ਆਦਰਸ਼ ਸਕੂਲ ਬੋਹਾ ਵਿੱਚ ਰੈਗੁਲਰ ਪ੍ਰਿੰਸੀਪਲ ਲਾਉਣ ਦੀ ਮੰਗ

ss1

ਆਦਰਸ਼ ਸਕੂਲ ਬੋਹਾ ਵਿੱਚ ਰੈਗੁਲਰ ਪ੍ਰਿੰਸੀਪਲ ਲਾਉਣ ਦੀ ਮੰਗ

ਬੋਹਾ 31 ਮਈ (ਦਰਸਨ ਹਾਕਮਵਾਲਾ)-ਖੇਤਰ ਦੇ ਬੱਚਿਆਂ ਨੂੰ ਪ੍ਰਇਵੇਟ ਸਕੂਲਾਂ ਨਾਲੋਂ ਵਧੀਆਂ ਸਿੱਖਿਆ ਅਤੇ ਸਹੁਲਤਾਂ ਦੇਣ ਦੇ ਦਾਅਵਿਆਂ ਨਾਲ ਬਣਾਇਆ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬੋਹਾ ਜਦੋਂ ਦਾ ਬਣਿਆਂ ਹੈ ਉਦੋਂ ਤੋਂ ਹੀ ਇੱਥੇ ਪ੍ਰਿੰਸੀਪਲ ਦੀ ਸਭ ਤੋਂ ਮਹੱਤਵਪੂਰਨ ਅਸਾਮੀ ਖਾਲੀ ਪਈ ਹੈ।ਸਕੂਲ ਮੇਨਜਮੈਂਟ ਕਮੇਟੀ ਦੇ ਮੈਂਬਰ ਬਿੰਦਰ ਸਿੰਘ ਮੱਲ ਸਿੰਘ ਵਾਲਾ,ਜੱਗਾ ਸਿੰਘ ਗਾਦੜਪੱਤੀ,ਮਹਾਂਵੀਰ ਸਿੰਘ ਨੇ ਆਦਿ ਦਾ ਕਹਿਣਾਂ ਹੈ ਕਿ ਉਹ ਲੰਬੇ ਸਮੇਂ ਤੋਂ ਸਕੂਲ ਵਿੱਚ ਪ੍ਰਿਸੀਪਲ ਦੀ ਅਸਾਮੀ ਭਰਨ ਦੀ ਮੰਗ ਨੂੰ ਲੈਕੇ ਸਰਕਾਰ ਦੀ ਮੰਤਰੀਆਂ,ਸਥਾਨਿਕ ਅਧਿਕਾਰੀਆਂ ਨੂੰ ਮਿਲਦੇ ਰਹੇ ਹਨ ਪਰ ਲੰਬਾਂ ਸਮਾਂ ਬੀਤ ਜਾਣ ਦੇ ਬਾਵਜੂਦ ਹਜਾਰਾਂ ਬੱਚਿਆਂ ਦੇ ਭਵਿੱਖ ਦਾ ਸਵਾਲ ਬਣੇ ਇਸ ਸਕੂਲ ਵਿੱਚ ਸਰਕਾਰ ਨੇ ਰੈਗੁਲਰ ਪ੍ਰਿੰਸੀਪਲ ਭੇਜਣ ਦੀ ਜਰੂਰਤ ਨਹੀ ਸਮਝੀ।ਜਿਸ ਕਾਰਨ ਜਿੱਥੇ ਸਕੂਲ ਦੇ ਪ੍ਰਬੰਧਕੀ ਕਾਰਜਾਂ ਨੂੰ ਚਲਾਉਣ ਵਿੱਚ ਦਿੱਕਤਾਂ ਆ ਰਹੀਆਂ ਹਨ ਉੱਥੇ ਸਟਾਫ ਵਿੱਚ ਤਾਲਮੇਲ ਦੀ ਕਮੀ ਵੀ ਸਾਫ ਨਜਰ ਆ ਰਹੀ ਹੈ।ਸੋ ਕਮੇਟੀ ਮੈਂਬਰਾਂ ਨੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਤੋਂ ਪੂਰਜੋਰ ਮੰਗ ਕੀਤੀ ਹੈ ਕਿ ਉਹ ਨਿੱਜੀ ਦਖਲ ਦੇਕੇ ਆਦਰਸ਼ ਸਕੂਲ ਬੋਹਾ ਵਿੱਚ ਰੈਗੁਲਰ ਪ੍ਰਿੰਸੀਪਲ ਲਗਾਵਾਉਣ ਲਈ ਸਿੱਖਿਆ ਵਿਭਾਗ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਨ।

Share Button

Leave a Reply

Your email address will not be published. Required fields are marked *