ਆਦਰਸ਼ ਅਧਿਆਪਕ: ਸੁਹਿਰਦ, ਸੁਚਾਰੂ ਅਤੇ ਨਰੋਏ ਸਮਾਜ ਦੀ ਪਹਿਚਾਣ

ਆਦਰਸ਼ ਅਧਿਆਪਕ: ਸੁਹਿਰਦ, ਸੁਚਾਰੂ ਅਤੇ ਨਰੋਏ ਸਮਾਜ ਦੀ ਪਹਿਚਾਣ

ਭਾਰਤੀ ਫਲਸਫ਼ੇ ਅਨੁਸਾਰ ਗੁਰੂ ਦਾ ਦਰਜ਼ਾ ਸਮਾਜ ਵਿਚ ਸਭ ਤੋਂ ਉੱਤਮ ਅਤੇ ਪਵਿੱਤਰ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ
ਗੁਰੂ ਬਿਨਾਂ ਗਤ ਨਹੀਂ ।
ਸ਼ਾਹ ਬਿਨਾਂ,ਪਤ ਨਹੀਂ।
ਅਧਿਆਪਕ ਉਹੀ ਗੁਰੂ ਹੈ ਜਿਹੜਾ ਕਿ ਵਿਦਿਆਰਥੀ ਰੂਪੀ ਮਿੱਟੀ ਦੀ ਇਕ ਅਜਿਹੀ ਪਰਤ ਬਣਾ ਦਿੰਦਾ ਹੈ ਜਿਸ ਵਿਚੋਂ ਕੂੜਕਬਾੜ,ਅਗਿਆਨਤਾ, ਹਨੇਰਾ ਸਦਾ ਲਈ ਖਤਮ ਹੋ ਜਾਂਦੇ ਹਨ। ਜਿਸ ਵਿਦਿਆਰਥੀ ਨੂੰ ਇਕ ਸੁਹਿਰਦ, ਸਹਿਣਸ਼ੀਲ, ਸੁੱਚੇ ਆਚਰਣ ਵਾਲਾ ਅਤੇ ਨੈਤਿਕ ਗੁਣਾਂ ਵਿਚ ਬਲਵਾਨ ਅਧਿਆਪਕ ਮਿਲਿਆ ਹੋਵੇਗਾ। ਉਹ ਵਿਦਿਆਰਥੀ ਆਹੁਦੇ ਪੱਖੋਂ ਕੁਝ ਬਣੇ ਨਾ ਬਣੇ ਪ੍ਰੰਤੂ ਇਨਸਾਨੀਅਤ ਅਤੇ ਸਮਾਜਸੁਧਾਰ ਵਿਚ ਉਹ ਸਰਵਸ਼੍ਰੇਸ਼ਟ ਇਨਸਾਨ ਜ਼ਰੂਰ ਹੁੰਦਾ ਹੈ।
ਜੇਕਰ ਆਪਾਂ ਦੇਖੀਏ ਤਾਂ ਅਨਪੜਤਾ ਕਰਕੇ ਬਹੁਤ ਸਾਰੀ ਸਮਾਜਿਕ ਸਕਾਰਾਤਮਕ ਸ਼ਕਤੀ ਨਾਸ਼ਵਾਨ ਹੋ ਜਾਂਦੀ ਹੈ। ਅਧਿਆਪਕ ਸਮਾਜ ਦੇ ਵਿਚ ਇਸ ਸਮਜਿਕ ਸਾਕਾਰਤਮਕ ਸ਼ਕਤੀ ਨੂੰ ਊਰਜਾਵਾਨ ਬਣਾ ਦਿੰਦਾ ਹੈ।
ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਅਨੁਸਾਰ ਅਧਿਆਪਕ ਸਮਾਜ ਦੇ ਸਭ ਤੋਂ ਵੱਧ ਰੌਸ਼ਨ ਦਿਮਾਗ ਹੁੰਦੇ ਹਨ।1962 ਵਿੱਚ ਜਦੋਂ ਰਾਧਾ ਕ੍ਰਿਸ਼ਨਨ ਭਾਰਤ ਦੇ ਰਾਸ਼ਟਰਪਤੀ ਬਣੇ ਤਾਂ ਉਹਨਾਂ ਦੇ ਕੁੱਝ ਵਿਦਿਆਰਥੀਆਂ ਅਤੇ ਦੋਸਤਾਂ ਨੇ ਉਨ੍ਹਾਂ ਦਾ ਜਨਮ ਦਿਨ ਮਨਾਉਣ ਦੀ ਵਿਚਾਰ ਰੱਖੀ ਤਾਂ ਉਨ੍ਹਾਂ ਨੇ ਇਹੀ ਸੁਝਾਅ ਦਿੱਤਾ ਕਿ ਕਿਉਂ ਨਾ ਅਸੀਂ ਇਸ ਦਿਨ ਨੂੰ ਅਧਿਆਪਕਾਂ ਨੂੰ ਸਮਰਪਿਤ ਕਰੀਏ। ਉਦੋਂ ਤਂੋ ਹੀ 5 ਸਤੰਬਰ ਨੂੰ ‘ਅਧਿਆਪਕ ਦਿਵਸ’ ਦੇ ਰੂਪ ਵਿਚ ਮਨਇਆ ਜਾਂਦਾ ਹੈ । ਪੰਜ ਸਤੰਬਰ ਦਾ ਇਹ ਅਧਿਆਪਕ ਸਮਰਪਿਤ ਦਿਨ ਅਧਿਆਪਕ ਵਰਗ ਵਿਚ ਇਕ ਨਵੀਂ ਚੇਤਨਾ, ਜ਼ੋਸ ਅਤੇ ਸੱਚੇਸੁੱਚੇ ਆਚਰਣ ਦੀ ਪ੍ਰੇਰਨਾ ਦੀ ਪਹਿਲਕਦਮੀ ਕਰਦਾ ਹੈ।
ਇਸ ਗੱਲ ਵਿਚ ਕੋਈ ਅਤਿਕਥਨੀ ਨਹੀਂ ਹੈ ਕਿ ਅਧਿਆਪਕ ਕੌਮ ਦਾ ਨਿਰਮਾਤਾ ਹੁੰਦੇ ਹਨ।ਇਸ ਲਈ ਅਧਿਆਪਕ ਦਾ ਆਦਰਸ਼ ਅਧਿਆਪਕ ( ਰੋਲ ਮਾਡਲ) ਬਣਨਾ ਬਹੁਤ ਜ਼ਰੂਰੀ ਹੈ। ਕਿਉਂਕਿ ਅਧਿਆਪਕ ਨੇ ਹੀ ਵਿਦਿਆਰਥੀਆਂ ਦੇ ਸਿਲੇਬਸ ਦੇ ਨਾਲ ਨਾਲ ਉਹਨਾਂ ਦੇ ਸਰੀਰਕ ਮਾਨਸਿਕ , ਭਾਵੁਕ, ਸਮਾਜਿਕ, ਅਧਿਆਤਮਕ ਅਤੇ ਨੈਤਿਕ ਗੁਣਾਂ ਦਾ ਵਿਕਾਸ ਕਰਨਾ ਹੁੰਦਾ ਹੈ। ਜੇਕਰ ਇਕ ਅਧਿਆਪਕ ਕੋਲ ਇਹ ਸਾਰੇ ਗੁਣ ਹੋਣਗੇ ਤਾਂ ਹੀ ਉਹ ਵਿਦਿਆਰਥੀਆਂ ਵਿਚ ਵੰਡ ਸਕੇਗਾ।
ਸਮਾਜ ਵਿਚ ਵੀ ਅਧਿਆਪਕ ਇਕ ਸਤਿਕਾਰਯੋਗ ਵਿਅਕਤੀ ਹੋਣ ਦੇ ਨਾਲਨਾਲ ਬਹੁਤ ਸ਼ਕਤੀਸਾਲੀ ਪ੍ਰੇਰਨਾਦਾਇਕ ਸਮੱਰਥਾ ਰੱਖਣ ਵਾਲਾ ਹੁੰਦਾ ਹੈ।ਚੰਗੇ ਆਦਰਸ਼ ਅਧਿਆਪਕ ਵਿਦਿਆਰਥੀ ਦੇ ਨਾਲ ਨਾਲ ਉਸਦੇ ਪਰਿਵਾਰ ਨੂੰ ਵੀ ਸਕਾਰਾਤਮਕ ਪ੍ਰੇਰਨਾ ਦਿੰਦੇ ਹਨ ਤਾਂ ਕਿ ਮਾਪਿਆਂ ਦੀ ਪਰਿਵਾਰਿਕ ਗਤੀਵਿਧੀ ਜਾਂ ਨਕਾਰਾਤਮਕ ਸੋਚ ਬੱਚੇ ਦੇ ਵਿਕਾਸ ਦੇ ਰਸਤੇ ਵਿਚ ਰੁਕਾਵਟ ਨਾ ਬਣੇ, ਦੁੂਜੀ ਗੱਲ ਵਿਦਿਆਰਥੀਆਂ ਨੂੰ ਸਮਝਣਾ, ਉਹਨਾਂ ਨੂੰ ਸਮਾਜਿਕ ਸਰੋਕਾਰਾਂ ਦੀ ਜਾਣਕਾਰੀ ਦੇਣਾ, ਵਰਤਮਾਨ ਚੁਣੌਤੀਆਂ ਜਾਂ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਯੋਗ ਬਣਾਉਣਾ ਤਾਂ ਕਿ ਆਉਣ ਵਾਲੀਆਂ ਸਮੱਸਿਆਵਾਂ ਨੂੰ ਖੁਦ ਨਜਿੱਠ ਸਕਣ।
ਜਿਥੇ ਅਧਿਆਪਕ ਨੇ ਵਿਦਿਆਰਥੀ ਨੂੰ ਆਰਥਿਕ ਤੌਰ ਤੇ ਨਿਰਭਰ ਬਣਨ ਵਿਚ ਉਸਦੀ ਮੱਦਦ ਕਰਨੀ ਹੈ, ਉਥੇ ਉਸ ਨੂੰ ਇਕ ਪਵਿੱਤਰ ਅਤੇ ਰੋਸ਼ਨੀ ਵਾਲਾ ਜੀਵਨ ਜਿਉਣ ਲਈ ਵੀ ਤਿਆਰ ਕਰਨਾ ਹੈ ਜਿਸ ਵਿਚ ਭੇਦਭਾਵ, ਝੂਠ, ਭ੍ਰਿਸ਼ਟਾਚਾਰੀ, ਐਸ਼ਪ੍ਰਸਤੀ, ਊਚ ਨੀਚ, ਧੋਖਾ, ਰਿਸ਼ਵਤ ਜਿਹੀਆਂ ਬੁਰਾਈਆਂ ਨਾ ਹੋਣ । ਜਿਸ ਦੇਸ਼ ਦਾ ਵਿਦਿਆਰਥੀ ਰੂਪੀ ਵਰਗ ਇਹਨਾਂ ਸਾਰੀਆਂ ਬੁਰਾਈਆਂ ਤੋ ਕੋਹਾਂ ਦੂਰ ਹੈ ਤਾਂ ਉਸ ਦੇਸ਼ ਦੀ ਦੁਨੀਆਂ ਵਿਚ ਕੋਈ ਹੋਰ ਦੇਸ਼ ਬਰਾਬਰੀ ਨਹੀਂ ਕਰ ਸਕਦਾ।
ਅਧਿਆਪਕ ਵਿਦਿਆਰਥੀ ਦੇ ਮਨਾਂ ਵਿਚੋਂ ਪਿਛਾਂਹ ਖਿੱਚੂ ਵਿਚਾਰ, ਮਾੜੇ ਖਿਆਲ, ਬਹੁਤੀਆਂ ਮੰਗਾ ਨਾ ਰੱਖਣਾ ਅਦਿ ਵਰਗੇ ਖਿਆਲਾਂ ਨੂੰ ਸਹਿਜੇ ਹੀ ਕੱਢ ਸਕਦਾ ਹੈ ਜੇਕਰ ਉਹ ਆਪਣੇ ਕੰਮ ਨੂੰ ਤਨਦੇਹੀ ਨਾਲ ਸ਼ੁਭ ਕਿਰਤ ਮੰਨ ਕੇ ਕਰਦਾ ਹੈ। ਹਾਂ ਜੇ ਉਹ ਅਧਿਅਪਕ ਸਿਰਫ ਖਾਨਾਪੂਰਤੀ ਹੀ ਕਰ ਰਿਹਾ ਹੈ ਤਾਂ ਉਹ ਗੁਰੂ ਵਰਗੇ ਪਵਿੱਤਰ ਅਤੇ ਉੱਤਮ ਰਿਸ਼ਤੇ ਤੇ ਲੱਗਿਆ ਉਹ ਦਾਗ ਹੈ,ਜੋ ਖੁਦ ਵੀ ਹੋਰ ਗਲਦਾ ਹੈ ਅਤੇ ਹੋਰਨਾ ਨੂੰ ਵੀ ਦਾਗੀ ਬਣਾ ਦਿੰਦਾ ਹੈ ।
ਸਾਡੇ ਪਰਿਵਾਰਾਂ ਵਿਚ ਤਾਂ ਇਹ ਕਹਾਵਤ ਆਮ ਹੀ ਹੈ ਕਿ ‘ਜੈਸੀ ਕੋਕੋ ਤੈਸੇ ਬੱਚੇ’ ਪ੍ਰੰਤੂ ਸਕੁੂਲ ਵਿਚ ਅਧਿਆਪਕ ਲੱਗਣ ਤੇ ਸ਼ਾਇਦ ਅਸੀਂ ਇਸ ਕਹਾਵਤ ਨੂੰ ਘਰ ਤੱਕ ਹੀ ਸੀਮਿਤ ਕਰ ਦਿੰਦੇ ਹਾਂ । ਅਸੀਂ ਇਹ ਭੁੱਲ ਜਾਂਦੇ ਹਾਂ ਕਿ ਇੱਕ ਵਾਰ ਸਕੂਲ ਲੱਗਣ ਤੋਂ ਬਾਅਦ ਬੱਚੇ ਦਾ ਜ਼ਿਆਦਾ ਸਮਾਂ ਸਕੂਲ ਅਧਿਆਪਕਾਂ ਦੇ ਸਨਮੁੱਖ ਹੀ ਬੀਤਦਾ ਹੈ।
ਅੱਜਕੱਲ੍ਹ ਵਿਦਿਆਰਥੀਆਂ ਦੇ ਰਿਸ਼ਤੇ ਦੀ ਤਸਵੀਰ ਗੁਰੂ ਸ਼ਿਸ਼ ਦੇ ਸਨਮਾਨ ਵਾਲੀ ਨਹੀਂ ਹੈ ਕਿਉਂਕਿ ਕੁਝ ਵਿਦਿਆਰਥੀ ਅਧਿਆਪਕਾਂ ਦੀ ਆਗਿਆ ਦਾ ਪਾਲਣ ਨਹੀਂ ਕਰਦੇ ਅਤੇ ਅਧਿਆਪਕਾਂ ਨਾਲ ਜ਼ੁਬਾਨ ਲੜਾਉਂਦੇ ਹਨ। ਸੋ ਇਸ ਵਕਤ ਅਧਿਅਪਕ ਨੁੂੰ ਸ਼ਹਿਣਸੀਲਤਾ ਤੋਂ ਕੰਮ ਲੈਣਾ ਚਾਹੀਦਾ ਹੈ ਕਿ ਭਰਿਆ ਕਦੇ ਨਹੀਂ ਛਲਕਦਾ ਪਰ ਉੂਣਾ ਹਮੇਸ਼ਾ ਛਲਕਦਾ ਹੀ ਰਹਿੰਦਾ ਹੈ ।
ਚੰਗਾ ਸਮਾਜ ਸਿਰਜਣ ਲਈ ਸੱਚੇਸੁੱਚੇ ਆਚਰਣ ਵਾਲੇ ਅਧਿਆਪਕ ਵਰਗ ਦੀ ਨੀਂਹ ਹੀ ਨਿਰਮਾਣਕਾਰੀ ਹੁੰਦੀ ਹੈ ਕਿਉਂਕਿ ਬੱਚੇ ਹਮੇਸ਼ਾ ਆਪਣੇ ਅਧਿਆਪਕ ਦੀ ਨਕਲ ਕਰਦੇ ਹਨ। ਅਧਿਆਪਕਾਂ ਨੂੰ ਵੀ ਆਪਣੇ ਵਿਸ਼ੇ ਨੂੰ ਹੋਰ ਜ਼ਿਆਦਾ ਰੌਚਕ ਬਣਾਉਣ ਲਈ ਯਤਨ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਵਿਦਿਆਰਥੀ ਵੀ ਸਹੀ ਸੇਧ ਲੈ ਸਕਣ। ਅਧਿਆਪਕਾਂ ਨੂੰ ਨਵੀਆਂਨਵੀਆਂ ਗਤੀਵਿਧੀਆਂ ਅਪਣਾ ਕੇ ਅੱਜਕਲ ਦੇ ਵਿਦਿਆਰਥੀਆਂ ਨੂੰ ਸਹੀ ਸੇਧ ਤੇ ਲੈ ਕੇ ਆਉਣਾ ਹੈ ਕਿਉਂਕਿ ਅੱਜ ਕੁਝ ਧਿਆਨ ਭੰਗ ਕਰਨ ਵਾਲੇ ਅਤੇ ਭਟਕਾਉਣ ਵਾਲੇ ਯੰਤਰਾਂ ਦੀ ਗਿਣਾਤਮਕਤਾ ਜ਼ਿਆਦਾ ਹੋ ਗਈ ਹੈ।
ਵਿਦਿਆਰਥੀਅਧਿਆਪਕ ਦਾ ਕੱਚੇ ਧਾਗੇ ਜਿਹਾ ਰਿਸ਼ਤਾ ਉਦੋਂ ਲੋਹੇ ਜੜਿਆ ਜਾਂਦਾ ਹੈ ਜਦੋਂ ਕੁੱਝ ਅਰਸੇ ਬੀਤ ਜਾਣ ਬਾਅਦ ਵਿਦਿਆਰਥੀ ਅਧਿਆਪਕ ਨੂੰ ਮਿਲ ਕੇ ਧੰਨਵਾਦ ਕਰਦੇ ਹਨ ਤੇ ਉਸਦੇ ਬਚਪਨ ਵਿਚ ਸਿਰ ਤੇ ਰੱਖੇ ਹੱਥ ਸਦਕਾ ਕਾਮਯਾਬੀ ਦੀ ਕਹਾਣੀ ਸੁਣਾੳਂਦੇ ਹਨ।
ਸੋ ਮੈਂ ਅੰਤ ਵਿਚ ਕਹਿਣਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਇਕ ਛੋਟਾ ਪੌਦਾ ਵੱਡਾ ਦਰੱਖਤ ਬਣ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਛਾਂ ਦਿੰਦਾ ਹੈ ਉਸੇ ਤਰਾਂ ਅਧਿਆਪਕ ਦੇ ਪੜਾਏ ਵਿਦਿਆਰਥੀ ਦਾ ਵੀ ਅਧਿਆਪਕਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਅਸਰ ਕਾਇਮ ਰਹਿੰਦਾ ਹੈ। ਕਾਸ਼ ਇੱਕ ਅਧਿਆਪਕ ਇਹ ਯਾਦ ਰੱਖੇ ਕਿ ਸ਼ਾਇਦ ਉਨ੍ਹਾਂ ਦੇ ਪੜਾਏ ਹੋਏ ਬੱਚੇ ਹੀ ਸਾਡੇ ਪੋਤਿਆਪੜੋਤਿਆਂ ਦੀਆਂ ਪੀੜ੍ਹੀਆਂ ਨੂੰ ਪੜਾਉਣਗੇ। ਜਿਸ ਤਰ੍ਹਾਂ ਅਸੀਂ ਮਾਇਆ ਰੂਪੀ ਪੂੰਜੀ ਦੀ ਗਿਣਾਤਮਕਤਾ ਵਿਚ ਵਾਧਾ ਕਰਦੇ ਹਾਂ ਉਸੇ ਤਰ੍ਹਾਂ ਹੀ ਸਾਨੂੰ ਅਧਿਆਪਨ ਪੂੰਜੀ ਦੀ ਗੁਣਾਤਮਕਤਾ ਵਿਚ ਵੀ ਵਾਧਾ ਕਰਨਾ ਚਾਹੀਦਾ ਹੈ।
” ਜਲਦੇ ਹਾਂ ਰੌਸ਼ਨੀ ਦੇਣ ਲਈ,
ਕੀ ਪਤਾ, ਇਕ ਚਿਣਗ
ਮੰਜ਼ਿਲ ਦਿਖਾ ਦੇਵੇ।
ਜਲਣ ਦਾ ਫਾਇਦਾ ਹੈ ਜੇ
ਕਿਸੇ ਨੂੰ ਰੌਸ਼ਨੀ ਮਿਲ ਸਕੇ।
ਜਲ ਕੇ ਸੁਆਹ ਹੋ ਜਾਣਾ
ਤਾਂ ਅਸਲੀ ਔਕਾਤ ਹੀ ਹੈ ਮੇਰੀ।
ਸੋ ਇਕ ਚੰਗੇ ਅਧਿਆਪਕ ਦੇ ਅੰਦਰ ਦਾਦੀ ਮਾਂ ਦੇ ਪਿਆਰ ਅਤੇ ਝਿੜਕ ਜਿਹਾ ਦਿਲ ਅਤੇ ਘਰ ਦੇ ਮੁਖੀ ਵਾਂਗ ਸਹੀ ਫੈਸਲੇ ਲੈਣ ਦਾ ਦਿਮਾਗ ਹੋਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀਅਧਿਆਪਕ ਦੇ ਰਿਸ਼ਤੇ ਦੀ ਸੁੱਚੀ ਕਿਰਨ ਦੀ ਰੌਸ਼ਨੀ ਚਾਰੋ ਪਾਸੇ ਫੈਲ ਸਕੇ ਅਤੇ ਬੱਚਿਆਂ ਵਿਚ ਵਧ ਰਹੀ ਹੀਣਭਾਵਨਾ ਤੋਂ ਮੁਕਤੀ ਮਿਲ ਸਕੇ।

ਸ਼੍ਰੀਮਤੀ ਮਨਜੀਤ ਕੌਰ
ਪੰਜਾਬੀ ਅਧਿਆਪਕਾ
8968197298
ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ

Share Button

Leave a Reply

Your email address will not be published. Required fields are marked *

%d bloggers like this: