Fri. Aug 23rd, 2019

”ਆਪ” ਪਾਰਟੀ ਨੇ ਮੇਰੇ ਨਾਲ ਕੀਤਾ ਧੌਖਾ, ਸਿਆਸੀ ਕਾਨਫਰੰਸਾਂ ਵਿਚ ਵੀ ਮੇਰੇ ਕੋਲੋਂ ਪਾਰਟੀ ਫੰਡ ਦੇ ਨਾਮ ਤੇ ਲੱਖਾਂ ਰੁਪਏ ਲਏ: ਚੱਠਾ

”ਆਪ” ਪਾਰਟੀ ਨੇ ਮੇਰੇ ਨਾਲ ਕੀਤਾ ਧੌਖਾ, ਸਿਆਸੀ ਕਾਨਫਰੰਸਾਂ ਵਿਚ ਵੀ ਮੇਰੇ ਕੋਲੋਂ ਪਾਰਟੀ ਫੰਡ ਦੇ ਨਾਮ ਤੇ ਲੱਖਾਂ ਰੁਪਏ ਲਏ: ਚੱਠਾ
ਤਰਲੌਚਨ ਸਿੰਘ ਚੱਠਾ ਦੇ 50 ਲੱਖ ਵਾਪਸ ਕਰੇ ਆਮ ਆਦਮੀ ਪਾਰਟੀ: ਸ਼ਹਿਰਵਾਸੀ
ਆਮ ਆਦਮੀ ਪਾਰਟੀ ਖਿਲਾਫ ਕੀਤੀ ਨਾਅਰੇਬਾਜੀ, ਲੋਕ ਸਭਾ ਦੀਆਂ ਚੌਣਾਂ ਵਿਚ ‘ਆਪ’ ਦਾ ਡੱਟ ਕੇ ਵਿਰੋਧ ਕਰਨ ਦਾ ਕੀਤਾ ਐਲਾਨ

ਸ੍ਰੀ ਅਨੰਦਪੁਰ ਸਾਹਿਬ, 12 ਮਈ(ਦਵਿੰਦਰਪਾਲ ਸਿੰਘ/ਅੰਕੁਸ਼): ਬੀਤੇ ਦਿਨੀਂ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਸੀਨੀਅਰ ਆਗੂ ਤਰਲੋਚਨ ਸਿੰਘ ਚੱਠਾ ਵਲੋਂ ਪਾਰਟੀ ‘ਤੇ 50 ਲੱਖ ਰੁਪਏ ਲੈਣ ਦੇ ਕਥਿਤ ਦੋਸ਼ ਲਗਾਉਣ ਤੋਂ ਬਾਅਦ ਅੱਜ ਉਨਾਂ ਦੇ ਸਾਥੀਆਂ ਵਲੋਂ ‘ਆਪ’ ਨੂੰ 50 ਲੱਖ ਰੁਪਏ ਵਾਪਸ ਕਰਨ ਲਈ ਕਿਹਾ ਗਿਆ। ਚੱਠਾ ਦੇ ਗ੍ਰਹਿ ਵਿਖੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਸ਼ਹਿਰ ਵਾਸੀਆਂ ਨੇ ਕਿਹਾ ਕਿ ਪਾਰਟੀ ਤੇ ਵਿਸ਼ਵਾਸ਼ ਕਰਕੇ ਚੱਠਾ ਨੇ ਪੰਜਾਹ ਲੱਖ ਰੁਪਏ ਦਿਤੇ ਸਨ ਪਰ ਪਾਰਟੀ ਵਲੋਂ ਕਥਿਤ ਤੌਰ ਤੇ ਠੱਗੀ ਕੀਤੀ ਗਈ। ਹੁਣ ਜਦੋਂ ਸਾਰਾ ਭੇਤ ਖੁੱਲ ਗਿਆ ਹੈ ਤਾਂ ਪਾਰਟੀ ਪੈਸੇ ਵਾਪਸ ਕਰੇ। ਇਸ ਮੌਕੇ ਚੱਠਾ ਨੇ ਕਿਹਾ ਕਿ ਮੇਰੇ ਨਾਲ ਪਾਰਟੀ ਨੇ ਧੋਖਾ ਕੀਤਾ। ਉਨਾਂ ਕਿਹਾ ਕਿ ਪਾਰਟੀ ਵਲੋਂ ਵੱਖ ਵੱਖ ਥਾਵਾਂ ਤੇ ਕੀਤੀਆਂ ਗਈਆਂ ਸਿਆਸੀ ਕਾਨਫਰੰਸਾਂ ਵਿਚ ਵੀ ਮੇਰੇ ਕੋਲੋਂ ਪਾਰਟੀ ਫੰਡ ਦੇ ਨਾਮ ਤੇ ਲੱਖਾਂ ਰੁਪਏ ਲਏ ਗਏ ਅਤੇ ਹੋਰ ਕਈ ਤਰਾਂ ਦੇ ਬਹਾਨੇ ਬਣਾ ਕੇ ਪੈਸੇ ਖਰਚਾਏ ਗਏ। ਉਨਾਂ ਹੋਰ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਹੋ ਜਿਹੇ ਆਗੂਆਂ ਕੋਲੋਂ ਬਚ ਕੇ ਰਹਿਣ ਅਤੇ ਕਿਸੇ ਨੂੰ ਵੀ ਇਸ ਤਰਾਂ ਪੈਸੇ ਨਾ ਦੇਣ। ਇਸ ਮੌਕੇ ਭਾਰੀ ਇਕੱਠ ਵਲੋਂ ਆਮ ਆਦਮੀ ਪਾਰਟੀ ਖਿਲਾਫ ਨਾਅਰੇਬਾਜੀ ਕੀਤੀ ਗਈ ਤੇ ਲੋਕ ਸਭਾ ਦੀਆਂ ਚੌਣਾਂ ਵਿਚ ‘ਆਪ’ ਦਾ ਡੱਟ ਕੇ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ। ਜਦੋਂ ਚੱਠਾ ਨੂੰ ਪੁਛਿਆ ਗਿਆ ਕਿ ਕਿਸ ਪਾਰਟੀ ਦੀ ਹਿਮਾਇਤ ਕਰੋਗੇ? ਤਾਂ ਉਨਾਂ ਕਿਹਾ ਕਿ ਆਉਣ ਵਾਲੇ ਸਮੇ ਵਿਚ ਆਪਣੇ ਸਾਥੀਆਂ ਨਾਲ ਸਲਾਹ ਮਸ਼ਵਰਾ ਕਰਕੇ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਆਮ ਆਦਮੀ ਪਾਰਟੀ ਦੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿਲ ਵਲੋਂ ਚੱਠਾ ਤੇ ਕੇਸ ਕਰਨ ਸਬੰਧੀ ਪੁੱਛਣ ਤੇ ਚੱਠਾ ਨੇ ਕਿਹਾ ਕਿ ਸ਼ੇਰਗਿੱਲ ਕੱਲ ਦੀ ਜਗਾ ਅੱਜ ਕੇਸ ਕਰਨ। ਉਨਾਂ ਕਿਹਾ ਕਿ ਸਚਾਈ ਸਾਹਮਣੇ ਆਉਣੀ ਚਾਹੀਦੀ ਹੈ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ। ਇਸ ਮੌਕੇ ਜੈਮਲ ਸਿੰਘ ਭੜੀ, ਮਨਿੰਦਰਪਾਲ ਸਿੰਘ ਮਨੀ, ਅਕਾਸ਼ਦੀਪ ਸਿੰਘ, ਅਜੀਤ ਸਿੰਘ ਨਾਟੀ, ਹਰਦੀਪ ਸਿੰਘ ਸਾਹਬੀ, ਜਸਵਿੰਦਰ ਸਿੰਘ, ਅਜੇ ਸ਼ਰਮਾ, ਗੁਰਬਖਸ਼ ਸਿੰਘ, ਮਨਮੋਹਨ ਸਿੰਘ, ਜਸਪ੍ਰੀਤ ਸਿੰਘ, ਠੇਕੇਦਾਰ ਗੁਰਚਰਨ ਸਿੰਘ, ਬੀਰ ਬਿਕਰਮ ਸਿੰਘ ਰਾਜਾ, ਗੁਰਮੁੁਖ ਸਿੰਘ ਸਮੇਤ ਆਗੂ ਤੇ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: