ਆਟਾ-ਦਾਲ ਸਕੀਮ ਦਾ ਲਾਭ ਨੀਲੇ ਕਾਰਡ ਧਾਰਕਾਂ ਨੂੰ ਭਰਪੂਰ ਮਿਲ ਰਿਹਾ : ਰਾਜ ਭਲਵਾਨ ਅਕਾਲੀ ਆਗੂ

ss1

ਆਟਾ-ਦਾਲ ਸਕੀਮ ਦਾ ਲਾਭ ਨੀਲੇ ਕਾਰਡ ਧਾਰਕਾਂ ਨੂੰ ਭਰਪੂਰ ਮਿਲ ਰਿਹਾ : ਰਾਜ ਭਲਵਾਨ ਅਕਾਲੀ ਆਗੂ

ਪੱਟੀ, 2੦ ਦਸੰਬਰ (ਅਵਤਾਰ ਢਿਲੋ) ਬਾਦਲ ਸਰਕਾਰ ਵੱਲੋਂ ਸ਼ੁਰੂ ਕੀਤੀ ਆਟਾ-ਦਾਲ ਸਕੀਮ ਦਾ ਲਾਭ ਨੀਲੇ ਕਾਰਡ ਧਾਰਕਾਂ ਨੂੰ ਸਫਲਤਾ ਪੂਰਵਕ ਮਿਲ ਰਿਹਾ ਹੈ। ਹਲਕਾ ਵਿਧਾਇਕ ਤੇ ਫੂਡ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਬੀਬਾ ਪਰਨੀਤ ਕੈਰੋਂ ਦੀ ਅਣਥਕ ਮਿਹਨਤ ਕਰਕੇ ਹਲਕਾ ਪੱਟੀ ਵਾਸੀਆਂ ਨੂੰ ਘਰ ਘਰ ਵੀ ਕਣਕ ਪਹੁੰਚਾਈ ਜਾ ਰਹੀ ਹੈ। ਉਕਤ ਵਿਚਾਰ ਸੀਨੀਅਰ ਅਕਾਲੀ ਆਗੂ ਰਾਜ ਭਲਵਾਨ ਨੇ ਕਹੇ। ਉਨਾਂ ਕਿਹਾ ਕਿ ਅਜੋਕੇ ਮਹਿੰਗਾਈ ਦੇ ਯੁੱਗ ਵਿਚ ਲੋਕਾਂ ਨੂੰ ਆਟਾ-ਦਾਲ ਸਿਰਫ ਬਾਦਲ ਸਰਕਾਰ ਦੇ ਸਕਦੀ ਹੈ। ਉਨਾਂ ਕਿਹਾ ਕਿ ਸਰਕਾਰ ਵੱਲੋਂ ਹੋਰ ਵੀ ਵਧੇਰੇ ਸਹੂਲਤਾਂ ਪੰਜਾਬ ਵਾਸੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ। ਰਾਜ ਭਲਵਾਨ ਨੇ ਕਿਹਾ ਕਿ ਪੱਟੀ ਹਲਕੇ ਵਿਚ ਸਭ ਤੋ ਵੱਧ ਵਿਕਾਸ ਕੈਰੋ ਪਰਿਵਾਰ ਵੱਲੋ ਕਰਵਾਇਆ ਗਿਆ। ਜਿਸ ਵਿਚ ਸੜਕਾਂ, ਨਾਲੀਆਂ ਤੇ ਗਲੀਆਂ ਆਦਿ ਹੋਰ ਕੰਮ ਲਗਾਤਾਰ ਜਾਰੀ ਹਨ। ਉਨਾਂ ਕਿਹਾ ਕਿ ਇਸ ਵਾਰ ਚੋਣਾਂ ਵਿਚ ਅਕਾਲੀ ਦਲ ਬਾਦਲ ਭਾਰੀ ਬਹੁਮਤ ਨਾਲ ਜਿਤ ਦਰਜ਼ ਕਰਕੇ ਸਰਕਾਰ ਬਣਾਏਗਾ।

Share Button

Leave a Reply

Your email address will not be published. Required fields are marked *