Fri. May 24th, 2019

“ਆਪਣਿਆਂ ਤੋਂ ਬੇਗਾਨਾ ਹੁੰਦਾ ਜਾ ਰਿਹਾ ਇਨਸਾਨ”

“ਆਪਣਿਆਂ ਤੋਂ ਬੇਗਾਨਾ ਹੁੰਦਾ ਜਾ ਰਿਹਾ ਇਨਸਾਨ”

ਪੰਜਾਬੀ ਪਰਿਵਾਰ ਪੰਜਾਬੀ ਸੱਭਿਆਚਾਰ ਦੀ ਇੱਕ ਮਹੱਤਵਪੂਰਨ ਸੰਸਥਾ ਹੈ।ਇਹ ਸਮਾਜ ਅਤੇ ਸੱਭਿਆਚਾਰ ਵਿਚਲੀ ਰਿਸ਼ਤਾ ਪ੍ਰਣਾਲੀ ਦੀ ਬੁਨਿਆਦੀ ਧਰਾਤਲ ਭੂਮੀ ਹੈ।ਤਰੱਕੀ ਦੇ ਨਸ਼ੇ ਦੇ ਵਿੱਚ ਚੂਰ ਹੋ ਕੇ ਮਨੁੱਖ ਆਪਣਿਆਂ ਤੋਂ ਦੂਰ ਹੁੰਦਾ ਜਾ ਰਿਹਾ ਹੈ।ਵੈਦਿਕ ਕਾਲ ਤੋਂ ਹੀ ਪੰਜਾਬੀ ਸਮਾਜ ਵਿੱਚ ਇਹ ਪ੍ਰਥਾ ਚੱਲੀ ਆ ਰਹੀ ਸੀ ਕਿ ਜਦੋਂ ਸਾਰਾ ਟੱਬਰ ਇੱਕੋ ਛੱਤ ਥੱਲੇ ਵਿਚਰਦਿਆਂ ਜ਼ਿੰਦਗੀ ਦੇ ਖੁਸ਼ੀ ਗਮੀ ਦੇ ਸਾਂਝੇ ਕਰਦਾ ਹੁੰਦਾ ਸੀ।ਇਸ ਵਿੱਚ ਪਰਿਵਾਰ ਦਾ ਸਭ ਤੋਂ ਸਿਆਣਾ ਵਿਆਕਤੀ ਪਰਿਵਾਰ ਦਾ ਮੁੱਖੀ ਹੁੰਦਾ ਹੈ।ਜਿਸ ਨੂੰ “ਲਾਣੇਦਾਰ” ਵੀ ਕਿਹਾ ਜਾਂਦਾ ਸੀ।ਪਰ ਅੱਜ ਤਰੱਕੀ ਦੀ ਚਕਾਚੌਂਧ ਨੇ ਅਜਿਹੀ ਲਿਸ਼ਕੋਰ ਮਾਰੀ ਕਿ ਆਪਣ ਵੀੇ ਬੇਗਾਨੇ ਜਾਪਣ ਲੱਗੇ।ਆਪਣਿਆਂ ਦੀ ਭਾਵਨਾਵਾਂ ਦਿਨੋ ਦਿਨ ਦਮ ਤੋੜਨ ਲੱਗੀ।ਜਿਸ ਤਰ੍ਹਾਂ ਉਪਜੀਵਕਾ ਦੇ ਸਾਧਨ ਵੱਧ ਰਹੇ ਹਨ।ਉਸ ਤਰ੍ਹਾਂ ਇਕਹਿਰੇ ਪਰਿਵਾਰ ਦੀ ਹੋਂਦ ਵਿੱਚ ਆ ਰਹੇ ਹਨ।ਇਕਹਿਰੇ ਪਰਿਵਾਰ ਵਿੱਚ ਮਾਂ ਬਾਪ ਤੇ ਬੱਚੇ ਸ਼ਾਮਿਲ ਹੁੰਦੇ ਹਨ।ਪੰਜਾਬੀ ਸਮਾਜ ਵਿਚ ਇਕਹਿਰੇ ਪਰਿਵਾਰ ਦੀ ਪ੍ਰਵਿਰਤੀ ਭਾਰੂ ਹੋ ਗਈ ਹੈ।
ਜੇ ਅਸੀਂ ਪਹਿਲਾਂ ਵਾਲੇ ਸਮੇਂ ਵੱਲ ਨਿਗ੍ਹਾ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਬਜ਼ੁਰਗਾਂ ਦਾ ਸਤਿਕਾਰ ਹੁੰਦਾ ਸੀ।ਬਜ਼ੁਰਗ ਸਾਰਿਆਂ ਨੂੰ ਆਸ਼ੀਰਵਾਦ ਦਿੰਦੇ।ਪਰ ਅੱਜ ਅਸੀਂ ਬਜੁਰਗਾਂ ਨੂੰ ਅਨਾਥ ਆਸ਼ਰਮ ਦਾ ਰਸਤਾ ਦਿਖਾ ਰਹੇ ਹਾਂ।ਜੇ ਅਸੀਂ ਸੋਚੀਏ ਤਾਂ ਸਾਡੀ ਤੱਰਕੀ ਸਾਨੂੰ ਵਿਨਾਸ਼ ਵੱਲ ਲਿਜਾ ਰਹੀ ਹੈ।ਪੈਸੇ ਦੀ ਦੌੜ ਵਿੱਚ ਮਨੁੱਖ ਕਿਸੇ ਨੂੰ ਬੁਲਾ ਕੇ ਖੁਸ਼ ਨਹੀਂ।ਪੱਛਮੀ ਚਕਾਚੌਂਧ ਤਰ੍ਹਾਂ ਅਸੀਂ ਮਸ਼ੀਨਾਂ ਬਣ ਬੈਠੇ ਹਾਂ।ਅਸੀਂ ਆਪਣੇ ਆਪ ਨੂੰ ਵ਼ ਇਕਲਾਪਨ ਰੱਖ ਕੇ ਪਸੰਦ ਕਰਦੇ ਹਾਂ।ਕਿਥੇ ਗਏ ਅੱਜ ਉਹ ਕਾਂ ਜੋ ਸਾਡੇ ਘਰਾਂ ਦੇ ਬਨੇਰਿਆਂ ਤੇ ਆ ਕੇ ਰਿਸ਼ਤੇਦਾਰਾਂ ਦੇ ਆਉਣ ਦਾ ਸੁਨੇਹਾ ਦਿੰਦੇ ਸਨ।ਕਿਸੇ ਕਵੀ ਨੇ  ਸਹੀ ਹੀ ਲਿਖਿਆ ਹੈ ਕਿ ਵਕਤ ਬਦਲਿਆ ਸਾਨੂੰ ਇਹ ਸੁਨੇਹਾ ਦਿੰਦਾ ਹੈ ਕਿ
“ਮੁੜ ਚੱਲੀਏ ਉਨ੍ਹਾਂ ਰਾਹਾਂ ਤੇ, ਜਿੱਥੇ ਦੁੱਖਾਂ ਦੀ ਪੀੜ ਦਾ ਹੱਲ ਹੋਵੇ।
ਜੂੜ ਵੱਢ ਦੇਈਏ ਉਨ੍ਹਾਂ ਨਫਰਤਾਂ ਦਾ,ਕੋਈ ਪਿਆਰ ਤੇ ਭਲੇ ਦੀ ਗੱਲ ਹੋਵੇ।”

ਜਤਿੰਦਰ ਸਿੰਘ ਧਾਲੀਵਾਲ,
ਪਿੰ:ਬੂਰ ਵਾਲਾ,
ਜਿਲ੍ਹਾ: ਫਾਜਿਲਕਾ।

9465319749

Leave a Reply

Your email address will not be published. Required fields are marked *

%d bloggers like this: