ਆਦਮਕੇ ਪਿੰਡ ਦੇ 26 ਸਾਲਾਂ ਨੌਜਵਾਨ ਕਿਸਾਨ ਨੇ ਕੀਤੀ ਆਤਮ ਹੱਤਿਆ

ss1

ਆਦਮਕੇ ਪਿੰਡ ਦੇ 26 ਸਾਲਾਂ ਨੌਜਵਾਨ ਕਿਸਾਨ ਨੇ ਕੀਤੀ ਆਤਮ ਹੱਤਿਆ

ਕਿਸਾਨ ਸਿਰ ਦਸ ਲੱਖ ਦਾ ਕਰਜਾ ਸੀ

7-30

ਝੁਨੀਰ 6 ਜੁਲਾਈ (ਗੁਰਜੰਟ ਬਾਜੇਵਾਲੀਆ): ਪੰਜਾਬ ਵਿੱਚ ਸ਼ਾਇਦ ਹੀ ਕੋਈ ਅਜਿਹਾ ਦਿਨ ਲੰਘਿਆ ਹੋਵੇ ਜਿਸ ਦਿਨ ਕਿਸੇ ਕਿਸਾਨ ਨੇ ਆਰਥਿਕ ਮੰਦਹਾਲੀ ਕਾਰਨ ਖੁਦਕੁਸ਼ੀ ਨਾ ਕੀਤੀ ਹੋਵੇ।ਇਸੇ ਤਰਾਂ ਹੀ ਬੀਤੇ ਕੱਲ ਪਿੰਡ ਆਦਮਕੇ ਦੇ ਨੌਜਵਾਨ ਜਰਨੈਲ ਸਿੰਘ ਜੈਲੀ ( 26 )ਪੁੱਤਰ ਬਲਦੇਵ ਸਿੰਘ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਆਤਮ-ਹੱਤਿਆ ਲਈ ਹੈ। ਮ੍ਰਿਤਕ ਦੇ ਪਿਤਾ ਬਲਦੇਵ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਜਰਨੈਲ ਸਿੰਘ ਜੈਲੀ ਪਿਛਲੇ ਕਈ ਦਿਨਾਂ ਤੋਂ ਕਰਜ਼ੇ ਕਾਰਨ ਪ੍ਰੇਸ਼ਾਨੀ ਮਹਿਸੂਸ ਕਰ ਰਿਹਾ ਸੀ ਜਿਸ ਨੇ ਬੀਤੇ ਕੱਲ ਸ਼ਾਮ ਕਰੀਬ ਸਾਡੇ ਸੱਤ ਵਜੇ ਕਰਜੇ ਆਦਿ ਆਰਥਿਕ ਮਜਬੂਰੀ ਦਾ ਬੋਝ ਦੀ ਮਾਰ ਨਾਂ ਸਹਾਰਦਿਆਂ ਕੋਈ ਜਹਿਰੀਲੀ ਦਵਾਈ ਪੀਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ।ਮ੍ਰਿਤਕ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ ਵੱਲ ਬੈਂਕਾਂ ਆਦਿ ਦਾ ਦਸ ਲੱਖ ਰੁਪਏ ਦਾ ਕਰਜ਼ਾ ਸੀ।ਉਸ ਕੋਲ ਚਾਰ ਕਿੱਲੇ ਜਮੀਨ ਸੀ ਜਿਸ ਵਿਚੋ ਇੱਕ ਕਿੱਲਾ ਪਿਛਲੇ ਸਮੇਂ ਦੌਰਾਨ ਕਰਜ਼ਾ ਲਾਹੁਣ ਲਈ ਬੈਅ ਕਰ ਦਿੱਤਾ ਸੀ।ਉਸਦੀ ਪਿਛਲੇ ਸਾਲ ਵੀ ਨਰਮ੍ਹੇ ਦੀ ਫਸਲ ਨੂੰ ਚਿੱਟੇ ਮੱਛਰ ਨੇ ਖਾ ਲਿਆ ਤੇ ਇਸ ਸਾਲ ਵੀ ਚਿੱਟੇ ਮੱਛਰ ਦੇ ਚਲਦਿਆਂ ਕੁਝ ਹੱਥ ਪੱਲੇ ਆਉਂਦਾ ਨਾ ਵੇਖ ਕੇ ਉਹ ਪੂਰੀ ਤਰਾਂ ਅੱਕ ਚੁੱਕਿਆ ਸੀ।ਸਹਾਇਕ ਥਾਣੇਦਾਰ ਫੋਜੀ ਰਾਮ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮ੍ਰਿਤਕ ਦੇ ਪਿਤਾ ਬਲਦੇਵ ਸਿੰਘ ਦੇ ਬਿਆਨਾਂ ਦੇ ਅਧਾਰ ਤੇ 174 ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।

Share Button

Leave a Reply

Your email address will not be published. Required fields are marked *