ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Aug 4th, 2020

ਆਨ ਲਾਈਨ ਸਿੱਖਿਆ ‘ਚ ਅਹਿਮ ਭੂਮਿਕਾ ਨਿਭਾ ਰਿਹਾ ਹੈ ਦੋਆਬਾ ਰੇਡੀਓ

ਆਨ ਲਾਈਨ ਸਿੱਖਿਆ ‘ਚ ਅਹਿਮ ਭੂਮਿਕਾ ਨਿਭਾ ਰਿਹਾ ਹੈ ਦੋਆਬਾ ਰੇਡੀਓ

ਹੁਣ ਤੱਕ 424 ਅਧਿਆਪਕਾਂ ਦੇ ਦਿਲਚਸਪ ਲੈਕਚਰਾਂ ਦਾ ਹੋ ਚੁੱਕਿਆਂ ਪ੍ਰਸਾਰਣ
ਮਾਨਸਾ ਜ਼ਿਲ੍ਹਾ 92 ਲੈਕਚਰਾਂ ਦੇ ਪ੍ਰਸਾਰਣ ਨਾਲ ਸਭ ਤੋਂ ਅੱਗੇ, ਤਰਨਤਾਰਨ ਦੂਜੇ, ਹੁਸ਼ਿਆਰਪੁਰ ਤੀਜੇ ਸਥਾਨ ਤੇ

ਮਾਨਸਾ/ਐਸ ਏ ਐਸ ਨਗਰ, 2 ਜੁਲਾਈ : ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਘਰ ਬੈਠੇ ਸਿੱਖਿਆ ਪ੍ਰਦਾਨ ਕਰਨ ਹਿੱਤ ਹਰ ਮਾਧਿਅਮ ਦੀ ਬਾਖੂਬੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਜੋ ਇਸ ਔਖੀ ਘੜ੍ਹੀ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਨਿਰੰਤਰ ਜਾਰੀ ਰਹੇ। ਇਸ ਵਿੱਚ ਦੂਰਦਰਸ਼ਨ ਚੈਨਲ, ਦੋਆਬਾ ਰੇਡੀਓ, ਸਵਯਮ ਪ੍ਰਭਾ, ਯੂ-ਟਿਊਬ ਚੈਨਲ ਆਦਿ ਮਾਧਿਅਮਾਂ ਰਾਹੀ ਪੜ੍ਹਾਈ ਕਰਵਾਈ ਜਾ ਰਹੀ ਹੈ।

ਸਿੱਖਿਆ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਚਲਾਏ ਜਾ ਰਹੇ “ਦੋਆਬਾ ਰੇਡੀਓ ਤੇ ਚੱਲ ਰਹੇ ਵੱਖ ਵੱਖ ਵਿਸ਼ਿਆਂ ਦੇ ਲੈਕਚਰਾਂ ਦੇ ਪ੍ਰਸਾਰਣ ‘ਚ ਜ਼ਿਲ੍ਹਾ ਮਾਨਸਾ 92 ਲੈਕਚਰਾਂ ਨਾਲ ਸਭ ਤੋਂ ਮੋਹਰੀ ਹੈ, ਜਦੋਂ ਕਿ ਤਰਨਤਾਰਨ 45 ਲੈਕਚਰਾਂ ਨਾਲ ਦੂਜੇ, ਹੁਸ਼ਿਆਰਪੁਰ 41 ਲੈਕਚਰਾਂ ਨਾਲ ਤੀਜੇ, ਗੁਰਦਾਸਪੁਰ 33 ਲੈਕਚਰਾਂ ਨਾਲ ਚੋਥੇ, ਲੁਧਿਆਣਾ 30 ਲੈਕਚਰਾਂ ਨਾਲ ਪੰਜਵੇਂ ਸਥਾਨ ਤੇ ਹੈ। ਅੱਜ ਜ਼ਿਲ੍ਹਾ ਮਾਨਸਾ ਤੋਂ ਸਰਕਾਰੀ ਹਾਈ ਸਕੂਲ ਅਹਿਮਦਪੁਰ ਦੀ ਕੰਪਿਊਟਰ ਅਧਿਆਪਕਾ ਗੀਤਾ ਰਾਣੀ ਜਿੰਦਲ, ਗੁਰਦਾਸਪੁਰ ਜ਼ਿਲ੍ਹੇ ਤੋਂ ਪ੍ਰਾਇਮਰੀ ਸਕੂਲ ਬੁੱਲੇਚੱਕ ਦੀ ਅਧਿਆਪਕਾ ਹਰਜਿੰਦਰ ਕੌਰ, ਬਠਿੰਡੇ ਜ਼ਿਲ੍ਹੇ ਤੋਂ ਪ੍ਰਾਇਮਰੀ ਸਕੂਲ ਦਿੱਖ ਦੀ ਪ੍ਰਵੀਨ ਕੁਮਾਰੀ, ਪਠਾਨਕੋਟ ਜ਼ਿਲ੍ਹੇ ਤੋਂ ਸੈਕੰਡਰੀ ਸਕੂਲ ਬਸ਼ਰੂਪ ਦੇ ਰਵੀ ਕਾਂਤ ਅਤੇ ਤਰਨਤਾਰਨ ਜ਼ਿਲ੍ਹੇ ਤੋਂ ਹਾਈ ਸਕੂਲ ਭੂਰਾਖੋਨਾ ਦੇ ਪੰਕਜ ਕੁਮਾਰ ਦੇ ਲੈਕਚਰ ਅਤਿ ਦਿਲਚਸਪ ਰਹੇ। ਇਹ ਲੈਕਚਰ ਕੰਪਿਊਟਰ, ਪੰਜਾਬੀ, ਅੰਗਰੇਜ਼ੀ, ਸਮਾਜਿਕ ਸਿੱਖਿਆ ਅਤੇ ਕੋਵਿਡ 19 ਦੀ ਜਾਗਰੂਕਤਾ ਨਾਲ ਵੱਖ ਵੱਖ ਵਿਸ਼ਿਆਂ ਤੇ ਅਧਾਰਿਤ ਸਨ। ਸੁਣੋ ਸੁਣਾਵਾਂ ਪਾਠ ਪੜਾਵਾਂ ਦੇ ਚੈੱਨਲ ਤਹਿਤ ਇਹ ਲੈਕਚਰ ਕਰੋਨਾ ਦੀ ਇਸ ਮਹਾਂਮਾਰੀ ਦੌਰਾਨ ਪੰਜਾਬ ਦੇ ਲੱਖਾਂ ਦੀ ਗਿਣਤੀ ਵਿੱਚ ਘਰ ਬੈਠੇ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਲਈ ਅਹਿਮ ਸਹਾਈ ਹੋ ਰਹੇ ਹਨ।

ਦੋਆਬਾ ਰੇਡੀਓ ਦੇ ਬੁਲਾਰੇ ਸਮਰਜੀਤ ਸ਼ੰਮੀ ਨੇ ਦੱਸਿਆ ਕਿ ਹੁਣ ਤੱਕ ਕੁੱਲ 424 ਅਧਿਆਪਕਾਂ ਦੇ ਵੱਖ ਵੱਖ ਵਿਸ਼ਿਆਂ ਨਾਲ ਸਬੰਧਿਤ ਲੈਕਚਰ ਪ੍ਰਕਾਸ਼ਿਤ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ ਵਿੱਚੋਂ ਆਪਣੇ ਵਿਸ਼ਿਆਂ ‘ਚ ਮਾਹਿਰ ਅਧਿਆਪਕ ਇਸ ਪ੍ਰੋਗਰਾਮ ਵਿੱਚ ਆਪਣਾ ਮੋਹਰੀ ਰੋਲ ਅਦਾ ਕਰ ਰਹੇ ਹਨ।
ਸਿੱਖਿਆ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕਿ ਸਿੱਖਿਆ ਵਿਭਾਗ ਦੇ ਯਤਨਾਂ ਸਦਕਾ ਹੁਣ ਸਰਕਾਰੀ ਸਕੂਲਾਂ ਦੇ ਅਧਿਆਪਕ ਨਿਵੇਕਲੇ ਤਰੀਕਿਆਂ ਅਤੇ ਦਿਲਚਸਪ ਲੈਕਚਰਾਂ ਆਦਿ ਨਾਲ ਘਰ ਬੈਠੇ ਬੱਚਿਆਂ ਦੇ ਨਾਲ ਰੂ ਬ ਰੂ ਹੋ ਰਹੇ ਹਨ।

ਸਿੱਖਿਆ ਖੇਤਰ ਨਾਲ ਜੁੜੇ ਅਧਿਆਪਕਾਂ ਕਰਨੈਲ ਵੈਰਾਗੀ, ਸੱਤਪਾਲ ਭੀਖੀ, ਡਾ: ਬੂਟਾ ਸਿੰਘ ਸੇਂਖੋ, ਲੈਕਚਰਾਰ ਯੋਗਿਤਾ ਜੋਸ਼ੀ ਅਤੇ ਰਾਜੇਸ਼ ਕੁਮਾਰ ਦਾ ਕਹਿਣਾ ਹੈ ਕਿ ਕਰੋਨਾ ਵਾਇਰਸ ਦੀ ਔਖੀ ਘੜੀ ਦੌਰਾਨ ਆਨਲਾਈਨ ਪੜ੍ਹਾਈ ਦੀਆਂ ਬੇਸ਼ੱਕ ਵੱਡੀਆਂ ਦਿੱਕਤਾਂ ਸਨ, ਪਰ ਸਿੱਖਿਆ ਵਿਭਾਗ ਦੀ ਵਿਉਂਤਬੰਦੀ ਅਤੇ ਅਧਿਆਪਕਾਂ ਦੀ ਮਿਹਨਤ ਕਾਰਨ ਰੇਡੀਓ, ਦੂਰਦਰਸ਼ਨ ਅਤੇ ਹੋਰ ਚੈੱਨਲਾਂ ਨਾਲ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਮੰਨਿਆਂ ਕਿ ਬੱਚਿਆਂ ਦੀਆਂ ਆਰਥਿਕ ਹਾਲਤਾਂ ਦੇ ਮੱਦੇਨਜ਼ਰ ਪੜ੍ਹਾਈ ਦੇ ਸਹੀ ਮਾਹੌਲ ਲਈ ਅਨੇਕਾਂ ਦਿੱਕਤਾਂ ਨੇ, ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਵਿਦਿਆਰਥੀ ਕਿਸੇ ਨਾ ਕਿਸੇ ਰੂਪ ਵਿੱਚ ਆਨਲਾਈਨ ਪੜ੍ਹਾਈ ਕਰ ਰਹੇ ਹਨ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: