ਆਪਣੇ ਸਰੀਰ ਨਾਲੋਂ ਬੰਦਾ ਪੈਸੇ ਨੂੰ ਪਹਿਲ ਦਿੰਦਾ ਹੈ

ss1

ਆਪਣੇ ਸਰੀਰ ਨਾਲੋਂ ਬੰਦਾ ਪੈਸੇ ਨੂੰ ਪਹਿਲ ਦਿੰਦਾ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ 

satwinder_7@hotmail.com

ਬੰਦਾ ਨਾਂ ਗਰਮੀ ਸਹਿ ਸਕਦਾ ਹੈ। ਨਾਂ ਹੀ ਠੰਢ ਜ਼ਰ ਸਕਦਾ ਹੈ। ਬਹੁਤ ਸੋਹਲ ਬਣ ਗਿਆ ਹੈ। ਗਰਮੀ ਲੱਗੇ, ਝੱਟ ਪੱਖੇ ਤੇ ਏ ਸੀ ਚੱਲਣ ਲੱਗ ਜਾਂਦੇ ਹਨ। ਸਰਦੀ ਵਿੱਚ ਹੀਟਰ ਚੱਲਦੇ ਹਨ। ਤਾਜ਼ੀ ਹਵਾ ਦਵਾਈ ਵਾਂਗ, ਕਦੇ-ਕਦੇ ਬਾਹਰ ਜਾਣ ਵੇਲੇ ਹੀ ਖਾਦੀ ਜਾਂਦੀ ਹੈ। ਗੱਡੀਆਂ ਵਿੱਚ ਵੀ ਏ ਸੀ, ਹੀਟਰ ਚੱਲਦੇ ਹਨ। ਕੋਈ ਵੀ ਬੀਜ, ਪੌਦਾ, ਪੇੜ ਕੱਚ ਦੇ ਗਲਾਸ ਵਿੱਚ ਪਾਣੀ, ਮਿੱਟੀ ਵਿੱਚ ਬੀਜ ਕੇ, ਉੱਪਰੋਂ ਬੰਦ ਕਰ ਦੇਣਾ। ਆਪੇ ਦੇਖਣਾ, ਉਸ ਦਾ ਕੀ ਹਾਲ ਹੁੰਦਾ ਹੈ? ਘਰਾਂ ਨਾਲੋਂ, ਖੁੱਲ੍ਹੀਆਂ ਥਾਵਾਂ ਉੱਤੇ ਤਾਜ਼ੇ ਹਵਾ-ਪਾਣੀ ਵਿੱਚ ਬੀਜੇ ਬੂਟੇ, ਦਰਖ਼ਤ ਵੱਧ ਫੈਲਦੇ ਹਨ। ਬੰਦਾ ਤਾਜ਼ੇ ਹਵਾ-ਪਾਣੀ ਵਿੱਚ ਰਹੇਗਾ। ਸਹਿਤ ਤਾਜ਼ੀ ਰਹੇਗੀ। ਮਨੀਲਾ ਵਿੱਚ ਮੀਂਹ ਬਹੁਤ ਪੈਂਦੇ ਹਨ। ਹਰ ਸਮੇਂ ਸਰੀਰ ਦੇ ਅਨੁਕੂਲ ਮੌਸਮ ਹੁੰਦਾ ਹੈ। ਸ਼ੌਲ, ਕੋਟੀ ਦੀ ਕਦੇ ਹੀ ਲੋੜ ਪੈਂਦੀ ਹੈ। ਸੋਨੂੰ ਦੀ ਕੈਨੇਡਾ ਵਿੱਚ ਪਹਿਲੀ ਵੈਨਟਰ ਸੀ। ਉਸ ਨੂੰ ਵੀ ਪਤਾ ਸੀ। ਇੱਥੇ ਬਰਫ਼ ਨਾਲ ਠੰਢ ਬਹੁਤ ਪੈਂਦੀ ਹੈ। ਕਈ ਬਾਰ ਸਰਦੀਆਂ ਨੂੰ ਠੰਢ -20 ਤੋਂ ਵੀ ਘੱਟ ਕੇ -40 ਡਿਗਰੀ ਸੈਂਟੀਗ੍ਰੇਡ ਤੱਕ ਤਾਪਮਾਨ ਡਿਗ ਜਾਂਦਾ ਹੈ। ਠੰਢ ਤੋਂ ਬਚਣ ਲਈ ਮੋਟੇ ਕੱਪੜੇ ਜਰਾਬਾਂ, ਜਾਕਟ, ਹੈਟ, ਗਲੱਬਜ਼ ਪਾ ਕੇ ਹੀ ਗਰਮ ਜਗਾ ਵਿੱਚ ਰਹਿਣਾ ਚਾਹੀਦਾ ਹੈ।

ਸੋਨੂੰ ਦਾ ਦੋਸਤ ਮਨੀਲਾ ਤੋਂ ਪੜ੍ਹਨ ਲਈ ਆਇਆ ਹੋਇਆ ਸੀ। ਐਸੇ ਮੌਸਮ ਵਿੱਚ ਦੋਨੇਂ ਟੀ-ਸ਼ਰਟ ਪਾ ਕੇ, ਬਾਹਰ ਚਲੇ ਜਾਂਦੇ ਸਨ। ਇੱਕ ਰਾਤ ਇਹ ਦੋਨੋਂ ਹੀ ਕੜਾਕੇ ਦੀ ਠੰਢ ਵਿੱਚ, ਨਸ਼ੇ ਦੀ ਹਾਲਤ ਵਿੱਚ ਬਾਹਰ ਸਿਗਰਟ ਪੀਣ ਚਲੇ ਗਏ। ਦੋਸਤ ਦੇ ਠੋਕਰ ਲੱਗੀ। ਉਹ ਡਿਗ ਗਿਆ। ਸੋਨੂੰ ਨੂੰ ਲੱਗਾ। ਉਹ ਉਸ ਤੋਂ ਪਹਿਲਾਂ ਘਰ ਦੇ ਅੰਦਰ ਚਲਾ ਗਿਆ। ਉਹ ਅੰਦਰ ਜਾ ਕੇ ਸੌਂ ਗਿਆ। ਦੋਸਤ ਇੰਨਾ ਨਸ਼ੇ ਵਿੱਚ ਸੀ। ਡਿਗ ਕੇ, ਉਸ ਕੋਲੋਂ ਉੱਠਿਆ ਨਹੀਂ ਗਿਆ। ਠੰਢ ਨਾਲ ਜੰਮ ਕੇ ਮਰ ਗਿਆ। ਉਸ ਦੇ ਖ਼ੂਨ ਦੀ ਬਰਫ਼ ਜੰਮ ਗਈ। ਸਾਹ ਆਉਣਾ ਬੰਦ ਹੋ ਗਿਆ ਸੀ। ਖ਼ੂਨ ਵਿੱਚ ਆਕਸੀਜਨ ਹੋਵੇਗੀ ਤਾਂ ਹੀ ਬੰਦਾ ਜਿਉਏਗਾ। ਬਰਫ਼ੀਲੀਆਂ ਥਾਵਾਂ ਉੱਤੇ ਆਕਸੀਜਨ ਬਹੁਤ ਘੱਟ ਹੁੰਦੀ ਹੈ। ਰਾਤ ਹਨੇਰੇ ਵਿੱਚ ਹੋਰ ਵੀ ਘੱਟ ਜਾਂਦੀ ਹੈ। ਅਖ਼ਬਾਰਾਂ ਵਿੱਚ ਖ਼ਬਰ ਲੱਗੀ ਹੋਈ ਸੀ। ਗੈਂਗਸਟਰ ਆਪ ਦੇ ਸਾਥੀ ਨੂੰ ਮਾਰ ਕੇ ਸਿੱਟ ਗਏ ਹਨ। ਕਿਤੇ ਗੁੱਝੀ ਸੱਟ ਵੱਜੀ ਹੋਈ ਹੈ। ਬਾਡੀ ਪੋਸਟਮਾਰਟਮ ਨੂੰ ਦੇ ਦਿੱਤੀ ਗਈ ਹੈ। ਗੈਂਗਸਟਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੋ ਉਸ ਨੂੰ ਬਾਹਰ ਛੱਡ ਕੇ ਆਇਆ ਸੀ। ਜਿਸ ਦੇ ਦਰਾਂ ਮੂਹਰੇ ਮਰਿਆ ਪਿਆ ਸੀ। ਉਸ ਕੋਲੋਂ ਕੁੱਝ ਨਹੀਂ ਪੁੱਛਿਆ ਸੀ। ਉਸੇ ਰਾਤ ਹੋਰ ਵੀ ਹੋਮਲਿਸ ਲੋਕ ਮਰੇ ਸਨ। ਕੈਨੇਡਾ ਦੇ ਵਿੱਚ ਲੋਕ ਬਾਹਰਲੇ ਦੇਸ਼ਾਂ ਤੋਂ ਚੰਗੇ ਜੀਵਨ ਲਈ ਕੰਮ ਕਰਨ ਆਉਂਦੇ ਹਨ। ਇੱਥੇ ਆ ਕੇ ਵੀ ਕਈ ਮਰਦ-ਔਰਤਾਂ ਸੜਕਾਂ ਉੱਤੇ ਹੀ ਸੌਂਦੇ ਹਨ। ਕੰਮ ਕਰਕੇ ਰਾਜ਼ੀ ਨਹੀਂ ਹਨ। ਬਹੁਤੀ ਠੰਢ ਵਿੱਚ ਗੌਰਮਿੰਟ ਦੇ ਬਣੇ ਸ਼ੈਲਟਰਾਂ ਵਿੱਚ ਵੀ, ਰਹਿਣ ਲਈ ਥਾਂ ਨਹੀਂ ਮਿਲਦੀ। ਫਿਰ ਐਸੇ ਲੋਕ ਮਾੜਾ ਜਿਹਾ ਆਸਰਾ ਦੇਖ ਕੇ, ਘੁੱਸ ਕੇ ਸੌਣ ਦੀ ਕੋਸ਼ਿਸ਼ ਕਰਦੇ ਹਨ। ਜੇ ਜਗਾ ਗਰਮ ਨਾਂ ਹੋਵੇ। ਸਰੀਰ ਜੰਮ ਜਾਂਦਾ ਹੈ। ਜੇ ਅੰਗਾਂ, ਹੱਡੀਆਂ ਵਿੱਚ ਚਮੜੀ ਖ਼ੂਨ ਜੰਮ ਗਿਆ। ਉਸ ਗਰਮੀ ਵਿੱਚ ਜਾਂ ਤੱਤੇ ਪਾਣੀ ਵਿੱਚ ਰੱਖ ਕੇ ਵੀ ਠੀਕ ਨਹੀਂ ਕਰ ਸਕਦੇ। ਜੰਮਿਆਂ ਥਾਂ ਦੁਬਾਰਾ ਨਹੀਂ ਚੱਲ ਸਕਦਾ। ਡਾਕਟਰ ਉਸ ਫ਼ਰੀਜ਼ ਹੋਏ ਅੰਗ ਨੂੰ ਕੱਟ ਦਿੰਦੇ ਹਨ। ਜੇ ਉਹ ਅੰਗ ਨਾਂ ਕੱਟਿਆ ਜਾਵੇ। ਉਸ ਦੇ ਕਾਰਨ ਬਲੱਡ ਦਾ ਸਰਕਲ ਸਰੀਰ ਵਿੱਚ ਨਹੀਂ ਜਾਂਦਾ। ਸਰੀਰ ਸੁੱਕਣ, ਗਲਣ ਲੱਗ ਜਾਂਦਾ ਹੈ।

ਸਰੀਰ ਤੰਦਰੁਸਤ ਹੈ, ਤਾਂ ਸਬ ਕੁੱਝ ਚੰਗਾ ਲੱਗਦਾ ਹੈ। ਜੇ ਸਰੀਰ ਦਾ ਜ਼ਰਾ ਜਿੰਨਾ ਹਿੱਸਾ ਵੀ ਦੁਖਦਾ ਹੈ। ਛਿਲਤ, ਕੰਢਾ ਵੀ ਲੱਗ ਜਾਵੇ ਜਾਨ ਨੂੰ ਬਣ ਜਾਂਦੀ ਹੈ। ਤੰਦਰੁਸਤ ਸਰੀਰ ਦੁਖਦਾ ਨਹੀਂ ਹੈ। ਨਾਂ ਹੀ ਛੇਤੀ ਬੁੱਢਾ ਹੁੰਦਾ ਹੈ। ਗ਼ਰੀਬੀ ਵਿੱਚ ਬੰਦਾ ਅੱਧਾ ਨੰਗਾ, ਭੁੱਖਾ ਰਹਿੰਦਾ ਹੈ। ਅਮੀਰੀ ਵਿੱਚ ਮਨ ਬੇਚੈਨ, ਰੋਗੀ ਹੁੰਦਾ ਹੈ। ਹਰ ਪਾਸੇ ਦੀ ਬੰਦੇ ਨੂੰ ਚਿੰਤਾ ਲੱਗੀ ਰਹਿੰਦੀ ਹੈ। ਜੋ ਲੋਕ ਬਾਹਰਲੇ ਦੇਸ਼ਾਂ ਵਿੱਚ ਆਉਂਦੇ ਹਨ। ਸਾਰੇ ਹੀ ਦੁੱਖ, ਭੁੱਖ ਕੱਟ ਕੇ, ਮਿਹਨਤ ਕਰਦੇ ਹਨ। ਆਪਣੇ ਸਰੀਰ ਨਾਲੋਂ ਬੰਦਾ ਪੈਸੇ ਨੂੰ ਪਹਿਲ ਦਿੰਦਾ ਹੈ। ਸਰੀਰ ਰਹੇ, ਨਾਂ ਰਹੇ। ਬੈਂਕ ਵਿੱਚ ਖਾਤਾ ਮਰਨ ਲੱਗੇ ਦਾ ਫੁੱਲ ਹੁੰਦਾ ਹੈ। ਬਲਦੇਵ, ਨੇਕ, ਨਿਰਮਲ ਵਰਗਿਆਂ ਦੇ ਸਿਰਾਂ ਉੱਤੇ ਗਾਹਕਾਂ ਲਈ ਭਾਰ ਢੋਹ-ਢੋਹ ਕੇ, ਗੰਜ ਪੈ ਗਿਆ ਸੀ। ਸਿਰ ਦਰਦ ਕਰਨ ਲੱਗ ਗਿਆ ਸੀ। ਨਿਰਮਲ ਆਪ ਦੇ ਸਿਰ ਵਿੱਚ ਨੇਕ, ਬਲਦੇਵ, ਤਾਰੋ ਹੁਣ ਤੋਂ ਮਾਲਸ਼ਾਂ ਕਰਾਉਂਦਾ ਸੀ। ਦੇਸੀ ਦਵਾਈਆਂ, ਸਰੋ, ਬਦਾਮ ਰੋਗਨ ਬਹੁਤ ਤਰਾਂ ਦੇ ਤੇਲ ਪਾਉਂਦਾ ਸੀ। ਸਿਰ ਦਰਦ ਤੇ ਗੰਜ ਦੋਨੇਂ ਉਵੇਂ ਹੀ ਸਨ। ਸਗੋਂ ਵਧਦੇ ਜਾਂਦੇ ਸਨ। ਪੈਸੇ ਵੀ ਬਹੁਤ ਕਮਾਏ ਸਨ। ਪੈਸੇ ਸੰਭਾਲਣ ਦੇ ਫ਼ਿਕਰ ਵਿੱਚ ਵੀ ਸਿਰ ਦਰਦ ਤੇ ਗੰਜ ਹੁੰਦਾ ਹੈ। ਬਲਦੇਵ ਦਾ ਸੱਜਾ ਮੋਢਾ ਦੁਖਦਾ ਹੀ ਰਹਿੰਦਾ ਸੀ। ਇਸ ਮੋਢੇ ਉੱਤੇ ਸਮਾਨ ਵੇਚਣ ਵਾਲਾ ਝੋਲਾ ਟੰਗਿਆ ਰਹਿੰਦਾ ਸੀ। ਕੰਮ ਹੀ ਐਸਾ ਸੀ। ਹਰ ਰੋਜ਼ ਉਹ ਗਰਦਨ, ਬਾਂਹ ਤੇ ਮੋੜੇਂ ਨੂੰ ਤਰਾਂ-ਤਰਾਂ ਦੀਆਂ ਕਰੀਮਾਂ, ਵੈਕਸ ਲਗਵਾਉਂਦਾ ਸੀ। ਇੰਨਾ ਸਾਰਿਆਂ ਦਾ ਕੁੱਝ ਨਾਂ ਕੁੱਝ ਦੁਖਦਾ ਰਹਿੰਦਾ ਸੀ। ਸਰੀਰ ਨੂੰ ਹੀਟ ਨਾਲ ਸੇਕ ਦਿੰਦੇ ਰਹਿੰਦੇ ਸਨ। ਇਹ ਸਾਰੇ ਹੀ ਤੱਤੇ ਪਾਣੀ ਵਿੱਚ ਬੈਠਦੇ ਸਨ। ਸਾਰਿਆ ਦੀਆਂ ਗਰਦਨਾਂ, ਪਿੱਠਾ ਵੀ ਲਗਾਤਾਰ ਦੁਖਦੀਆਂ ਸੀ। ਦਿਨ ਤੇ ਸਾਰੀ ਰਾਤ ਦਰਦਾਂ ਵਿੱਚ ਕੱਟਦੇ ਸਨ। ਪੈਸੇ ਦੇ ਲਾਲਚ ਅੱਗੇ ਸਰੀਰ ਦਾ ਦੁੱਖ ਬਹੁਤਾ ਨਹੀਂ ਰਹਿੰਦਾ। ਇਹ ਸਾਰੇ ਲੱਤਾਂ ਘੜੀਸਦੇ ਵੀ ਕੰਮ ਕਰੀ ਜਾਂਦੇ ਹਨ। ਇੱਕ ਦੂਜੇ ਦੇ ਮਸਾਜ਼ ਕਰਦੇ ਸਨ। ਭਾਰ ਚੁੱਕਣ ਨਾਲ ਨੇਕ ਦੇ ਧਰਨ ਪੈ ਜਾਂਦੀ ਸੀ। ਧਰਨ ਧੁੰਨੀ ਦੇ ਥੱਲੇ ਹੁੰਦੀ ਹੈ। ਜੇ ਇਸ ਨੂੰ ਮੁੱਠੀ ਨਾਲ ਦੱਬੀਏ। ਅੰਦਰ ਜੋ ਹੱਡੀ ਧੜਕਦੀ ਹੈ। ਜੇ ਇਹ ਨਾੜ ਦੇ ਚੜ੍ਹਨ ਵਾਂਗ ਆਪ ਦੀ ਜਗਾ ਤੋਂ ਹਿੱਲ ਜਾਵੇ। ਤੁਰਿਆ ਨਹੀਂ ਜਾਂਦਾ। ਲੱਤਾਂ ਫੁੱਲਣ ਲੱਗ ਜਾਂਦੀਆਂ ਹਨ। ਭੁੱਖ ਨਹੀਂ ਲੱਗਦੀ। ਲੂਜ਼ ਮੋਸ਼ਨ ਲੱਗ ਜਾਂਦੇ ਹਨ। ਢਿੱਡ ਦੁਖਦਾ ਹੈ। ਕਈਆਂ ਦੀ ਧਰਨ ਲੱਤਾਂ ਨੂੰ ਬਾਰੀ-ਬਾਰੀ ਖਿੱਚਣ ਨਾਲ ਠੀਕ ਹੋ ਜਾਂਦੀ ਹੈ। ਪੇਟ ਉੱਤੇ ਬਰਫ਼ ਰੱਖਣ ਨਾਲ ਦਰਦ ਤੋਂ ਆਰਾਮ ਆ ਜਾਂਦਾ ਹੈ। ਸੱਟ ਲੱਗੀ ਥਾਂ ਉੱਤੇ ਸੁੰਨ ਹੋਣ ਤੱਕ ਲਗਾਤਾਰ ਬਰਫ਼ ਰੱਖੀ ਜਾਵੇ। ਫ਼ਰੀਜ਼ ਹੋ ਕੇ, ਦਰਦ ਤੋਂ ਆਰਾਮ ਮਿਲਦਾ ਹੈ। ਕਈ ਵਾਰ ਤਾਰੋ ਦੇ ਚੁੱਕ ਪੈ ਜਾਂਦੀ ਹੈ। ਉਸ ਤੋਂ ਸਿੱਧਾ ਨਹੀਂ ਹੋਇਆ ਜਾਂਦਾ ਸੀ। ਸਾਹ ਲੈਣ ਨਾਲ ਵੀ ਦਰਦ ਹੁੰਦਾ ਸੀ। ਝੁਕਣਾ, ਖੜ੍ਹਨਾ, ਬੈਠਣਾ, ਲੇਟਣਾ ਔਖਾ ਹੋ ਜਾਂਦਾ ਸੀ। ਇਹ ਤਾਂ ਵੀ ਘਰ ਨਹੀਂ ਬੈਠਦੀ ਸੀ। ਉਹ ਉਸੇ ਤਰਾਂ ਕੁੱਬੀ-ਕੁੱਬੀ, ਗਾਹਕਾਂ ਕੋਲ ਸਮਾਨ ਵੇਚਦੀ ਫਿਰਦੀ ਸੀ। ਤਿੰਨ ਚਾਰ ਦਿਨ ਤੇਲ ਦੀਆਂ ਮਾਲਸ਼ਾਂ ਕਰਨ, ਸੇਕ ਦੇਣ ਨਾਲ ਨਾੜ ਆਪ ਦੀ ਜਗਾ ਤੇ ਆ ਜਾਂਦੀ ਸੀ।

Share Button

Leave a Reply

Your email address will not be published. Required fields are marked *