Wed. Apr 17th, 2019

ਆਧਾਰ ਕਾਰਡ ਹਰ ਤਰ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਢੁੱਕਵਾਂ ਦਸਤਾਵੇਜ਼ : ਸਰਕਾਰ

ਆਧਾਰ ਕਾਰਡ ਹਰ ਤਰ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਢੁੱਕਵਾਂ ਦਸਤਾਵੇਜ਼ : ਸਰਕਾਰ

ਸੁਪਰੀਮ ਕੋਰਟ ਵਿੱਚ ਅੱਜ ਆਧਾਰ ਕਾਰਡ ਰਾਹੀਂ ਰਿਕਾਰਡ ਲੀਕ ਹੋਣ ਦੇ ਲੱਗ ਰਹੇ ਦੋਸ਼ਾਂ ਦੌਰਾਨ ਆਧਾਰ ਵਿਸ਼ੇਸ਼ ਪਹਿਚਾਣ ਅਥਾਰਿਟੀ ਦੇ ਮੁਖੀ ਅਜੇ ਭੂਸ਼ਣ ਪਾਂਡੇ ਨੇ ਆਧਾਰ ਪ੍ਰੀਜੈਂਟੇਸ਼ਨ ਦਿੰਦਿਆਂ ਕਿਹਾ ਕਿ ਆਧਾਰ ਦਾ ਡਾਟਾ ਕੇਂਦਰੀ ਪਹਿਚਾਣ ਸਬੰਧੀ ਦਸਤਾਵੇਜ਼ਾਂ ਵਿੱਚ 10 ਮੀਟਰ ਉੱਚੀ ਅਤੇ ਚਾਰ ਮੀਟਰ ਚੌੜੀ ਕੰਧ ਪਿੱਛੇ ਸੁਰੱਖਿਅਤ ਹੈ। ਸੁਪਰੀਮ ਕੋਰਟ ਦੇ ਮੁਖ ਜੱਜ ਜਸਟਿਸ ਦੀਪਕ ਮਿਸ਼ਰਾ ਸਮੇਤੇ ਪੰਜ ਜੱਜਾਂ ਦੇ ਬੈਂਚ ਸਾਹਮਣੇ ਕੰਪਿਊਟਰ ਸਾਇੰਸ ਵਿੱਚ ਪੀਐਚਡੀ ਅਜੇ ਭੂਸ਼ਣ ਨੇ ਦੱਸਿਆ ਕਿ ਇਹ ਡਾਟਾ ਕਦੇ ਵੀ ਲੀਕ ਨਹੀਂ ਹੋ ਸਕਦਾ। ਇਸ ਮੌਕੇ ਉਨ੍ਹਾਂ ਅਤੇ ਮੁਖ ਜੱਜ ਨੇ ਆਧਾਰ ਕਾਰਡ ਉੱਪਰ ਇਤਰਾਜ਼ ਪ੍ਰਗਟਾਉਣ ਵਾਲੇ ਸਮੂਹ ਪਟੀਸ਼ਨਰਾਂ ਨੂੰ ਆਪਣੇ ਸਵਾਲ ਤਿਆਰ ਕਰਨ ਅਤੇ ਪੁੱਛਣ ਲਈ ਕਿਹਾ। ਜਦੋਂ ਸੁਪਰੀਮ ਕੋਰਟ ਨੇ ਆਧਾਰ ਕਾਰਡ ਸਬੰਧੀ ਕੇਂਦਰ ਸਰਕਾਰ ਨੂੰ ਪੁੱਛਿਆ ਤਾਂ ਸਰਕਾਰ ਵੱਲੋਂ ਅਟਾਰਨੀ ਜਨਰਲ ਵੇਣੂ ਗੋਪਾਲ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਕਥਨ ਦੁਹਰਾਇਆ ਕਿ ਕੇਂਦਰ ਸਰਕਾਰ ਭਲਾਈ ਯੋਜਨਾਵਾਂ ਲਈ ਇੱਕ ਰੁਪਿਆ ਜਾਰੀ ਕਰਦੀ ਹੈ ਤਾਂ ਲੋੜਵੰਦ ਕੋਲ ਸਿਰਫ 15 ਪੈਸੇ ਪਹੁੰਚਦੇ ਹਨ। 85 ਪੈਸੇ ਭ੍ਰਿਸ਼ਟ ਅਫਸਰ ਅਤੇ ਵਿਚੋਲੇ ਖਾ ਜਾਂਦੇ ਹਨ। ਵੇਣੂ ਗੋਪਾਲ ਨੇ ਕਿਹਾ ਕਿ ਆਧਾਰ ਕਾਰਡ ਇਹ ਯਕੀਨੀ ਬਣਾ ਰਿਹਾ ਹੈ ਕਿ ਲੋੜਵੰਦ ਕੋਲ ਸਰਕਾਰ ਵੱਲੋਂ ਦਿੱਤਾ ਗਿਆ ਇੱਕ ਰੁਪਇਆ ਪੂਰੇ ਦਾ ਪੂਰਾ ਪਹੁੰਚੇ।

Share Button

Leave a Reply

Your email address will not be published. Required fields are marked *

%d bloggers like this: