ਆਧੁਨਿਕ ਟੈਕਨਾਲੋਜੀ ਅਤੇ ਮਨੋਵਿਗਿਆਨਿਕ ਵਿਧੀਆਂ ਨੂੰ ਵਰਤੋਂ ਵਿੱਚ ਲਿਆ ਕੇ

ss1

ਆਧੁਨਿਕ ਟੈਕਨਾਲੋਜੀ ਅਤੇ ਮਨੋਵਿਗਿਆਨਿਕ ਵਿਧੀਆਂ ਨੂੰ ਵਰਤੋਂ ਵਿੱਚ ਲਿਆ ਕੇ
ਸਿੱਖਿਆ ਨੂੰ ਅੰਤਰ-ਰਾਸ਼ਟਰੀ ਪੱਧਰ ਦੇ ਮਿਆਰ ਦਾ ਬਨਾਉਣ ਦੀ ਲੋੜ-ਬਾਵਾ

19mlp002ਮੁੱਲਾਂਪੁਰ ਦਾਖਾ 19 ਨਵੰਬਰ (ਮਲਕੀਤ ਸਿੰਘ) ਐੱਮ. ਐੱਲ. ਡੀ. ਸਕੂਲ ਤਲਵੰਡੀ ਕਲਾਂ ਦੇ ਵਿਦਿਆਰਥੀਆਂ ਨੇ ਪੰਜਾਬੀ ਸੂਬੇ ਦੀ 50ਵੀਂ ਵਰੇਗੰਢ ਨੂੰ ਸਮਰਪਿਤ ਸਮਾਗਮ ਸਾਡਾ ਪੰਜਾਬ, ਸੋਹਣਾ ਪੰਜਾਬ ਦੀ ਸਫ਼ਲ ਪੇਸ਼ਕਾਰੀ ਕੀਤੀ ਬਾਲ ਸਮਾਰੋਹ ਮੌਕੇ ਪ੍ਰੋਗਰਾਮ ਦੀ ਸ਼ੁਰੂਆਤ ਮੂਲ-ਮੰਤਰ ਸਾਹਿਬ ਜੀ ਦੇ ਪਾਠ ਨਾਲ ਹੋਈ ਉਪਰੰਤ ਪਿ੍ਰੰਸੀਪਲ ਬਲਦੇਵ ਬਾਵਾ ਦੇ ਧਰਮ ਪਤਨੀ ਮੈਡਮ ਰੈਨੂੰ ਬਾਲਾ ਦੇ ਬੇਵਕਤ ਅਕਾਲ ਚਲਾਣੇ ਤੇ 2 ਮਿੰਟ ਦਾ ਮੋਨ ਧਾਰ ਕੇ ਭਾਵ ਭਿੰਨੀ ਸਰਧਾਂਜਲੀ ਭੇਂਟ ਕੀਤੀ ਗਈ। ਸਮਾਗਮ ਦਾ ਰਸਮੀ ਉਦਘਾਟਨ ਮੈਡਮ ਦਲਵੀਰ ਕੌਰ (ਵਾਈਸ-ਪਿ੍ਰੰਸੀਪਲ) ਅਤੇ ਮੈਡਮ ਜਸਮਿੰਦਰ ਕੌਰ (ਡਾਇਰੈਕਟਰ) ਨੇ ਕੀਤਾ ਸ਼ਮਾਂ ਰੌਸ਼ਨ ਸ੍ਰੀ ਬੇਅੰਤ ਬਾਵਾ ਅਤੇ ਸ੍ਰੀ ਮਨਜੋਤ ਚੌਹਾਨ, ਪ੍ਰਧਾਨ, ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਨੇ ਕੀਤੀ।

        ਸਮਾਗਮ ਵਿੱਚ ਨੰਨੇ-ਮੁੰਨੇ ਕਲਾਕਾਰਾਂ ਨੇ ਵੱਖ-ਵੱਖ ਪੇਸ਼ਕਾਰੀਆਂ ਦੇ ਕੇ ਚੰਗਾ ਰੰਗ ਬੰਨਿਆ ਪ੍ਰੋਗਰਾਮ ਦਾ ਮੁੱਖ ਥੀਮ ਪੰਜਾਬੀ ਸੱਭਿਆਚਾਰ, ਵਿਰਸਾ ਅਤੇ ਵਿਰਾਸਤ ਰਿਹਾ ਸਾਰੇ ਵਿਦਿਆਰਥੀ ਪੰਜਾਬੀ ਪਹਿਰਾਵੇ ਵਿੱਚ ਸਜ-ਧਜ ਕੇ ਸਮਾਗਮ ਵਿੱਚ ਪਹੁੰਚੇ ਅਤੇ ਖੁਸ਼ੀਆਂ ਸਾਂਝੀਆਂ ਕੀਤੀਆਂ ਪ੍ਰੋਗਰਾਮ ਵਿੱਚ ਪੇਸ਼ ਗਿੱਧੇ, ਭੰਗੜੇ ਅਤੇ ਕੋਰਿਓਗ੍ਰਾਫੀਆਂ ਨੇ ਲੋਕਾਂ ਦਾ ਮਨ ਮੋਹ ਲਿਆ ਪੇਸ਼ਕਾਰੀ ਗੱਭਰੂ, ਰੰਗਲਾ ਪੰਜਾਬ, ਪੰਜਾਬਣ ਅਤੇ ਟੱਪਿਆਂ ਨੇ ਪੁਰਾਤਨ ਅਮੀਰ ਪੰਜਾਬੀ ਵਿਰਸੇ ਦੀ ਝਲਕ ਪੇਸ਼ ਕੀਤੀ ਪ੍ਰੋਗਰਾਮ ਨੇ ਭਾਈਚਾਰਕ ਏਕਤਾ ਅਤੇ ਮਿਹਨਤ ਕਰਨ ਦਾ ਸੁਨੇਹਾ ਦਿੱਤਾ।
ਪ੍ਰਿੰਸੀਪਲ ਬਲਦੇਵ ਬਾਵਾ ਨੇ ਆਏ ਵਿਦਿਆਰਥੀਆਂ ਦੇ ਮਾਪਿਆਂ ਨੂੰ ਜੀ ਆਇਆਂ ਕਹਿੰਦਿਆਂ ਸਕੂਲ ਨੂੰ ਸੀ.ਬੀਐੱਸ.ਈ, ਨਵੀਂ ਦਿੱਲੀ, ਤੋਂ ਐਫਿਲੀਏਸ਼ਨ ਮਿਲਣ ਦੀ ਵਧਾਈ ਦਿੱਤੀ ਅਤੇ ਸਟਾਫ ਦੀ ਮਿਹਨਤ ਦੀ ਪ੍ਰਸੰਸਾ ਕੀਤੀ ਉਹਨਾਂ ਕਿਹਾ ਕਿ ਅਮੀਰ ਪੰਜਾਬੀ ਵਿਰਸੇ ਨੂੰ ਪ੍ਰਫੁੱਲਤ ਕਰਨਾ ਅਤੇ ਅਗਲੀ ਪੀੜੀ ਤੱਕ ਪਹੁੰਚਾਉਣਾ ਹਰ ਪੰਜਾਬੀ ਦਾ ਮੁੱਢਲਾ ਫਰਜ਼ ਹੈ ਉਹਨਾਂ ਕਿਹਾ ਕਿ ਅਜੋਕੀ ਸਿੱਖਿਆ ਨੂੰ ਅੰਤਰ-ਰਾਸ਼ਟਰੀ ਪੱਧਰ ਦੇ ਮਿਆਰ ਦਾ ਮੁਕਾਬਲਾ ਕਰਨ ਲਈ ਸਾਨੂੰ ਨਵੀਆਂ ਤਕਨੀਕਾਂ ਮਨੋਵਿਗਿਆਨ ਅਤੇ ਵਧੇਰੇ ਮਿਹਨਤ ਦੀ ਜ਼ਰੂਰਤ ਹੈ ।

        ਡਾਇਰੈਕਟਰ ਮੈਡਮ ਜਸਮਿੰਦਰ ਕੌਰ ਨੇ ਕਿਹਾ ਕਿ ਸਕੂਲ ਦੇ ਸੈਂਕੜੇ ਵਿਦਿਆਰਥੀ ਵਿਦੇਸ਼ਾਂ ਵਿੱਚ ਉੱਚ-ਸਿੱਖਿਆ ਲਈ ਚੁਣੇ ਜਾ ਚੁੱਕੇੇ ਹਨ ਸਕੂਲ ਵੱਲੋਂ ਪੜਾਈ ਦੇ ਨਾਲ-ਨਾਲ ਵਿਸ਼ੇਸ਼ ਆਈਲੈਟਸ ਦੀਆਂ ਕਲਾਸਾਂ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ ਅਤੇ ਸਮਾਰਟ ਕਲਾਸਾਂ ਰਾਹੀਂ ਆਧੁਨਿਕ ਤਕਨੀਕਾਂ ਨਾਲ ਪੜਾਈ ਕਰਵਾਈ ਜਾ ਰਹੀ ਹੈ ਤਾਂ ਜੋ ਅਜੋਕੀ ਸਿੱਖਿਆ ਅੰਤਰ-ਰਾਸ਼ਟਰੀ ਪੱਧਰ ਦੀ ਸਿੱਖਿਆ ਦਾ ਮੁਕਾਬਲਾ ਕਰ ਸਕੇ।
ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਪਹੁੰਚੇ ਅਤੇ ਮਹਿਮਾਨਾਂ ਨੂੰ ਪ੍ਰਿੰਸੀਪਲ ਬਲਦੇਵ ਬਾਵਾ ਨੇ ਸਨਮਾਨਿਤ ਕੀਤਾ ਇਸ ਮੌਕੇ ਸਕਾਊਟ-ਗਾਈਡ/ਐੱਨ.ਐੱਸ.ਐੱਸ. ਤੋਂ ਇਲਾਵਾ ਸੀ.ਬੀ.ਐੱਸ.ਈ. ਦੀ ਸੰਸਥਾ ਸਹੋਦਿਆ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਅਤੇ ਸ਼ਬਦ-ਗਾਇਣ ਕੁਇਜ਼ ਵਿੱਚ ਜੇਤੂ ਵਿਦਿਆਰਥੀਆਂ ਦੀ ਹੌਂਸਲਾਂ ਅਫਜਾਈ ਕੀਤੀ ਗਈ।

        ਇਸ ਮੌਕੇ ਸਮੂਹ ਸਟਾਫ ਤੋਂ ਇਲਾਵਾ ਸ. ਗੁਰਚਰਨ ਸਿੰਘ, ਸ. ਜਗਦੀਪ ਸਿੰਘ, ਸ. ਜਸਵੀਰ ਸਿੰਘ, ਪ੍ਰਿੰਸੀਪਲ ਨਵਨੀਤ ਚੌਹਾਨ, ਸ੍ਰੀ ਧਰਮਪਾਲ ਜੀ, ਐਡਵੋਕੇਟ ਐੱਸ.ਐੱਸ. ਛਾਬੜਾ, ਐੱਮ.ਡੀ., ਫਾਈਵ ਰਿਵਰ ਗਰੁੱਪ, ਅਵਤਾਰ ਸਿੰਘ ਤਾਰੀ, ਸਰਪੰਚ ਸ੍ਰੀਮਤੀ ਨੀਲਮ ਰਾਣੀ, ਐਡਵੋਕੇਟ ਬਲਵੰਤ ਸਿੰਘ ਤੂਰ, ਸ. ਧਿਆਨ ਸਿੰਘ ਆਦਿ ਪਹੁੰਚੇ।

     ਮੰਚ ਦਾ ਸੰਚਾਲਣ ਮੈਡਮ ਅੰਮ੍ਰਿਤਪਾਲ ਕੌਰ, ਮੈਡਮ ਗਗਨਦੀਪ ਕੌਰ ਅਤੇ ਮੈਡਮ ਰਾਜਬੀਰ ਕੌਰ ਬਾਖੂਬੀ ਕੀਤਾ ਪ੍ਰੋਗਰਾਮ ਨੂੰ ਡਾਇਰੈਕਸ਼ਨ ਮੈਡਮ ਨੰਦਿਨੀ ਸ਼ਰਮਾ, ਮੈਡਮ ਕਿਰਨਜੀਤ ਕੌਰ ਅਤੇ ਸਰ ਗੁਰਪ੍ਰੀਤ ਸਿੰਘ ਨੇ ਸਫਲਤਾ ਪੂਰਵਕ ਦਿੱਤੀ ਪੰਜਾਬੀ ਵਿਰਸੇ ਦੀਆਂ ਬਾਤਾਂ ਪਾਉਂਦੇ ਤੇ ਖੁਸ਼ਬੋਆਂ ਖਿਲੇਰਦਾ ਇਹ ਸਮਾਗਮ ਦਰਸ਼ਕਾਂ ਲਈ ਅਮਿੱਟ ਯਾਦ ਬਣ ਗਿਆ।

Share Button

Leave a Reply

Your email address will not be published. Required fields are marked *