ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

ਆਨਲਾਈਨ ਚੋਰੀਆਂ ਤੇ ਠੱਗੀਆਂ ਦੇ ਮਾਮਲੇ ’ਚ ਭਾਰਤ ਤੀਜੇ ਨੰਬਰ ਤੇ

ਆਨਲਾਈਨ ਚੋਰੀਆਂ ਤੇ ਠੱਗੀਆਂ ਦੇ ਮਾਮਲੇ ’ਚ ਭਾਰਤ ਤੀਜੇ ਨੰਬਰ ਤੇ

ਆੱਨਲਾਈਨ ਲੈਣ–ਦੇਣ ਉੱਤੇ ਸਾਈਬਰ ਹੈਕਰਾਂ ਦੀ ਪੂਰੀ ਨਜ਼ਰ ਹੁੰਦੀ ਹੈ। ਉਹ ਖਪਤਕਾਰਾਂ ਦੇ ਕ੍ਰੈਡਿਟ ਤੇ ਡੇਬਿਟ ਕਾਰਡ ਦਾ ਡਾਟਾ ਚੋਰੀ ਕਰ ਕੇ ਬੈਂਕ ਖਾਤੇ ਖ਼ਾਲੀ ਕਰ ਦਿੰਦੇ ਹਨ।

ਇੰਝ ਤੁਹਾਡੀ ਇੱਕ ਛੋਟੀ ਲਾਪਰਵਾਹੀ ਬਹੁਤ ਭਾਰੂ ਪੈ ਸਕਦੀ ਹੈ। ਅਮਰੀਕਾ, ਆਸਟਰੇਲੀਆ ਤੋਂ ਆਅਦ ਭਾਰਤ ਵਿੱਚ ਹੈਕਿੰਗ ਦੇ ਮਾਮਲੇ ਸਭ ਤੋਂ ਜ਼ਿਆਦਾ ਵਧ ਰਹੇ ਹਨ। ਇੰਝ ਭਾਰਤ ਆੱਨਲਾਈਨ ਚੋਰੀਆਂ ਤੇ ਠੱਗੀਆਂ ਦੇ ਮਾਮਲਿਆਂ ਵਿੱਚ ਤੀਜੇ (ਥਰਡ – Third) ਨੰਬਰ ਉੱਤੇ ਹੈ। ਸੂਚਨਾ ਤਕਨਾਲੋਜੀ ਖੇਤਰ ਵਿੱਚ ਕੰਪਨੀ ਸਿਮੈਂਟਿਕ ਦੀ ਰਿਪੋਰਟ ਮੁਤਾਬਕ ਸਾਲ 2018 ਦੌਰਾਨ ਹਰ ਮਹੀਨੇ 4,800 ਵੈੱਬਸਾਈਟਾਂ ਉੱਤੇ ਸਾਈਬਰ ਅਪਰਾਧੀਆਂ ਨੇ ਡਾਟਾ ਚੋਰੀ ਕਰਨ ਲਈ ਹਮਲਾ ਕੀਤਾ।

ਸਿਮੈਂਟਿਕ ਦਾ ਕਹਿਦਾ ਹੈ ਕਿ ਉਸ ਨੇ 37 ਲੱਖ ਹਮਲੇ ਨਾਕਾਮ ਕੀਤੇ। ਇਸ ਵਿੱਚ 33 ਫ਼ੀ ਸਦੀ ਹਮਲੇ ਨਵੰਬਰ–ਦਸੰਬਰ ਮਹੀਨੇ ਦੌਰਾਨ ਹੋਏ ਹਨ।

ਦਰਅਸਲ, ਅਕਤੂਬਰ–ਨਵੰਬਰ ਦੇ ਮਹੀਨੇ ਤਿਉਹਾਰਾਂ ਦੇ ਹੁੰਦੇ ਹਨ। ਲੋਕ ਨਵੇਂ ਸਾਲ ਦੀਆਂ ਛੁੱਟੀਆਂ ਲਈ ਯਾਤਰਾ ਟਿਕਟ ਤੇ ਹੋਟਲ ਵੀ ਬੁੱਕ ਕਰਦੇ ਹਨ। ਇਸ ਦੌਰਾਨ ਕੰਪਨੀਆਂ ਵੱਲੋਂ ਵੀ ਬਹੁਤ ਦਿਲ–ਖਿੱਚਵੀਆਂ ਪੇਸ਼ਕਸ਼ਾਂ ਦਿੱਤੀਆਂ ਜਾਂਦੀਆਂ ਹਨ। ਇਸੇ ਲਈ ਹੈਕਰ ਇਨ੍ਹਾਂ ਤਿਉਹਾਰਾਂ ਦੇ ਮੌਸਮ ਦੌਰਾਨ ਵੱਧ ਹਮਲੇ ਕਰਦੇ ਹਨ।

ਇਸ ਲਈ ਕਿਸੇ ਪ੍ਰਸਿੱਧ ਵੈੱਬਸਾਈਟ ਵਰਗੀ ਵੈੱਬਸਾਈਟ ਬਣਾ ਲਈ ਜਾਂਦੀ ਹੈ। ਕ੍ਰੈਡਿਟ ਕਾਰਡ ਦਾ ਡਾਟਾ ਸ਼ੇਅਰ ਹੁੰਦਿਆਂ ਹੀ ਤੁਹਾਡਾ ਖਾਤਾ ਖ਼ਾਲੀ ਹੋ ਜਾਂਦਾ ਹੈ।

ਇਸ ਤੋਂ ਇਲਾਵਾ ਈ–ਕਾਮਰਸ ਸਾਈਟ ਉੱਤੇ ਭੁਗਤਾਨ ਵੇਲੇ ਵੀ ਕਾਰਡ ਦਾ ਡਾਟਾ ਚੋਰੀ ਹੁੰਦਾ ਹੈ। ਫ਼ਾਰਮ ਜੈਕਿੰਗ ਤਕਨੀਕ ਨਾਲ ਸੀਵੀਵੀ ਨੰਬਰ ਚੋਰੀ ਕਰ ਲਿਆ ਜਾਂਦਾ ਹੈ।

ਸਾਈਬਰ ਮਾਹਿਰਾਂ ਦਾ ਕਹਿਣਾ ਹੈ ਕਿ ਹੈਕਰ ਛੋਟੀਆਂ ਈ–ਕਾਮਰਸ ਕੰਪਨੀਆਂ ਦੀਆਂ ਵੈੱਬਸਾਈਟ ਨੂੰ ਵੱਧ ਸ਼ਿਕਾਰ ਬਣਾਉਂਦੇ ਹਨ। ਇਸ ਲਈ ਯੂਆਰਐੱਲ (URL) ਵਿੱਚ ਵੇਖੋ ਕਿ ਤੁਸੀਂ ਸਕਿਓਰ (https) ਮੋਡ ਵਿੱਚ ਹੋ ਜਾਂ ਨਹੀਂ।

ਐਂਟੀ–ਵਾਇਰਸ ਸਾਫ਼ਟਵੇਅਰ ਵਾਲੇ ਮੋਬਾਇਲ ਰਾਹੀਂ ਖ਼ਰੀਦਦਾਰੀ ਕਰੋ। ਜਨਤਕ ਵਾਇ–ਫ਼ਾਇ ਦੀ ਵਰਤੋਂ ਤੋਂ ਬਚੋ। ਵੈੱਬਸਾਈਟ ਦੇ ਸ਼ਬਦ–ਜੋੜ (Spellings) ਧਿਆਨ ਨਾਲ ਵੇਖੋ। ਕੈਸ਼–ਆੱਨ ਡਿਲੀਵਰੀ ਦਾ ਵਿਕਲਪ ਚੁਣੋ।

Leave a Reply

Your email address will not be published. Required fields are marked *

%d bloggers like this: