਕਰਾਂ ਅੰਦਰ ਆਪਸੀ ਧੱੜੇਬਾਜੀ ਪੈਦਾ ਹੋ ਚੁੱਕੀ ਹੈ, ਉੱਥੇ ਹੀ ਹਲਕੇ ਦੀ ਕਾਂਗਰਸੀ ਵੋਟ ਤੇ ਵੀ ਬਹੁਤ ਹੀ ਮਾੜਾ ਪ੍ਰਭਾਵ ਪਿਆ ਹੈ ।

Share Button

Leave a Reply

Your email address will not be published. Required fields are marked *