ਆਦਰਸ਼ ਸਕੂਲ ਮਿੱਡੂਮਾਨ ਦੀਆਂ ਸਮੱਸਿਆਵਾਂ ਸੰਬੰਧੀ ਦਿੱਤਾ ਧਰਨਾ

ss1

ਆਦਰਸ਼ ਸਕੂਲ ਮਿੱਡੂਮਾਨ ਦੀਆਂ ਸਮੱਸਿਆਵਾਂ ਸੰਬੰਧੀ ਦਿੱਤਾ ਧਰਨਾ

18-27
ਸਾਦਿਕ, 17 ਮਈ (ਗੁਲਜ਼ਾਰ ਮਦੀਨਾ)-ਸਾਦਿਕ ਨੇੜਲੇ ਪਿੰਡ ਮਿੱਡੂਮਾਨ ਵਿਖੇ ਚੱਲ ਰਹੇ ਆਦਰਸ਼ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਨੂੰ ਦਰਪੇਸ਼ ਸਮੱਸਿਆਵਾਂ ਸੰਬੰਧੀ ਬੱਚਿਆਂ, ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਅੱਜ ਆਦੇਸ਼ ਕਾਲਜ ਮਹਿਮੂਆਣਾ ਨਜ਼ਦੀਕ ਕੜਕਦੀ ਧੁੱਪ ਵਿੱਚ ਧਰਨਾ ਦਿੱਤਾ ਗਿਆ। ਅਧਿਆਪਕ ਅਤੇ ਮਾਪੇ ਮੰਗ ਕਰ ਰਹੇ ਸਨ ਕਿ ਸਕੂਲ ਦੀ ਇਮਾਰਤ ਸਾਲ 2011 ਤੋਂ ਬਣਨੀ ਸ਼ੁਰੂ ਹੋਈ ਸੀ ਜੋ ਅੱਜ ਤੱਕ ਮੁਕੰਮਲ ਨਹੀਂ ਹੋਈ, ਦੂਜੀ ਮੰਗ ਸੀ ਕਿ ਇਸ ਸਕੂਲ 2011 ਤੋਂ ਚੱਲ ਰਿਹਾ ਹੈ ਅਤੇ ਹਾਲੇ ਤੱਕ ਮਾਨਤਾ ਨਹੀਂ ਮਿਲੀ ਜਿਸ ਕਰਕੇ 8ਵੀਂ ਕਲਾਸ ਤੋਂ ਬਾਅਦ ਬੱਚਿਆਂ ਨੂੰ ਮਜਬੂਰਨ ਸਕੂਲ ਛੱਡਣਾ ਪੈਂਦਾ ਹੈ ਇਸਨੂੰ ਮਾਨਤਾ ਦਿੱਤੀ ਜਾਵੇ, ਅਧਿਆਪਕ ਮੰਗ ਕਰ ਰਹੇ ਸਨ ਕਿ ਸਕੂਲ ਦਾ ਸਾਰਾ ਸਟਾਫ਼ ਹੁਣ ਤੱਕ ਬਹੁਤ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰ ਰਿਹਾ ਹੈ ਅਤੇ ਉਨਾਂ ਨੂੰ ਰੈਗੂਲਰ ਪੇਅ ਗ੍ਰੇਡ ਦਿੱਤਾ ਜਾਵੇ ਅਤੇ ਅਧਿਆਪਕਾਂ ਨੂੰ ਅਪ੍ਰੈਲ 2012 ਤੋਂ ਅਪ੍ਰੈਲ 2013 ਤੱਕ ਕੁੱਲ ਤਨਖਾਹ ਦੇ 70 ਪ੍ਰਤੀਸ਼ਤ ਹਿੱਸੇ ਦਾ 95 ਪ੍ਰਤੀਸ਼ਤ ਹਿੱਸਾ ਮਿਲਿਆ ਹੈ ਬਾਕੀ ਰਹਿੰਦਾ ਹਿੱਸਾ ਅਜੇ ਤੱਕ ਬਕਾਇਆ ਪਿਆ ਹੈ ਜੋ ਜਲਦ ਤੋਂ ਜਲਦ ਦਿੱਤਾ ਜਾਵੇ। ਧਰਨੇ ਦੌਰਾਨ ਤਹਿਸੀਲਦਾਰ ਫ਼ਰੀਦਕੋਟ ਧਰਨਾਕਾਰੀਆਂ ਦੀਆਂ ਮੰਗਾਂ ਸੰਬੰਧੀ ਮੰਗ ਪੱਤਰ ਲੈਣ ਲਈ ਪਹੁੰਚੇ ਅਤੇ ਬਹੁਤ ਜਲਦ ਡਿਪਟੀ ਕਮਿਸ਼ਨਰ ਸਾਹਿਬ ਨਾਲ ਗੱਲਬਾਤ ਕਰਵਾਉਣ ਦਾ ਭਰੋਸਾ ਦੁਆਇਆ। ਧਰਨਾਕਾਰੀਆਂ ਨੇ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਉਨਾਂ ਦੀਆਂ ਉਪਰੋਕਤ ਸਮੱਸਿਆਵਾਂ ਦਾ ਹੱਲ ਜਲਦ ਤੋਂ ਜਲਦ ਕਰਵਾਇਆ ਜਾਵੇ ਨਹੀਂ ਸਰਕਾਰ ਨੂੰ ਲੋਕਾਂ ਦੇ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਇਨਾਂ ਮੰਗਾਂ ਸੰਬੰਧੀ ਕੱਲ ਧਰਨਾ ਕੋਟਕਪੂਰਾ ਰੋਡ ਫ਼ਰੀਦਕੋਟ ਵਿਖੇ ਦਿੱਤਾ ਜਾਵੇਗਾ।

Share Button

Leave a Reply

Your email address will not be published. Required fields are marked *