ਆਟੋ ਰਿਕਸ਼ੇ ‘ਤੇ ਭਿੰਡਰਾਂਵਾਲੇ ਦੀ ਫੋਟੋ ਨੇ ਪਹੁੰਚਾਇਆ ਥਾਣੇ, ਆਟੋ ਜ਼ਬਤ

ss1

ਆਟੋ ਰਿਕਸ਼ੇ ‘ਤੇ ਭਿੰਡਰਾਂਵਾਲੇ ਦੀ ਫੋਟੋ ਨੇ ਪਹੁੰਚਾਇਆ ਥਾਣੇ, ਆਟੋ ਜ਼ਬਤ

ਨਵੀਂ ਦਿੱਲੀ, 13 ਜੁਲਾਈ – ਆਟੋ ਰਿਕਸ਼ੇ ‘ਤੇ ਮਹਿਜ਼ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਲਗਾ ਕੇ ਦਿੱਲੀ ‘ਚ ਸਵਾਰੀਆਂ ਢੋਹਣ ਵਾਲੇ ਆਟੋ ਰਿਕਸ਼ਾ ਚਾਲਕ ਚਰਨਜੀਤ ਸਿੰਘ ਨੂੰ ਪੁਲਿਸ ਨੇ ਚੱਕ ਕੇ ਥਾਣੇ ਅੰਦਰ ਬੰਦ ਕਰ ਦਿੱਤਾ। ਬੀਤੀ ਰਾਤ ਇਹ ਸਾਰੀ ਘਟਨਾ ਵਾਪਰੀ। ਦਿੱਲੀ ਦੇ ਸਰੋਜਨੀ ਨਗਰ ਵਿਚ ਆਟੋ ਚਾਲਕ ਸਿੱਖ ਤੋਂ ਪੁੱਛਗਿੱਛ ਕੀਤੀ ਗਈ। ਬੀਤੀ ਰਾਤ ਕਰੀਬ 2 ਵਜੇ ਸਿੱਖ ਜਥੇਬੰਦੀਆਂ ਦੇ ਦਬਾਅ ਤੋਂ ਬਾਅਦ ਇਸ ਸਿੰਘ ਨੂੰ ਛੱਡ ਦਿੱਤਾ ਗਿਆ। ਨਿਊਜ਼-18 ਦੀ ਰਿਪੋੋਰਟ ਮੁਤਾਬਕ ਸਿੱਖ ਆਟੋਚਾਲਕ ਨੂੰ ਰਾਤ ਛੱਡਣ ਤੋਂ ਬਾਅਦ ਅੱਜ ਸਵੇਰੇ ਫਿਰ ਤੋਂ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਆਟੋ ਚਾਲਕ ਚਰਨਜੀਤ ਸਿੰਘ ਦਿੱਲੀ ਦੇ ਤਿਲਕ ਵਿਹਾਰ ਦਾ ਰਿਹਚ ਵਾਲਾ ਹੈ ਅਤੇ 1984 ਸਿੱਖ ਕਤਲੇਆਮ ਪੀੜਤ ਪਰਿਵਾਰ ਨਾਲ ਸਬੰਧ ਰੱਖਦਾ ਹੈ। ਕਿਸੇ ਵੱਲੋਂ 100 ਨੰਬਰ ‘ਤੇ ਇਹ ਸ਼ੀਕਾਇਤ ਕੀਤੀ ਗਈ ਸੀ ਕਿ ਇਸ ਸਿੱਖ ਨੇ ਇਕ ਅੱਤਵਾਦੀ ਦੀ ਫੋਟੋ ਆਪਣੇ ਆਟੋ ‘ਤੇ ਲਗਾਈ ਹੋਈ ਹੈ। ਜਿਸ ਤੋਂ ਬਾਅਦ ਪੁਲਿਸ ਇਸਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ।

Share Button

Leave a Reply

Your email address will not be published. Required fields are marked *