ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਆਧਾਰ ਕਾਰਡ ਨਹੀਂ ਤਾਂ ਮੋਬਾਈਲ ਕੁਨੈਕਸ਼ਨ ਬੰਦ!

ਆਧਾਰ ਕਾਰਡ ਨਹੀਂ ਤਾਂ ਮੋਬਾਈਲ ਕੁਨੈਕਸ਼ਨ ਬੰਦ!

ਜੇਕਰ ਤੁਹਾਡੇ ਕੋਲ ਆਧਾਰ ਕਾਰਡ ਨਹੀਂ ਤਾਂ ਤੁਸੀਂ ਇਸ ਨੂੰ ਜਲਦ ਬਣਾ ਲਵੋ। ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (ਟਰਾਈ) ਨੇ ਆਧਾਰ ਕਾਰਡ ਬਿਨਾ ਇੰਟਰਨੈੱਟ ਬਰਾਡਬੈਂਡ ਕਨੈਕਸ਼ਨ ਤੇ ਸਿੰਮ ਕਾਰਡ ਦੇਣ ਉੱਤੇ ਰੋਕ ਲਾ ਦਿੱਤੀ ਹੈ। ਟਰਾਈ ਵੱਲੋਂ ਜਾਰੀ ਗਾਈਡਲਾਈਨ ਵਿੱਚ ਕਿਹਾ ਗਿਆ ਹੈ ਕਿ ਮੋਬਾਈਲ ਸਿੰਮ ਕਾਰਡ, ਬਰਾਡਬੈਂਡ ਤੇ ਲੈਂਡਲਾਈਨ ਫ਼ੋਨ ਲਈ ਆਧਾਰ ਕਾਰਡ ਜ਼ਰੂਰੀ ਹੋਵੇਗਾ। ਦੱਸ ਦੇਈਏ ਕਿ ਫਰਵਰੀ ਵਿੱਚ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਰੀਬ ਇੱਕ ਸਾਲ ਵਿੱਚ ਦੇਸ਼ ਦੇ ਸਾਰੇ ਸਿੰਮ ਕਾਰਡਾਂ ਨੂੰ ਆਧਾਰ ਕਾਰਡ ਨਾਲ ਜੋੜ ਦਿੱਤਾ ਜਾਏਗਾ।
ਟਰਾਈ ਦੇ ਨਿਯਮ ਮੁਤਾਬਕ ਹੁਣ ਹਰ ਸਿੰਮ ਕਾਰਡ ਦੇ ਲਈ ਈ-ਕੇਵਾਈਸ ਜ਼ਰੂਰੀ ਹੋਵੇਗਾ। ਟਰਾਈ ਵੱਲੋਂ ਪ੍ਰਸਤਾਵਿਤ ਨਿਯਮਾਂ ਤਹਿਤ ਨਾ ਸਿਰਫ਼ ਮੋਬਾਈਲ ਸਿੰਮ ਬਲਕਿ ਮੌਜੂਦਾ ਸਾਰੇ ਮੋਬਾਈਲ ਸਬਸਕ੍ਰਾਈਬ ਦਾ ਈ-ਕੇਵਾਈਸ ਵੈਰੀਫਿਕੇਸ਼ਨ ਜ਼ਰੂਰੀ ਹੋਵੇਗਾ। ਕਿਸੇ ਦੂਸਰੇ ਸਰਕਲ ਵਿੱਚ ਜਾ ਕੇ ਮੋਬਾਈਲ ਫ਼ੋਨ ਕਨੈੱਕਸ਼ਨ ਨੂੰ ਲੈ ਕੇ ਕਾਫ਼ੀ ਦਿੱਕਤ ਆਉਂਦੀ ਹੈ। ਲੋਕਾਂ ਨੂੰ ਪਤਾ ਦੇ ਸਬੂਤ ਦੇਣ ਲਈ ਪ੍ਰੇਸ਼ਾਨੀ ਹੁੰਦੀ ਹੈ ਪਰ ਈਕੇਵਾਈਸੀ ਦੇ ਬਾਅਦ ਇਹ ਸਮੱਸਿਆ ਖ਼ਤਮ ਹੋ ਜਾਵੇਗੀ। ਹੁਣ ਈਕੇਵਾਈ ਨਾਲ ਇੱਕ ਹੀ ਪਤੇ ਉੱਤੇ ਪੂਰੇ ਦੇਸ਼ ਵਿੱਚ ਸਿੰਮ ਹਾਸਲ ਕੀਤਾ ਜਾ ਸਕੇਗਾ। ਇੰਨਾ ਹੀ ਨਹੀਂ ਈਕੇਵਾਈਸੀ ਦੀ ਮਦਦ ਨਾਲ ਸਿੰਮ ਕਾਰਡ ਵਿੱਚ ਫਰਜੀਵਾੜੇ ਨੂੰ ਰੋਕਿਆ ਜਾ ਸਕੇਗਾ।
ਦੇਸ਼ ਵਿੱਚ ਡਿਜੀਟਲ ਟ੍ਰਾਂਜੈਕਸ਼ਨ ਨੂੰ ਸੁਰੱਖਿਅਤ ਬਣਾਉਣ ਤੇ ਹੁਲਾਰਾ ਦੇਣ ਲਈ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਮੋਬਾਈਲ ਸਿੰਮ ਕਾਰਡ ਰੱਖਣ ਵਾਲਿਆਂ ਦੀ ਪਛਾਣ ਬੇਹੱਦ ਜ਼ਰੂਰੀ ਹੈ। ਅਜਿਹਾ ਨਾ ਹੋਣ ਉੱਤੇ ਇਹ ਧੋਖਾਧੜੀ ਨਾਲ ਰੁਪਏ ਕੱਢਣ ਵਿੱਚ ਕੰਮ ਵਿੱਚ ਇਸਤੇਮਾਲ ਹੁੰਦੇ ਹਨ। ਸਰਕਾਰ ਜਲਦ ਹੀ ਪਛਾਣ ਕਰਨ ਦੀ ਪ੍ਰਕਿਰਿਆ ਕਰਨੀ ਚਾਹੀਦੀ ਹੈ। ਉੱਥੇ ਕੇਂਦਰ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਕਿਹਾ ਗਿਆ ਸੀ ਕਿ ਉਸ ਨੂੰ ਹਲਫ਼ਨਾਮਾ ਦਾਖਲ ਕਰਨ ਲਈ ਵਖਤ ਚਾਹੀਦਾ। ਇਸ ਦੇ ਬਾਅਦ ਸੁਪਰੀਮ ਕੋਰਟ ਨੇ ਦੋ ਹਫ਼ਤਿਆਂ ਦਾ ਵਖਤ ਦਿੱਤਾ ਸੀ।

Leave a Reply

Your email address will not be published. Required fields are marked *

%d bloggers like this: