ਆਪਸੀ ਗੁੱਟਬਾਜੀ ਛੱਡ ਕੇ 31 ਅਗਸਤ ਨੂੰ ਅਕਾਲ ਤਖਤ ਸਾਹਿਬ ਪਹੁੰਚੋ: ਭਾਈ ਤਾਰਾ ਅਤੇ ਭਾਈ ਭਿਉਰਾ

ss1

ਆਪਸੀ ਗੁੱਟਬਾਜੀ ਛੱਡ ਕੇ 31 ਅਗਸਤ ਨੂੰ ਅਕਾਲ ਤਖਤ ਸਾਹਿਬ ਪਹੁੰਚੋ: ਭਾਈ ਤਾਰਾ ਅਤੇ ਭਾਈ ਭਿਉਰਾ
31 ਅਗਸਤ ਨੂੰ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ ਅਕਾਲ ਤਖਤ ਸਾਹਿਬ ਤੇ ਮਨਾਇਆ ਜਾ ਰਿਹਾ ਹੈ

ਨਵੀਂ ਦਿੱਲੀ 28 ਅਗਸਤ (ਮਨਪ੍ਰੀਤ ਸਿੰਘ ਖਾਲਸਾ): ਚੰਡੀਗੜ ਦੀ ਬੂਡੈਲ ਜੇਲ੍ਹ ਵਿਚ ਬੰਦ ਬੇਅੰਤ ਸਿੰਘ ਕੇਸ ਦੇ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਭਿਉਰਾ ਨੇ ਅਪਣੇ ਭਰਾਤਾ ਭਾਈ ਜਰਨੈਲ ਸਿੰਘ ਨਾਲ ਕੀਤੀ ਮੁਲਾਕਾਤ ਰਾਹੀ ਕੌਮ ਨੂੰ ਭੇਜੇ ਸੁਨੇਹੇ ਵਿਚ ਕਿਹਾ ਕਿ ਇਨਸਾਨ ਲਈ ਗੁਲਾਮੀ ਲਾਹਨਤ ਹੈ । ਜੇਕਰ ਖਾਲਸਾ ਗੁਲਾਮ ਹੋਵੇ ਤਾਂ ਉਸ ਦੇ ਲਈ ਇਹ ਬੇਸ਼ਰਮੀ ਭਰੀ ਲਾਹਨਤ ਹੈ । ਵਿਗੜਿਆ ਹੋਇਆ ਮਨੁੱਖ ਹਮੇਸ਼ਾ ਸਚਿਆਰੇ ਮਨੁੱਖ ਨੁੰ ਉਸ ਦੀ ਹਲੇਮੀ ਦਾ ਨਾਜਾਇਜ ਫਾਇਦਾ ਉਠਾਉਦੇਂ ਹੋਏ ਉਸ ਨੂੰ ਆਪਣੀ ਲੱਤ ਹੇਠ ਰਖਦਾ ਹੈ । ਉਨ੍ਹਾਂ ਕਿਹਾ ਕਿ ਜੋ ਸ਼ਹਾਦਤਾਂ ਭੁੱਲ ਜਾਦੇਂ ਹਨ ਉਹ ਆਜਾਦੀ ਨੂੰ ਵੀ ਭੁੱਲ ਜਾਦੇਂ ਹਨ, ਉਹ ਕਦੇ ਵੀ ਲੰਮੀ ਉਮਰ ਜਿੰਦਾ ਨਹੀ ਰਹਿੰਦੇ ।
ਦੋਨਾਂ ਸਿੰਘਾਂ ਨੇ ਭੇਜੇ ਸੁਨੇਹੇ ਵਿਚ ਕਿਹਾ ਕਿ ਸਿੱਖ ਕੌਮ ਦੀ ਆਜਾਦੀ ਲਈ ਚਲ ਰਹੇ ਮੌਜੁਦਾ ਸੰਘਰਸ਼ ਵਿਚ ਅਪਣੀ ਵਿਲਖਣ ਸ਼ਹਾਦਤ ਨਾਲ ਕੌਮ ਨੂੰ ਹਲੂਣਾਂ ਦੇਣ ਵਾਲੇ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲੇ ਦਾ ਸ਼ਹੀਦੀ ਦਿਹਾੜਾ ਜੋ ਕਿ 31 ਅਗਸਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਮਨਾਇਆ ਜਾ ਰਿਹਾ ਹੈ ਸਮੂਹ ਬੰਦੀ ਸਿਘਾਂ ਵਲੋਂ ਅਪੀਲ ਕਰਦੇ ਹਨ ਕਿ ਇਸ ਦਿਨ ਸਮੂਹ ਪੰਥਕ ਜੱਥੇਬੰਦੀਆਂ ਨੂੰ ਅਪਣੀਆਂ ਗੁਟਬਾਜੀਆਂ ਅਤੇ ਆਪਸੀ ਵੈਰ ਵਿਰੋਧ ਤੋਂ ਉਪਰ ਉਠ ਕੇ ਕੌਮੀ ਸ਼ਹੀਦਾਂ ਦੀ ਸ਼ਹਾਦਤ ਨੂੰ ਨਤਮਸਤਕ ਹੁਦਿੰਆਂ ਹੋਇਆ ਅਪਣੇ ਸਮੂਹ ਵਰਕਰਾਂ ਨੂੰ ਨਾਲ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਭਰਵੀਂ ਹਾਜਿਰੀ ਲਗਾਉਣੀ ਚਾਹੀਦੀ ਹੈ । ਉਨ੍ਹਾਂ ਕਿਹਾ ਵਿਦੇਸ਼ਾ ਵਿਚ ਵਸਦੇ ਸਿੱਖ ਅਪਣੇ ਅਪਣੇ ਇਲਾਕਿਆਂ ਅੰਦਰ ਭਾਈ ਦਿਲਾਵਰ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੁੰਦਿਆਂ ਹੋਇਆ ਆਪੋ ਆਪਣੇ ਵਸੀਲਿਆਂ ਰਾਹੀ ਸ਼ਹੀਦੀ ਦਿਹਾੜਾ ਮਨਾਉਣ ਦਾ ਉਪਰਾਲਾ ਕਰਨ । ਉਨ੍ਹਾਂ ਨੇ ਸਿੱਖ ਕਮੇਟੀਆਂ ਨੂੰ ਕਿਹਾ ਕਿ ਇਸ ਸਮੇਂ ਇਨ੍ਹਾਂ ਕਮੇਟੀਆਂ ਦਾ ਮੁੱਢਲਾ ਫਰਜ ਬਣਦਾ ਹੈ ਕਿ ਸਾਡੀ ਨੋਜੁਆਨ ਪੀੜੀ ਨੂੰ ਦਸਿਆ ਜਾਏ ਕਿ ਭਾਈ ਦਿਲਾਵਰ ਸਿੰਘ ਨੂੰ ਮਨੁਖੀ ਬੰਬ ਕਿਉਂ ਬਣਨਾ ਪਿਆ ਸੀ ਤੇ ਕਿਸ ਤਰ੍ਹਾਂ ਉਨ੍ਹਾਂ ਦੇ ਅਪਣੀ ਸ਼ਹੀਦੀ ਦੇ ਕੇ ਸਿੱਖੀ ਪੰਰਪਰਾਵਾਂ ਨੂੰ ਚਾਰ ਚੰਨ ਲਾਏ ਸੀ ।
ਭਾਈ ਤਾਰਾ ਅਤੇ ਭਾਈ ਭਿਉਰਾ ਨੇ ਬਾਬਾ ਰਾਮ ਰਹੀਮ ਨੂੰ ਮਿਲੀ ਸਜਾ ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਤੋਂ ਸੇਧ ਲੈ ਕੇ ਦਿੱਲੀ ਅਤੇ ਹੋਰਨਾਂ ਸ਼ਹਿਰਾਂ ਵਿਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਵੀ ਨਿਆਂ ਮਿਲਣਾ ਚਾਹੀਦਾ ਹੈ ਤੇ ਮਾਮਲਾ ਜਗਦੀਪ ਸਿੰਘ ਵਰਗੇ ਜੱਜ ਕੋਲ ਟ੍ਰਾਂਸਫਰ ਕਰ ਦੇਣਾ ਚਾਹੀਦਾ ਹੈ ਜੋ ਕਿ ਨਿਡਰਤਾ ਨਾਲ ਸਿੱਖ ਕੌਮ ਨੂੰ ਇਨਸਾਫ ਦੇ ਸਕੇ ।
ਅੰਤ ਵਿਚ ਭਾਈ ਤਾਰਾ ਅਤੇ ਭਾਈ ਭਿਉਰਾ ਨੇ ਸਮੂਹ ਸਿੱਖ ਸੰਗਤ ਨੂੰ ਅਪੀਲ ਕਰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੇ ਵੱਧ ਤੋਂ ਵੱਧ ਹਾਜਿਰੀ ਲਗਵਾ ਕੇ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਨੂੰ ਅਪਣੀ ਸ਼ਰਧਾ ਦੇ ਫੁਲ ਭੇਟ ਕਰਨ ਵਾਸਤੇ ਕਿਹਾ ।

Share Button

Leave a Reply

Your email address will not be published. Required fields are marked *