ਆਪਣੇ ਨਜਾਇਜ ਸਬੰਧਾਂ ਦੇ ਚਲਦਿਆਂ ਪਿਓ ਵੱਲੋਂ 3 ਸਾਲ ਦੀ ਬੱਚੀ ਦੀ ਹੱਤਿਆ

ss1

ਆਪਣੇ ਨਜਾਇਜ ਸਬੰਧਾਂ ਦੇ ਚਲਦਿਆਂ ਪਿਓ ਵੱਲੋਂ 3 ਸਾਲ ਦੀ ਬੱਚੀ ਦੀ ਹੱਤਿਆ

ਬਠਿੰਡਾ ਦੇ ਕੋਰਟ ਰੋਡ ਨਿਵਾਸੀ ਇੱਕ ਪਿਤਾ ਨੇ ਆਪਣੀ ਅੱਯਾਸ਼ੀ ਦੇ ਕਾਰਨ ਆਪਣੀ ਤਿੰਨ ਸਾਲ ਦੀ ਧੀ ਦਾ ਮੋਬਾਇਲ ਚਾਰਜਰ ਦੀ ਤਾਰ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਪਿਤਾ ਦੇ ਕਿਸੇ ਮਹਿਲਾ ਨਾਲ ਨਾਜਾਇਜ ਸਬੰਧ ਸਨ, ਜਿਸਦੇ ਕਾਰਨ ਅਕਸਰ ਘਰ ਵਿੱਚ ਲੜਾਈ ਰਹਿੰਦੀ ਸੀ। ਇਸ ਗੱਲ ਤੋਂ ਗੁੱਸੇ ਵਿੱਚ ਆ ਕੇ ਉਸਨੇ ਆਪਣੀ ਧੀ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਮੁਲਜ਼ਮ ਨੂੰ ਗਿਰਫਤਾਰ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੀ ਹੈ ਪੂਰਾ ਮਾਮਲਾ…

ਕੋਰਟ ਨਿਵਾਸੀ ਤਰੁਣ ਗੋਇਲ ਨਾਂਅ ਦੇ ਵਿਅਕਤੀ ਨੇ ਆਪਣੀ ਧੀ ਦੀ ਹੱਤਿਆ ਕਰ ਦਿੱਤੀ। ਇਸ ਬਾਰੇ ਵਿੱਚ ਮ੍ਰਿਤਕ ਬੱਚੀ ਕੀਤੀ ਮਾਂ ਨੇ ਦੱਸਿਆ ਦੀ ਉਸਦੇ ਪਤੀ ਦੇ ਕਿਸੇ ਮਹਿਲਾ ਨਾਲ ਨਾਜਾਇਜ ਸਬੰਧ ਸਨ, ਜਿਸਦੇ ਚਲਦਿਆਂ ਉਹ ਅਕਸਰ ਹੀ ਉਸ ਨਾਲ ਲੜਾਈ ਕਰਦਾ ਸੀ। ਕਈ ਵਾਰ ਉਸਨੇ ਆਪਣੇ ਮਾਤਾ ਪਿਤਾ ਅਤੇ ਸੱਸ ਸਹੁਰੇ ਨੂੰ ਵੀ ਕਿਹਾ, ਪਰ ਕਿਸੇ ਨੇ ਵੀ ਉਸਦੀ ਕੋਈ ਗੱਲ ਨਹੀਂ ਸੁਣੀ ਅਤੇ ਉਸਨੇ ਬੀਤੀ ਰਾਤ ਉਸ ਕੋਲੋਂ ਧੀ ਨੂੰ ਲੈ ਗਿਆ ਅਤੇ ਉਸਦੀ ਮਹਿਨਾ ਚੌਂਕ ਘਰ ਵਿੱਚ ਮੋਬਾਇਲ ਚਾਰਜਰ ਦੀ ਤਾਰ ਨਾਲ ਗਲਾ ਦਬਾ ਕਰਕੇ ਹੱਤਿਆ ਕਰ ਦਿੱਤੀ।
ਜਦੋਂ ਮੌਕੇ ਉੱਤੇ ਉਸਦੀ ਵੱਡੀ ਧੀ ਨੇ ਆਪਣੇ ਪਿਤਾ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸਨੇ ਉਸਨੂੰ ਵੀ ਜਾਨੋ ਮਰਨ ਦੀ ਧਮਕੀ ਦੇਕੇ ਘਰ ਤੋਂ ਬਹਾਰ ਜਾਣ ਨੂੰ ਕਿਹਾ ਅਤੇ ਬਾਅਦ ਵਿੱਚ ਧੀ ਦੀ ਹੱਤਿਆ ਕਰ ਦਿੱਤੀ।

ਕੀ ਕਹਿਣਾ ਹੈ ਪੁਲਿਸ ਦਾ…

ਉੱਧਰ ਇਸ ਬਾਰੇ ਵਿੱਚ ਐਸਐਚਓ ਮਨੋਜ ਕੁਮਾਰ ਨੇ ਦੱਸਿਆ ਕਿ ਤਰੁਣ ਗੋਇਲ ਨਾਂਅ ਦੇ ਵਿਅਕਤੀ ਨੇ ਆਪਣੀ ਤਿੰਨ ਸਾਲ ਦੀ ਧੀ ਦੀ ਹੱਤਿਆ ਕਰ ਦਿੱਤੀ। ਉਸਦੇ ਕਿਸੇ ਮਹਿਲਾ ਨਾਲ ਨਾਜਾਇਜ ਸਬੰਧ ਸਨ, ਜਿਸਦੇ ਕਾਰਨ ਉਸਨੇ ਆਪਣੀ ਪਤਨੀ ਨਾਲ ਲੜਾਈ ਕੀਤੀ ਅਤੇ ਬਾਅਦ ਵਿੱਚ ਛੋਟੀ ਧੀ ਨੂੰ ਘਰ ਲਿਜਾਕੇ ਮਾਰ ਦਿੱਤਾ। ਪੁਲਿਸ ਅਨੁਸਾਰ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ
ਆਪਣੀ ਹੀ ਧੀ ਦੀ ਹੱਤਿਆ ਕਰਨ ਵਾਲਾ ਵਿਅਕਤੀ ਰਈਸ ਦੱਸਿਆ ਜਾ ਰਿਹਾ ਹੈ, ਜਿਸਦਾ ਬਹੁਤ ਵਧੀਆ ਕਾਰੋਬਾਰ ਹੈ। ਪਰ ਅਜਿਹੀ ਘਟੀਆ ਕਰਤੂਤ ਲਈ ਅਜਿਹੇ ਲੋਕਾਂ ਦੇ ਖਿਲਾਫ ਕਰੜੀ ਤੋਂ ਕਰੜੀ ਕਰਵਾਈ ਹੋਣੀ ਚਾਹੀਦੀ ਹੈ, ਤਾਂ ਜੋ ਕੋਈ ਹੋਰ ਵਿਅਕਤੀ ਅਜਿਹੀ ਘਿਨੌਣੀ ਵਾਰਦਾਤ ਨਾ ਕਰ ਸਕੇ।

Share Button

Leave a Reply

Your email address will not be published. Required fields are marked *