ਆਪਣਾ ਪ³ਜਾਬ ਪਾਰਟੀ ਵਲੋਂ ਪਿੰਡ ਪਿੰਡ ਜਾ ਕੇ ਵੋਟਰਾਂ ਨੂੰ ਲਾਮਵੰਦ ਕਰਨਾ ਸ਼ੁਰੂ

ss1

ਆਪਣਾ ਪ³ਜਾਬ ਪਾਰਟੀ ਵਲੋਂ ਪਿੰਡ ਪਿੰਡ ਜਾ ਕੇ ਵੋਟਰਾਂ ਨੂੰ ਲਾਮਵੰਦ ਕਰਨਾ ਸ਼ੁਰੂ

apna-punjab-partiਗੜ•ਸ਼ੰਕਰ,29 ਅਕਤੂਬਰ (ਅਸ਼ਵਨੀ ਸ਼ਰਮਾ) -ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਸੁੱਚਾ ਸਿੰਘ ਛੋਟੇਪੁਰ ਦੀ ਕਮਾਂਡ ਹੇਠ ਇਕੱਤਰ ਹੋਏ ਪਾਰਟੀ ਵਰਕਰਾਂ ਦੀ ਸਥਾਨਕ ਯੂਨਿਟ ਨੇ ਪਾਰਟੀ ਦੇ ਰਾਜ ਬੁਲਾਰੇ ਡਾ ਸੁਰਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਇਸ ਵਿਧਾਨ ਸਭਾ ਹਲਕੇ ਦੇ ਵੱਖ ਵੱਖ ਪਿ³ਡਾਂ ਵਿਚ ਜਾ ਕੇ ਵੋਟਰਾਂ ਨੂੰ ਸਾਮਵੰਦ ਕੀਤਾ। ਇਸ ਮੌਕੇ ਪਾਰਟੀ ਆਗੂਆਂ ਨੇ ਖੇਤਰ ਦੇ ਪਿ³ਡਾਂ ਭੰਮੀਆਂ,ਘਾਗੋ ਰੌੜਾਂ ਵਾਲੀ, ਗੋਗੋ ਮਹਿਤਾਬਪੁਰ, ਗੜੀ, ਮੱਟੋਂ, ਸਤਨੌਰ, ਪੱਦੀ, ਪੋਸੀ, ਸਲੇਮਪੁਰ, ਬਿਲੜੋਂ, ਪੁਰਖੋਵਾਲ, ਪਾਰੋਵਾਲ, ਬੀਰਮਪੁਰ ਆਦਿ ਵਿਖੇ ਵੋਟਰਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਪ³ਜਾਬ ਵਿਚ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਆਪਣਾ ਪ³ਜਾਬ ਪਾਰਟੀ ਹੀ ਸਹੀ ਨੁਮਾਇਾਂਦਗੀ ਦੇ ਸਕਦੀ ਹੈ।ਉਹਨਾਂ ਕਿਹਾ ਕਿ ਹੁਣ ਰਵਾਇਤੀ ਪਾਰਟੀਆਂ ਤੋਂ ਸੂਬੇ ਦੇ ਲੋਕ ਤੰਗ ਆ ਚੁੱਕੇ ਹਨ ਅਤੇ ਆਪ ਦਾ ਪ੍ਰਭਾਵ ਵੀ ਖਤਮ ਹੁੰਦਾ ਦਾ ਰਿਹਾ ਹੈ। ਉਹਨਾਂ ਇਸ ਮੌਕੇ ਪਾਰਟੀ ਦੀਆਂ ਨੀਤੀਆਂ ਸਬੰਧੀ ਲਿਟਰੇਚਰ ਵੀ ਲੋਕਾਂ ਨੂੰ ਤਕਸੀਮ ਕੀਤਾ। ਇਸ ਪਿਛੋਂ ਪਾਰਟੀ ਦੇ ਨੇ ਸ਼ਹਿ ਵਿਚਲੇ ਆਨੰਦਪੁਰ ਸਾਹਿਬ ਚੌਂਕ ਵਿਖੇ ਖੋਲੇ ਨਵੇਂ ਦਫਤਰ ਵਿਚ ਗੱਲ ਕਰਦਿਆਂ ਖੋਲਿ•ਆ ਰਾਜ ਬੁਲਾਰੇ ਡਾ. ਸੁਰਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਪਾਰਟੀ ਵਲੋਂ ਗੜ•ਸ਼ੰਕਰ ਵਿਧਾਨ ਸਭਾ ਹਲਕੇ ਲਈ ਵਰਕਰਾਂ ਅਤੇ ਆਗੂਆਂ ਦੀਆਂ ਡਿਉਟੀਆਂ ਨਿਰਧਾਰਤ ਕੀਤੀਆਂ ਜਾ ਰਹੀਆਂ ਹਨ ਅਤੇ ਖੇਤਰ ਦੇ ਪਿੰਡ ਪਿੰਡ ਅਤੇ ਘਰ ਘਰ ਜਾ ਕੇ ਲੋਕਾਂ ਨੂੰ ਪਾਰਟੀ ਪ੍ਰਤੀ ਲਾਮਵੰਦ ਕਰਨ ਦਾ ਪਹਿਲਾਂ ਪੜਾਅ ਪੂਰਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਾਰਟੀ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇਸ ਵਿਧਾਨ ਸਭਾ ਹਲਕੇ ਵਿਚ ਜਲਦ ਹੀ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਆ ਰਹੇ ਹਨ। ਇਸ ਮੌਕੇ ਪਾਰਟੀ ਦੇ ਆਗੂਆਂ ਵਿਚ ਦਰਸ਼ਨ ਸਿੰਘ ਗਿੱਲ,ਗੁਰਜੀਤ ਸਿੰਘ ਠੱਕਰਵਾਲ,ਨਛੱਤਰ ਸਿੰਘ ਮਾਹਿਲਪੁਰ, ਗੁਰਮੁਖ ਸਿੰਘ , ਆਕਾਸ਼ ਦੀਪ ਜੇਜੋਂ, ਜੈ ਰਾਮ ਰਾਓ, ਬਖਸ਼ੀ ਰਾਮ ਰਾਓ, ਰਾਜੀਵ ਜੇਜੋਂ ,ਹਰਸ਼ਰਨ ਸਿੰਘ ਭਾਤਪੁਰ, ਅਵਤਾਰ ਸਿੰਘ ਕੁੱਕੜਾਂ, ਮਹਾਂ ਸਿੰਘ ਖਾਲਸਾ,ਜਸਵੀਰ ਸਿੰਘ ਗੜ•ਸ਼ੰਕਰ, ਭੁਪਿ³ਦਰ ਸਿੰਘ ਹੀਰ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *