Tue. Jul 23rd, 2019

ਆਤਮਹੱਤਿਆ ਕਿਉਂ ਕਰੀਏ…………….

ਆਤਮਹੱਤਿਆ ਕਿਉਂ ਕਰੀਏ…………….

ਸੰਸਾਰ ਵਿੱਚ ਵਿੱਚਰਦੇ ਸਾਰੇ ਜੀਵਾਂ ਦੀ ਬੁੱਧੀ ਇੱਨੀ ਕੁ ਵਿਕਸਤ ਤਾਂ ਜਰੂਰ ਹੁੰਦੀ ਹੈ ਕਿ ਉਹ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਜਾਗਰੂਕ ਹੁੰਦੇ ਹਨ।ਉਹਨਾ ਕੋਲ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੀ ਸ਼ਕਤੀ ਮੌਜੂਦ ਹੁੰਦੀ ਹੇੈ।ਮਨੁੱਖ ਕੋਲ ਇਹ ਸ਼ਕਤੀ ਸਾਰੇ ਜੀਵਾਂ ਨਾਲੋਂ ਜਿਆਦਾ ਹੈ।ਮਨੁੱਖੀ ਜਾਮਾਂ ਹੋਰ ਸਾਰੇ ਜੀਵਾਂ ਨਾਲੋਂ ਵਿਸ਼ੇਸ਼ ਬੁੱਧੀ ਰੱਖਦਾ ਹੈ।ਹਰ ਇੱਕ ਮਨੁੱਖ ਨੂੰ ਆਪਣੇ ਚੰਗੇ ਅਤੇ ਮਾੜੇ ਦੀ ਪਰਖ ਕਰਨ ਦੀ ਸੋਝੀ ਹੁੰਦੀ ਹੈ।ਇਨਸਾਨੀ ਵਿਸ਼ੇਸ਼ਤਾ ਹੀ ਹੈ ਕਿ ਹਰ ਇਨਸਾਨ ਦੇ ਅੰਦਰ ਨਾਕਾਰਤਮਕ ਅਤੇ ਸਾਕਾਰਤਮਕ ਵਿਚਾਰਾਂ ਦਾ ਸੰਚਾਲਣ ਹੁੰਦਾ ਹੈ।ਸਾਰਥਕ ਸੋਚ -ਵਿਚਾਰ ਮਨੁੱਖ ਆਪਣੇ ਜਨਮ ਦੇ ਨਾਲ ਲੈ ਕੇ ਹੀ ਇਸ ਧਰਤੀ ਤੇ ਪ੍ਰਵੇਸ਼ ਕਰਦਾ ਹੈ ।ਇਹ ਸਾਰਥਕ ਸੋਚ ਉਦੋਂ ਨਿਰਾਰਥਕ ਸੋਚ ਵਿੱਚ ਬਦਲਣ ਲੱਗਦੀ ਹੈ,ਜਦੋਂ ਮਨੁੱਖ ਸਮਾਜ ਵਿੱਚ ਵਿਚਰਣ ਲਗਦਾ ਹੈ।ਸਮਾਜਿਕ ਜੀਵਣ ਦਾ ਸਫਰ ਕਰਦਿਆਂ ਮਨੁੱਖ ਨੂੰ ਚਾਹੇ ਅਣਚਾਹੇ ਰਸਤਿਆਂ ਚੋਂ ਹੋ ਕੇ ਗੁਜ਼ਰਣਾ ਪੈਂਦਾ ਹੈ ।ਸਫਰ ਦੀਆਂ ਤੰਗ ਗਲੀਆਂ ਚੋਂ ਗੁਜਰਦਿਆਂ ਮਨੁੱਖ ਦੀ ਸੋਚ ਵੱਚ ਵੀ ਤੰਗ ਦਿਲੀ ਆਉਣ ਲੱਗਦੀ ਹੈ।ਸਾਰਥਕ ਵਿਚਾਰਧਾਂਰਾ ਕਦੋਂ ਨਿਰਾਰਥਕ ‘ਚ ਬਦਲਣ ਲੱਗਦੀ ਹੈ ਪਤਾ ਵੀ ਨਹੀਂ ਲੱਗਦਾ ।ਕਮਜੋਰ ਮਨੋਵੇਗ ਵਾਲੇ ਇਨਸਾਨ ਨਾਕਾਰਤਮਕ ਸੋਚਣੀ ਦੇ ਵੱਸ ਵਿੱਚ ਬਹੁਤ ਜਲਦੀ ਆ ਜਾਂਦੇ ਹਨ ।ਜਿਵੇਂ ਜਿਵੇਂ ਮਨੁੱਖ ਕਮਜੋਰ ਮਨੋਵੇਗਾਂ ਦੇ ਵੱਸ ਪੈਂਦਾ ਜਾਂਦਾ ,ਉਹ ਮਾਨਸਿਕ ਤੌਰ ਤੇ ਕਮਜੋਰ ਹੁੰਦਾ ਜਾਂਦਾ ਹੈ।
ਮਨੋਵਿਗਿਆਨੀਆ ਦਾ ਮੰਨਣਾ ਹੈ ਕਿ ਮਾਨਸਿਕ ਤੌਰ ਤੇ ਕਮਜੋਰ ਵਿਅਕਤੀ ਨਿਖੇਧ ਵਿਚਾਰਾਂ ਨੂੰ ਆਮ ਇਨਸਾਨ ਨਾਲੋਂ ਜਲਦੀ ਗ੍ਰਿਹਣ ਕਰਦਾ ਹੇੈ। ਅਜਿਹੇ ਲੋਕ ਆਪਣਾ ਮਾਨਸਿਕ ਸੰਤੁਲਨ ਗਵਾ ਲੈਂਦੇ ਹਨ।ਮਾਨਸਿਕ ਰੋਗ ਦੇ ਚਲਦਿਆਂ ਅਜਿਹੇ ਇਨਸਾਨ ਆਤਮ ਹੱਤਿਆ ਦਾ ਰਸਤਾ ਅਖਤਿਆਰ ਕਰ ਲੈਂਦੇ ਹਨ ।
ਆਤਮਹੱਤਿਆ ਜੋ ਅੱਜ ਪੂਰੇ ਸੰਸਾਰ ਵਿੱਚ ਮਹਾਂਮਾਰੀ ਦਾ ਰੂਪ ਧਾਰਣ ਕਰ ਚੁੱਕੀ ਹੈ।ਪੁਰੀ ਦੁਨੀਆਂ ਨੂੰ ਆਪਣੀ ਪਕੜ ਵਿੱਚ ਲੈ ਲਿਆ ਹੈ।ਨਿੱਤ-ਦਿਨ ਅਖਵਾਰਾਂ ਵਿੱਚ ਆਤਮਹੱਤਿਆ ਦੀਆਂ ਖਬਰਾਂ ਛਪਦੀਆਂ ਹਨ।ਛਪਣੀਆਂ ਵੀ ਚਾਹੀਦੀਅਂਾ ਹਨ।ਅਜਿਹੀ ਜਾਣਕਾਰੀ ਜਨਤਕ ਹੋਣੀ ਵੀ ਚਾਹੀਦੀ ਹੈ।ਇਹ ਜਾਨਣ ਲਈ ਕਿ ਜਿਸ ਦੇ ਸਾਹਮਣੇ ਸਾਰੀ ਜਿੰਦਗੀ ਪਈ ਸੀ ,ਉਸਨੇ ਆਤਮ ਹੱਤਿਆ ਕਿਉਂ ਕੀਤੀ ।ਜਿੰਦਗੀ ਜਿਉਣ ਲਈ ਹੈ, ਫਿਰ ਕਿਉਂ ਆਪਣੀ ਜਿੰਦਗੀ ਖੁਦ ਖਤਮ ਕੀਤੀ ਜਾ ਰਹੀ ਹੈ।ਆਤਮ ਹੱਤਿਆ ਕਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ।ਸਰਕਾਰ ਦੁਆਰਾ ਦੱਸੇ ਜਾਂਦੇ ਅੰਕੜਿਆਂ ਨਾਲੋਂ ਕਿਤੇ ਜਿਆਦਾ ਆਤਮ ਹੱਤਿਆਵਾਂ ਹੋ ਰਹੀਆਂ ਹਨ।6ਸਾਲ ਦੀ ਉਮਰ ਤੋਂ ਲੈ ਕੇ 100 ਸਾਲ ਤੱਕ ਦੀ ਉਮਰ ਦੇ ਲੋਕ ਆਤਮਹੱਤਿਆ ਕਰ ਰਹੇ ਹਨ।ਖੁਦਕੁਸ਼ੀ ਕਰਨ ਦੇ ਕਾਰਣ ਭਾਂਵੇ ਕੋਈ ਵੀ ਰਹੇ ਹੋਣ ,ਪਰ ਵਾਧਾ ਨਿਰੰਤਰ ਹੋ ਰਿਹਾ ਹੈ ।
ਮਨੁੱਖ ਅੰਦਰ ਘੱਟ ਰਹੀ ਸਹਿਣਸ਼ੀਲਤਾ ਨੇ ਮਨੁੱਖ ਨੂੰ ਗਲਤ ਰਸਤਾ ਚੁਣਨ ਲਈ ਮਜਬੂਰ ਕੀਤਾ ਹੈ।ਜਿਹਨਾ ਇਨਸਾਨਾਂ ਦੀ ਮਾਨਸਿਕ ਸਥਿੱਤੀ ਠੀਕ ਨਹੀਂ ਹੂੰਦੀ, ਉਹੀ ਆਤਮਹੱਤਿਆ ਵਰਗਾ ਖਤਰਨਾਕ ਕਦਮ ਚੁੱਕਦੇ ਹਨ।ਲਾਈਲੱਗ ਜਾਂ ਕਹਿ ਲਵੋ ਕਿ ਕੰਨਾਂ ਦੇ ਕੱਚੇ ਇਨਸਾਨ ਜਲਦੀ ਤੈਸ਼ ਵਿੱਚ ਆ ਜਾਂਦੇ ਹਨ।ਉਦੋਂ ਉਹ ਆਪਣਾ ਆਪਾਂ ਖੋ ਲੈਂਦੇ ਹਨ ।ਫਿਰ ਬਗੈਰ ਸੋਚ- ਵਿਚਾਰ ਕੀਤਿਆਂ ਗਲਤ ਕਦਮ ਚੂੱਕ ਲੈਂਦੇ ਹਨ।
ਸੰਤੁਲਤ ਮਨੁੱਖ ਕਦੇ ਵੀ ਖੁਦਕੁਸ਼ੀ ਨਹੀਂ ਕਰਦੇ ।ਜਿਆਦਾ ਸੋਚ ਵਿਚਾਰ ਕਰਨ ਵਾਲੇ ਮਨੁੱਖ ਵੀ ਆਤਮਹੱਤਿਆ ਨਹੀਂ ਕਰਦੇ ।
ਆਤਮਹੱਤਿਆ ਕਰਨ ਦਾ ਕਾਰਣ ਕੋਈ ਵੀ ਹੋਵੇ,ਇੱਕ ਗੱਲ ਤਾਂ ਤਹਿ ਹੈ ਕਿ ਅਜਿਹਾ ਕਦਮ ਕੋਈਵੀ ਮਨੁੱਖ ਬਹੁਤ ਹੀ ਮਜਬੂਰ ਹੋ ਕੇ ਉਠਾੳਂੁਦਾ ਹੈ।ਆਤਮ ਹੱਤਿਆ ਕਿਸੇ ਦਬਾਅ ਹੇਠ ਆ ਕੇ ਕੀਤੀ ਜਾਂਦੀ ਹੈ। ਅਧਨਿਕਤਾ ਦੇ ਰੁਝਾਨ ਨੇ ਮਨੁੱਖ ਨੂੰ ਆਤਮ ਹੱਤਿਆ ਕਰਨ ਲਈ ਆਪਣੇ ਆਪ ਮਜਬੂਰ ਕੀਤਾ ਹੈ।ਦੇਖਾ ਦੇਖੀ ਅਧੁਨਿਕ ਸਾਧਨਾਂ ਦੀ ਦੌੜ ਨੇ ਮਨੁੱਖ ਦੀ ਸੁੱਖ ਸ਼ਾਂਤੀ ਅਰਾਮ ,ਸਕੂਨ ਸਾਰਾ ਕੁੱਝ ਖੋ ਲਿਆ ਹੈ।ਇਕੱਲਤਾ ਦਾ ਸ਼ਿਕਾਰ ਹੋਇਆ ਮਨੁੱਖ ਮਾਨਸਿਕ ਰੋਗਾਂ ਨਾਲ ਪੀੜਤ ਹੋ ਰਿਹਾ ਹੈ।
ਬਜੁਰਗ ਬਿਮਾਰੀ ਜਾਂ ਇਕੱਲਤਾ ਦਾ ਸੰਤਾਪ ਹੰਢਾਂ ਰਹੇ ਹਨ ।ਜਿਸ ਕਾਰਣ ਉਹ ਆਤਮ ਹੱਤਿਆ ਵਰਗਾ ਭਿਆਨਕ ਕਦਮ ਚੁੱਕਦੇ ਹਨ।ਸਾਰੀ ਜਿੰਦਗੀ ਹੱਡ ਤੌੜਵੀਂ ਮਹਿਨਤ ਕਰ ਕੇ ਉਹ ਬੁਢਾਪੇ ਵਿੱਚ ਆਪਣੇ ਆਪ ਨੂੰ ਹਾਰਿਆ ਹੋਇਆ ਮਹਿਸੂਸ ਕਰਦੇ ਹਨ, ਤਾਂ ਉਹ ਆਪਣੇ ਆਪ ਨੂੰ ਖਤਮ ਕਰਨ ਬਾਰੇ ਸੋਚਦੇ ਹਨ।
ਅੰਤਾਂ ਦੀ ਗਰੀਬੀ ਦਾ ਸ਼ਿਕਾਰ ਹੋਏ ਮਨੂੱਖ , ਆਪਣਾ ਪਰਿਵਾਰ ਪਾਲਣ ਤੋਂ ਅਸਮਰੱਥ ਹੁੰਦੇ ਹਨ।ਅਜਿਹੇ ਘਰਾਂ ਵਿੱਚ ਨਿਤ ਦਿਹਾੜੇ,ਲੜਾਈ ਕਲੇਸ਼ ਰਹਿਣ ਲੱਗਦਾ ਹੇੈ।ਗਰੀਬੀ ਦੇ ਸਤਾਏ ਹੋਏ ਅਜਿਹੇ ਪਰਿਵਾਰ ਦਾ ਮੁੱਖੀ ਆਪਣੇ ਆਪ ਨੂੰ ਅਸਮਰੱਥ ਸਮਝਦਾ ਹੋਇਆ ,ਮਾਨਸਿਕ ਬੋਝ ਦੇ ਥੱਲੇ ਦੱਬ ਜਾਂਦਾ ਹੇ।ਰੋਜ਼ ਰੋਜ਼ ਦੀਆਂ ਮਜਬੂਰੀਆਂ ਉਸ ਇਨਸਾਨ ਨੂੰ ਖੁਦਕੁਸ਼ੀ ਵਰਗਾ ਅਤਿ ਦੁਖਦਾਈ ਫੈਸਲਾ ਲੈਣ ਲਈ ਮਜਬੂਰ ਕਰ ਦਿੰਦੀਆਂ ਹਨ।
ਜਦੋਂ ਇਨਸਾਨ ਸਾਰੇ ਪਾਸਿਆਂ ਤੋਂ ਨਾ ਉਮੀਦ ਹੋ ਜਾਂਦਾ ਹੈ।ਉਹ ਇਹੋ ਜਿਹੇ ਨਾਕਾਰਾਤਮਕ ਵਿਚਾਰਾਂ ਦੀ ਜਕੜ ਵਿੱਚ ਆ ਜਾਂਦਾ ਹੇੈ,ਕਿ ਮੇਰਾ ਇਸ ਦੁਨੀਆਂ ਵਿੱਚ ਕੁੱੱੱੱੱੱੱਝ ਨਹੀਂ ਹੇੱੈ।ਜਦੋਂ ਅਜਿਹੀ ਸੋਚ ਮਨੁੱਖ ਤੇ ਭਾਰੂ ਪੈਣ ਲੱਗਦੀ ਹੈ,ਤਾਂ ਉਹ ਆਪਣੀਿ ਬੁੱਧੀ ਵਿਵੇਕ ਖੌ ਬੈਠਦਾ ਹੇੈ।ਉਸਦੀ ਬੁੱਧੀ ਕੰਮ ਕਰਨਾ ਬੰਦ ਕਰ ਦਿੰਦੀ ਹੈ।ਮਨੁੱਖ ਉਦੋਂ ਇਹੋ ਜਿਹੇ ਫੇਸਲੇ ਲੈ ਬੈਠਦਾ ਹੈ,ਜਿਹਨਾ ਬਾਰੇ ਉਸਨੇ ਕਦੇ ਸੁਪਨੇ ‘ਚ ਵੀ ਨਹੀਂ ਸੋਚਿਆ ਹੋਣਾ ।ਨਾਕਾਰਤਮਕ ਪਾਸੇ ਝੁਕਣਾ ਹੀ ਇਨਸਾਨ ਤੋਂ ਖੁਦਕੁਸ਼ੀ ਕਰਵਾ ਦਿੰਦਾ ਹੈ।ਸਮਾਜ ਦੀ ਪ੍ਰਵਾਹ ਕਰਦੇ ਕਰਦੇ ਇਨਸਾਨ ਖੁਦ ਦੀ ਪਰਵਾਹ ਭੁੱਲ ਜਾਂਦਾ ਹੈ।
ਬੇਸ਼ੱਕ ਭਾਰਤੀ ਸੰਵਿਧਾਨ ਆਤਮਹੱਤਿਆ ਦੀ ਮਨਾਹੀ ਕਰਦਾ ਹੈ,ਸੰਵਿਧਾਨ ਵੱਲੋਂ ਸਜ਼ਾਵਾਂ ਅਤੇ ਜੁਰਮਾਂਨੇ ਨਿਰਧਾਰਤ ਕੀਤੇ ਹਨ ।ਫਿਰ ਵੀ ਸਮਾਜ ਵੱਲੋਂ ਮਿਲੇ ਜਖਮਾਂ ਉੱਤੇ ਸੰਵਿਧਾਨ ਦੀਆਂ ਧਾਰਾਵਾਂ ਮੱਲ੍ਹਮ ਨਹੀਂ ਲਗਾ ਸਕੀਆਂ ,ਨਾ ਹੀ ਕਦੇ ਲਗਾ ਸਕਣਗੀਆਂ ।ਆਪਣੇ ਦੁੱਖ ਦਰਦ ਆਪ ਹੀ ਸੁਲਝਾਉਣੇ ਪੈਣੇ ਹਨ॥
ਖੁਦ ਨੂੰ ਇਨ੍ਹਾਂ ਮਜਬੂਤ ਬਣਾਇਆ ਜਾਵੇ ਕਿ ਵੱਡੇ ਤੌਂ ਵੱਡੇ ਦੁੱਖ ਸਹਿਣ ਦੀ ਸ਼ਕਤੀ ਦਾ ਸੰਚਾਰ ਹੋ ਜਾਵੇ।ਜਿਸ ਇਨਸਾਨ ਨੇ ਇਸ ਧਰਤੀ ਤੇ ਜਨਮ ਲੈ ਲਿਆਂ ਹੈ ।ਦੁੱਖ ਸੁੱਖ ਉਸਦੀ ਜਿੰਦਗੀ ‘ਚ ਆੳਣੇ ਹੀ ਆਉਣੇ ਹਨ।ਕਿਸੇ ਦੇ ਹਿੱਸੇ ਘੱਟ ,ਕਿਸੇ ਦੇ ਹਿੱਸੇ ਵੱਧ ਆ ਸਕਦੇ ਹਨ।
ਕੋਈ ਵੀ ਇਨਸਾਨ ਅਜਿਹਾ ਨਹੀਂ ਹੈ ,ਜਿਸ ‘ਤੇ ਦੁੱਖਾਂ ਤਕਲੀਫਾਂ ਦਾ ਅਸਰ ਨਾਂ ਹੁੰਦਾ ਹੋਵੇ ।ਕੁਝ ਇਨਸਾਨ ਦੁੱਖਾਂ ਨਾਲ ਲੜਨ ਦੀ ਸ਼ਕਤੀ ਰੱਖਦੇੇ ਹੁੰਦੇ ਹਨ।
ਦੁੱਖ ਤਕਲੀਫਾਂ ਤਾਂ ਗੁਰੂਆਂ ਪੀਰਾਂ,ਦੇਵਤਿਆਂ ,ਫਕੀਰਾਂ ਦੇ ਹਿੱਸੇ ਵੀ ਆਈਆਂ ਹਨ ,ਇਨਸਾਨ ਦੀ ਫਿਰ ਕੀ ਹਸਤੀ ਹੈ।
ਹਰ ਇੱਕ ਇਨਸਾਨ ਨੂੰ ਆਪਣਾਂ ਦੁੱਖ ਸੱਭ ਨਾਲੋਂ ਵੱਡਾ ਲੱਗਦਾ ਹੈ।ਜਦ ਕਿ ਅਜਿਹਾ ਨਹੀਂ ਹੁੰਦਾ ਹੈ।ਮਨੁੱਖ ਦੀ ਇਸ ਸੋਚ ਦਾ ਕਾਰਣ ਸਿਰਫ ਇਹੋ ਹੀ ਹੇੈ ਕਿ ਉਹ ਹਮੇਸ਼ਾ ਆਪਣੇ ਨਾਲੋਂ ਸੁਖੀ ਇਨਸਾਨ ਵੱਲ ਹੀ ਦੇਖਦਾ ਹੈ।ਜਦ ਕਿ ਸੁਖੀ ਦਿੱਸਣ ਵਾਲਿਆ ਦੇ ਵੀ ਆਪਣੇ ਦੁੱਖ ਹੁੰਦੇ ਹਨ।ਦੁੱਖ ਦੂਰ ਕਰਨ ਦਾ ਇੱਕ ਬਹੁਤ ਹੀ ਸਰਲ ਤਰੀਕਾ ਆਪਣੇ ਆਪ ਨੂੰ ਕਿਸੇ ਆਪਣੇ ਨਾਲੋਂ ਜਿਆਦਾ ਦੁਖੀ ਦੇ ਬਰਾਬਰ ਰੱਖ ਕੇ ਦੇਖੋ,ਅੱਧਾ ਦੂੱਖ ਤਾਂ ਜਰੂਰ ਦੂਰ ਹੋ ਜਾਣਾ ਹੈ।
ਆਪਣੇ ਆਪ ਨੂੰ ਗੁਰੂਆਂ ਦੇ ਦਿਖਾਏ ਮਾਰਗ ਤੇ ਲੈ ਕੇ ਚੱਲੋ,ਗੁਰੁ ਦਾ ਦਿਖਾਇਆਂ ਰਸਤਾ ਕਦੇ ਵੀ ਰਾਹ ‘ਚ ਭਟਕਣ ਨਹੀਂ ਦੇਵੇਗਾ ।
ਸ਼ੱਚੀ ਕਿਰਤ ਕਰਦਿਆਂ ,ਆਪਣੇ ਕਰਮ ਕਰਦਿਆ ਜਿੰਦਗੀ ਹੌਲੀ-ਹੌਲੀ, ਮੱਠੀ ਚਾਲ ਤੁਰਦੀ ਜਾਂਦੀ ਹੈ।ਦੁਜਿਆਂ ਵੱਲ ਦੇਖ ਕੇ ਕਦੇ ਵੀ ਅੱਗੇ ਨਹੀੰਂ ਵੱਧਿਆ ਜਾ ਸਕਦਾ ।ਆਲਾ -ਦੁਆਲਾ ਤੱਕਦਿਆਂ ਕਦਮ ਅਕਸਰ ਭਟਕ ਜਾਂਦੇ ਹਨ।ਆਪਣੀ ਆਂ ਆਸਾਂ ਉਮੀਦਾਂ ਨੂੰ ਸੀਮਤ ਰੱਖਣ ਨਾਲ ਦੁੱਖ ਘੱਟਦੇ ਹਨ।
ਸਾਦੀ ਜੀਵਣ ਸ਼ੈਲੀ ਅਪਨਾਉਣ ਨਾਲ ਵਿਚਾਰਾਂ ‘ਚ ਵੀ ਸ਼ੂੱਧਤਾ ਆਉਂਦੀ ਹੇੈ।ਜੀਵਣ ਕੂਖ-ਬ-ਖੁਦ ਸੁਖਾਲਾ ਹੋ ਜਾਂਦਾ ਹੈ।
ਬੇਸ਼ੱਕ ਆਤਮਹੱਤਿਆ ਕੋਈ ਵੀ ਮਨੁੱਖ ਬਹੁਤ ਹੀ ਮਜਬੂਰ ਹੋ ਕੇ ਕਰਦਾ ਹੈ।ਪਰ, ਖੁਦਕੁਸ਼ੀ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੇੈ ,ਸਗੋਂ ਸਮੱਸਿਆਵਾਂ ‘ਚ ਵਾਧਾ ਹੀ ਕਰਦੀ ਹੈ।
ਅਜਿਹਾ ਰਸਤਾ ਲੱਭਣ ਦੀ ਕੋਸ਼ਿਸ ਜਰੂਰ ਕਰਨੀ ਚਾਹੀਦੀ ਹੈ,ਜਿਸ ਨਾਲ ਇਹੋ-ਜਿਹੇ ਖਤਰਨਾਕ ਇਰਾਦਿਆਂ ਤੇ ਰੋਕ ਲੱਗ ਸਕੇ।ਕੋਈ ਬੇ- ਕਸ਼ੂਰ ਜਿੰਦ ਆਪਣੀ ਜਾਨ ਨਾ ਗਵਾਵੇ॥
ਪੁਰੀ ਦੁਨੀਆਂ ਨਾਲ ਪਿਆਰ ਕਰੋ ਖੁਦਕੁਸ਼ੀ ਦਾ ਖਿਆਲ ਹੀ ਮਨ ਵਿੱਚ ਨਹੀਂ ਆਵੇਗਾ।
ਸੱਚਾ ਪਿਆਰ ਕਰਨ ਵਾਲੇ ਕਦੇ ਵੀ ਆਤਮਹੱਤਿਆ ਨਹੀਂ ਕਰਦੇ।ਬਹੁਤ ਜਿਆਦਾ ਸੋਚ ਵਿਚਾਰ ਕਰਨ ਵਾਲੇ ਮਨੁੱਖ ਵੀ ਖੁਦਕੁਸ਼ੀ ਨਹੀਂ ਕਰਦੇ।ਆਂਪਣੇ ਆਪ ‘ਚ ਮਸਤ-ਮੌਲਾ ਰਹਿਣ ਵਾਲੇ ਲੋਕ ਵੀ ਆਤਮਹੱਤਿਆ ਨਹੀਂ ਕਰਦੇ ।ਗੁਰੁ ਦਾ ਭਾਣਾ ਮੰਨਣ ਵਾਲੇ ,ਗੁਰੁ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਵਾਲੇ ਮਨੁੱਖ ਵੀ ਕਦੇ ਆਤਮਹੱਤਿਆ ਨਹੀਂ ਕਰਦੇ।
ਜੇ ਕਰ ਮਰਨਾ ਸੱਚ ਹੈ ਤਾਂ ਜਿਉਣਾ ਵੀ ਸੱਚ ਹੈ ।ਦੁਨੀਆ ‘ਤੇ ਆਉਣ ਦਾ ਕਾਰਨ ਹੀ ਜਿਉਣਾ ਹੈ। ਦੁਨੀਆ ‘ਚ ਪ੍ਰਵੇਸ਼ ਹੀ ਜਿੳਣ ਲਈ ਹੋਇਆ ਹੈ । ਕੋਈ ਵੀ ਮਨੁੱਖ ਆਪਣੀ ਮਰਜ਼ੀ ਨਾਲ ਨਹੀਂ ਆਉਂਦਾ ਤਾਂ ਫਿਰ ਜਿਉਣਾ ਕਿਵੇਂ ਝੂਠ ਹੋ ਸਕਦਾ ਹੈ।
ਫਿਰ ਕਿਉਂ ਆਪਣੇ ਆਪ ਨੂੰ ਖਤਮ ਕਰਨ ਦਾ ਰਸਤਾ ਅਪਣਾਇਆਂ ਜਾਵੇ ।ਆਪਣੇ ਆਪ ਨੂੰ ਕਿਸੇ ਕਾਬਲ ਬਣਾ ਕੇ ,ਕੁੱਝ ਕਰ ਕੇ ਦਿਖਾਉਣ ਦਾ ਰਸਤਾ ਅਪਣਾਇਆ ਜਾਵੇ।ਆਤਮ ਹੱਤਿਆ ਦਾ ਰਸਤਾ ਤਾਂ ਜਦੋਂ ਚਾਹੋ ਅਪਣਾਇਆ ਜਾ ਸਕਦਾ
ਹੇ।ਦੁਨੀਆਂ ਤੇ ਆਉਣਾ ਤਾਂ ਫਿਰ ਸਫਲ ਹੈ,ਜੇ ਕਰ ਦੁੱਖ ਦਰਦ ,ਤਕਲੀਫਾਂ ਦੇ ਦਰਿਆ ਨੂੰ ਪਾਰ ਕਰ ਕੇ ਦਿਖਾਇਆਂ ਜਾਵੇ ।ਆਤਮ ਹੱਤਿਆ ਦਾ ਨਹੀਂ ਜਿੰਦਗੀ ਦਾ ਰਸਤਾ ਚੁਣਿਆ ਜਾਵੇ ।ਆਪਣੇ ਸਨੇਹੀਆਂ ਦਾ ਦਿਲ ਦੁਖਾਇਆਂ ਨਹੀਂ ਜਿੱਤਿਆ ਜਾਵੇ।ਖੁਦਕੁਸ਼ੀ ਕਰਨ ਵਾਲੇ ਖੁਦ ਤਾਂ ਚਲੇ ਜਾਂਦੇ ਹਨ ਜਾਂ ਸੁਖਾਲੇ ਹੌ ਜਾਂਦੇ ਹਨ,ਪਰ ਜਿਹਨਾਂ ਨੂੰ ਉਹ ਮਾਰ ਜਾਂਦੇ ਹਨ ਉਹਨਾਂ ਬਾਰੇ ਵੀ ਸੋਚਿਆ ਜਾਵੇ ਤਾਂ ਆਤਮਹੱਤਿਆ ਦਾ ਖਿਆਲ ਵੀ ਨਹੀਂ ਆਵੇਗਾ ।

ਵੀਰਪਾਲ ਕੌਰ “ਕਮਲ”
8569001590

Leave a Reply

Your email address will not be published. Required fields are marked *

%d bloggers like this: