Fri. May 24th, 2019

ਆਪਣੀ ਪਾਰਟੀ ਦਾ ਪ੍ਰਚਾਰ ਕਰਨਾ ਹਰੇਕ ਦਾ ਹੱਕ ਹੈ ਪਰ ਮਾਨਵਤਾ ਦੇ ਰਹਿਬਰ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਇਸ ਕੰਮ ਲਈ ਵਰਤਣਾ ਕਦਾਚਿਤ ਬ੍ਰਦਾਸ਼ਿਤ ਨਹੀ ਕੀਤਾ ਜਾ ਸਕਦਾ-: ਜੱਥੇ:ਅਵਤਾਰ ਸਿੰਘ ਮੱਕੜ

ਆਪਣੀ ਪਾਰਟੀ ਦਾ ਪ੍ਰਚਾਰ ਕਰਨਾ ਹਰੇਕ ਦਾ ਹੱਕ ਹੈ ਪਰ ਮਾਨਵਤਾ ਦੇ ਰਹਿਬਰ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਇਸ ਕੰਮ ਲਈ ਵਰਤਣਾ ਕਦਾਚਿਤ ਬ੍ਰਦਾਸ਼ਿਤ ਨਹੀ ਕੀਤਾ ਜਾ ਸਕਦਾ-: ਜੱਥੇ:ਅਵਤਾਰ ਸਿੰਘ ਮੱਕੜ

ਸ਼੍ਰੀ ਅਨੰਦਪੁਰ ਸਾਹਿਬ, 6 ਜੁਲਾਈ(ਨਿ.ਆ.): ਆਮ ਆਦਮੀ ਪਾਰਟੀ ਵਲੋਂ ਆਪਣੇ ਚੋਣ ਮੈਨੀਫੈਸਟੋ ਵਿਚ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਫੋਟੋ ਨਾਲ ਝਾੜੂ ਲਗਾਉਣਾ ਬੱਜਰ ਗਲਤੀ ਹੈ ਜਿਸਨੇ ਸਿੱਖ ਕੌਮ ਦੇ ਨਾਲ ਨਾਲ ਸਮੂੰਹ ਮਨੁਖ ਜਾਤੀ ਦੇ ਮਨਾਂ ਨੂੰ ਗਹਿਰੀ ਠੇਸ ਪਹੁੰਚਾਈ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕੀਤਾ। ਅੱਜ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਪੱਤਰਕਾਰ ਸੰਮੇਲਨ ਦੋਰਾਨ ਉਨਾਂ ਕਿਹਾ ਕਿ ਆਪਣੀ ਪਾਰਟੀ ਦਾ ਪ੍ਰਚਾਰ ਕਰਨਾ ਹਰੇਕ ਦਾ ਹੱਕ ਹੈ ਪਰ ਮਾਨਵਤਾ ਦੇ ਰਹਿਬਰ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਇਸ ਕੰਮ ਲਈ ਵਰਤਣਾ ਕਦਾਚਿਤ ਬ੍ਰਦਾਸ਼ਿਤ ਨਹੀ ਕੀਤਾ ਜਾ ਸਕਦਾ। ਸ਼੍ਰੀ ਅਨੰਦਪੁਰ ਸਾਹਿਬ ਦੇ ਸਥਾਪਨਾ ਦਿਵਸ ਮੋਕੇ ਪੰਜ ਪਿਆਰਾ ਪਾਰਕ ਵਿਚ ਲਗਾਏ ਗਏ ਖੰਡੇ ਦਾ ਇਕ ਸਾਲ ਦੇ ਵਿਚ ਹੀ ਟੇਢਾ ਹੋ ਜਾਣ ਬਾਰੇ ਪੁਛਣ ਤੇ ਮੱਕੜ ਨੇ ਕਿਹਾ ਕਿ ਖੰਡਾ ਸਾਡੇ ਮਾਨ ਸਨਮਾਨ  ਅਤੇ ਖਾਲਸੇ ਦੀ ਪਾਵਨ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਦੇ ਸਥਾਪਨਾ ਦਿਵਸ ਦੀ ਨਿਸ਼ਾਨੀ ਹੈ, ਇਸ ਨੂੰ ਤੁਰੰਤ ਠੀਕ ਕਰਵਾਇਆ ਜਾਵੇਗਾ।

ਉਨਾਂ ਦੱਸਿਆ ਕਿ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਦਿਹਾੜਾ ਵੱਡੇ ਪੱਧਰ ਤੇ ਮਨਾਇਆ ਜਾਵੇਗਾ ਅਤੇ ਇਸ ਸਬੰਧੀ ਜੋਰਾਂ ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਜਿੱਥੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਚੋ 4 ਵੱਡੇ ਖਾਲਸਾ ਮਾਰਚ ਪਾਉਂਟਾ ਸਾਹਿਬ ਲਿਜਾਏ ਜਾਣਗੇ ਉਥੇ ਸ੍ਰੀ ਅਨੰਦਪੁਰ ਸਾਹਿਬ ਤੋ ਵੀ ਵਿਸ਼ਾਲ ਖਾਲਸਾ ਮਾਰਚ ਦਾ ਅਯੋਜਨ ਕੀਤਾ ਜਾਵੇਗਾ। ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲਗਦੇ ਪਿੰਡ ਜਿੰਦਵੜੀ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਨਰਸਿੰਗ ਕਾਲਜ ਖੋਲੇ ਜਾਣ ਬਾਰੇ ਪੁੱਛਣ ਤੇ ਮੱਕੜ ਨੇ ਕਿਹਾ ਕਿ ਪੀ ਐਲ ਯੂ ਮਿਲਣ ਤੋ ਬਾਅਦ ਕਾਲਜ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾ ਦਿਤਾ ਜਾਵੇਗਾ। ਇਸ ਮੋਕੇ ਉਨਾਂ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਸਕੱਤਰ ਦਿਲਜੀਤ ਸਿੰਘ ਬੇਦੀ, ਪਰਮਜੀਤ ਸਿੰਘ ਸਰੋਆ, ਭਾਈ ਅਮਰਜੀਤ ਸਿੰਘ ਚਾਵਲਾ, ਪ੍ਰਿੰ:ਸੁਰਿੰਦਰ ਸਿੰਘ, ਦਲਜੀਤ ਸਿੰਘ ਭਿੰਡਰ, ਮੈਨੇਜਰ ਰੇਸ਼ਮ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *

%d bloggers like this: