Sat. Jul 20th, 2019

ਆਪਣੇ ਵਿਆਹ ਦੇ ਕਾਰਡ ਵੰਡ ਕੇ ਆਏ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ

ਆਪਣੇ ਵਿਆਹ ਦੇ ਕਾਰਡ ਵੰਡ ਕੇ ਆਏ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ

ਗਿੱਦੜਬਾਹਾ: ਪਰਿਵਾਰਕ ਝਗੜੇ ਦੇ ਚਲਦੇ ਅੱਜ ਵਰਿੰਦਰ ਸਿੰਘ ਉਰਫ਼ ਗੱਗੂ (26-27 ਸਾਲ) ਪੁੱਤਰ ਜੋਗਿੰਦਰ ਸਿੰਘ ਵਾਸੀ ਛੱਤੇਆਣਾ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਉਕਤ ਘਟਨਾ ਤੋਂ ਪਹਿਲਾਂ ਮ੍ਰਿਤਕ ਆਪਣੇ ਵਿਆਹ ਦੇ ਕਾਰਡ ਵੰਡ ਕੇ ਪਿੰਡ ਭਲਾਈਆਣਾ ਤੋਂ ਆਇਆ ਸੀ ਅਤੇ ਆ ਕੇ ਉਸਨੇ ਆਪਣੀ ਲਾਇਸੈਂਸੀ 32 ਬੋਰ ਬੰਦੂਕ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ।
ਡੀ. ਐੱਸ. ਪੀ. ਰਾਜਪਾਲ ਸਿੰਘ ਨੇ ਦੱਸਿਆ ਕਿ ਵਰਿੰਦਰ ਸਿੰਘ ਉਰਫ਼ ਗੱਗੂ ਵੱਲੋਂ ਕੀਤੀ ਆਤਮ ਹੱਤਿਆ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਚੱਲਿਆ ਅਤੇ ਜਾਂਚ ਚਲ ਰਹੀ ਹੈ। ਆਤਮ ਹੱਤਿਆ ਸੰਬੰਧੀ ਜਿਵੇਂ ਹੀ ਕਾਰਨਾਂ ਦਾ ਪਤਾ ਚੱਲੇਗਾ, ਪੁਲਸ ਪ੍ਰਸ਼ਾਸਨ ਵੱਲੋਂ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *

%d bloggers like this: