ਆਧਾਰਸ਼ਿਲਾ ਨੇ ਜਲ ਸੇਵਾ ਕਰਕੇ ਮਾਨਵਤਾ ਦੀ ਸੇਵਾ ਦਾ ਸਬੂਤ ਪੇਸ਼ ਕੀਤਾ

ss1

ਆਧਾਰਸ਼ਿਲਾ ਨੇ ਜਲ ਸੇਵਾ ਕਰਕੇ ਮਾਨਵਤਾ ਦੀ ਸੇਵਾ ਦਾ ਸਬੂਤ ਪੇਸ਼ ਕੀਤਾ

18-40 (1)
ਰਾਜਪੁਰਾ, 17 ਮਈ (ਧਰਮਵੀਰ ਨਾਗਪਾਲ) ਇੱਥੋ ਦੇ ਆਧਾਰਸ਼ਿਲਾ ਸੀਨੀੳਰ ਸੈਕੰਡਰੀ ਸਕੂਲ ਰਾਜਪੁਰਾ ਦੇ ਸੀਨੀਅਰ ਵਿਦਿਆਰਥੀਆਂ ਵਲੋਂ ਪਟਿਆਲਾ ਰੋਡ ਉੱਤੇ ਠੰਡੇ ਤੇ ਮਿੱਠੇ ਪਾਣੀ ਦੀ ਛਬੀਲ ਲਾ ਕੇ ਜਲ ਸੇਵਾ ਨਾਲ ਮਾਨਵਤਾ ਦਾ ਸਬੂਤ ਪੇਸ਼ ਕੀਤਾ। ਇਸ ਸੇਵਾ ਵਿੱਚ 11ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਉਹਨਾਂ ਨੇ ਵੱਧ ਚੜ ਕੇ ਆਪਣਾ ਇਸ ਸੇਵਾ ਵਿੱਚ ਯੋਗਦਾਨ ਦਿਤਾ। ਉਹਨਾਂ ਨੇ ਅੱਤ ਦੀ ਪੈ ਰਹੀ ਗਰਮੀ ਦੇ ਮੌਸਮ ਵਿੱਚ ਆਉਂਦੇ ਜਾਂਦੇ ਲੋਕਾਂ ਨੂੰ ਸਰਬਤ ਪਿਲਾ ਕੇ ਗਰਮੀ ਤੋਂ ਰਾਹਤ ਦਿਵਾਈ। ਇਹ ਸਭ ਕੁਝ ਕਰਨ ਵਿੱਚ ਸਕੂਲ ਦੇ ਸਾਰੇ ਅਧਿਆਪਕਾਂ ਅਤੇ ਪ੍ਰਿੰਸੀਪਲ, ਚੇਅਰਮੈਨ ਅਤੇ ਸੀ.ਈ. ੳ ਨੇ ਪੂਰਾ ਸਹਿਯੋਗ ਦਿਤਾ ਤੇ ਵਿਦਿਆਰਥੀਆਂ ਵਲੋਂ ਇਹ ਜਲ ਸੇਵਾ ਆਉਂਦੇ ਜਾਂਦੇ ਵਾਹਨਾ ਨੂੰ ਵੀ ਰੋਕ ਕੇ ਠੰਡਾ ਸਰਬਤ ਪਿਲਾ ਕੇ ਚੰਗੀ ਮਾਨਵਤਾ ਦੀ ਸੇਵਾ ਕਰਨ ਦੀ ਮਿਸ਼ਾਲ ਕਾਇਮ ਕੀਤੀ। ਇਸ ਮੌਕੇ ਆਧਾਰਸ਼ਿਲਾ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਦਾ ਪੂਰਾ ਸਟਾਫ ਨੇ ਵਿਦਿਆਰਥੀਆਂ ਨੂੰ ਇਸ ਚੰਗੇ ਕੰਮ ਲਈ ਹੌਸਲਾ ਅਫਜਾਈ ਕਰਕੇ ਵਧਾਈ ਦਿੱਤੀ ਅਤੇ ਨਾਲ ਹੀ ਉਹਨਾਂ ਨੇ ਅਜਿਹਾ ਕਰਕੇ ਇੱਕ ਚੰਗੀ ਮਾਨਵਤਾ ਦੀ ਮਿਸ਼ਾਲ ਪੇਸ਼ ਕੀਤੀ।

Share Button

Leave a Reply

Your email address will not be published. Required fields are marked *