ਆਜਾਦੀ ਪ੍ਰਵਾਨਿਆਂ ਦੇ ਸੁਪਨਿਆਂ ਨੂੰ ਸਾਕਾਰ ਕਰੇਗੀ ਆਮ ਆਦਮੀ ਪਾਰਟੀ – ਸੁਖਬੀਰ ਵਲਟੋਹਾ

ਆਜਾਦੀ ਪ੍ਰਵਾਨਿਆਂ ਦੇ ਸੁਪਨਿਆਂ ਨੂੰ ਸਾਕਾਰ ਕਰੇਗੀ ਆਮ ਆਦਮੀ ਪਾਰਟੀ – ਸੁਖਬੀਰ ਵਲਟੋਹਾ

6-15 (2)

ਭਿੱਖੀਵਿੰਡ 5 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਅੰਗਰੇਜ ਰਾਜ ਦੇ ਖਿਲਾਫ ਬਗਾਵਤ ਦਾ ਝੰਡਾ ਚੁੱਕ ਕੇ ਫਾਂਸੀਆਂ ‘ਤੇ ਚੜ੍ਹਣ ਵਾਲੇ, ਕਾਲੇ ਪਾਣੀਆਂ ਦੀਆਂ ਸ਼ਜਾਵਾਂ ਝੱਲਣ ਵਾਲੇ, ਆਪਣੀਆਂ ਜਮੀਨਾਂ-ਜਾਇਦਾਦਾਂ ਜਬਤ ਕਰਵਾਉਣ ਵਾਲੇ ਕੌਮੀ ਪ੍ਰਵਾਨਿਆਂ ਦੇ ਪਰਿਵਾਰਾਂ ਨੂੰ ਕੇਂਦਰ ਸਰਕਾਰ ਤੇ ਰਾਜ ਸਰਕਾਰ ਵੱਲੋਂ ਨਜਰ ਅੰਦਾਜ ਕਰਕੇ ਮਤਰੇਈ ਮਾਂ ਵਾਲਾ ਸਲੂਕ ਕਰਨਾ ਘਟੀਆ ਕਿਸਮ ਦੀ ਕਾਰਵਾਈ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਪ ਆਗੂ ਸੁਖਬੀਰ ਸਿੰਘ ਵਲਟੋਹਾ ਨੇ ਕੀਤਾ ਤੇ ਆਖਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਦੇਸ਼ ਦੇ ਮਹਾਨ ਸ਼ਹੀਦਾਂ, ਗਦਗੀ ਬਾਬਿਆਂ, ਆਜਾਦੀ ਪ੍ਰਵਾਨਿਆਂ ਦੇ ਸੁਪਨਿਆਂ ਨੂੰ ਪੂਰਾ ਕੀਤਾ ਜਾਵੇਗਾ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਬਣਦੀਆਂ ਸਹੂਲਤਾਂ ਦੇ ਕੇ ਇਨਸਾਫ ਕੀਤਾ ਜਾਵੇਗਾ। ਉਹਨਾਂ ਨੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਵੱਖ-ਵੱਖ ਪਿੰਡਾਂ ਸੁਰਸਿੰਘ, ਪੱਧਰੀ, ਬੂੜਚੰਦ, ਨਾਰਲਾ, ਖਾਲੜਾ ਆਦਿ ਪਿੰਡਾਂ ਦੇ ਆਜਾਦੀ ਪ੍ਰਵਾਨਿਆਂ ਵੱਲੋਂ ਦੇਸ਼ ਭਾਰਤ ਨੂੰ ਆਜਾਦ ਕਰਵਾਉਣ ਲਈ ਪਾਏ ਗਏ ਵਡਮੁੱਲੇ ਯੋਗਦਾਨ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹਨਾਂ ਮਹਾਨ ਸ਼ਹੀਦਾਂ ਨੇ ਕੁਰਬਾਨੀਆਂ ਕਰਕੇ ਜਿਥੇ ਦੇਸ਼ ਨੂੰ ਗੁਲਾਮੀ ਤੋਂ ਮੁਕਤ ਕਰਵਾਇਆ ਹੈ, ਉਥੇ ਮਾਝੇ ਦਾ ਨਾਮ ਵੀ ਰੋਸ਼ਨ ਕੀਤਾ ਹੈ।

ਇਸ ਸਮੇਂ ਰਜਿੰਦਰ ਸਿੰਘ ਪੂਹਲਾ, ਕਰਮਜੀਤ ਸਿੰਘ ਦਿਉਲ, ਲੈਫਟੀਨੈਂਟ ਨਿਸ਼ਾਨ ਸਿੰਘ ਸੁਰਸਿੰਘ, ਬਖਸੀਸ ਸਿੰਘ ਫੌਜੀ, ਗੁਰਬਿੰਦਰ ਸਿੰਘ ਭੁੱਚਰ, ਜਸਬੀਰ ਸਿੰਘ ਪਹਿਲਵਾਨਕੇ, ਲਵਲੀ ਵਲਟੋਹਾ, ਦਿਲਬਾਗ ਸਿੰਘ ਕਾਲੇ, ਕੰਵਲਜੀਤ ਸਿੰਘ ਭਿੱਖੀਵਿੰਡ, ਗੁਰਪ੍ਰੀਤ ਸਿੰਘ ਸੁਰਸਿੰਘ, ਦਲਬੀਰ ਸਿੰਘ ਰੂਪ, ਸੁਖਵਿੰਦਰ ਸਿੰਘ, ਗੁਰਦੇਵ ਸਿੰਘ ਲਾਖਣਾ, ਮਾਸਟਰ ਰਾਮ ਸਿੰਘ, ਗੁਰਦਾਸ ਸਿੰਘ ਢੋਲਣ, ਸਾਬਕਾ ਡੀ.ਐਸ.ਪੀ ਜਸਵੰਤ ਸਿੰਘ, ਗੋਰਾ ਬਲ੍ਹੇਰ, ਕੰਵਲਜੀਤ ਸਿੰਘ, ਅਰਸ਼ਬੀਰ ਸਿੰਘ ਨਾਰਲੀ, ਬਲਜੀਤ ਸਿੰਘ ਭੰਡਾਲ, ਵਿਰਸਾ ਸਿੰਘ ਪਹੂਵਿੰਡ, ਬਲਜੀਤ ਸਿੰਘ ਖਹਿਰਾ, ਜਗਰੂਪ ਸਿੰਘ ਦਿਆਲਪੁਰਾ, ਗੁਰਦੇਵ ਸਿੰਘ ਦਿਉਲ, ਸਾਜਨ ਧਵਨ ਭਿੱਖੀਵਿੰਡ, ਗੁਰਦਾਸ ਸਿੰਘ ਭੁੱਲਰ, ਗੁਰਮੇਜ ਸਿੰਘ ਪਹੂਵਿੰਡ, ਸਤਨਾਮ ਸਿੰਘ ਭਿੱਖੀਵਿੰਡ, ਸੁਰਿੰਦਰ ਸਿੰਘ ਸਰਕਾਰੀਆ, ਤਲਵਿੰਦਰ ਸਿੰਘ ਦਰਾਜਕੇ ਆਦਿ ਨੇ ਕੌਮੀ ਪ੍ਰਵਾਨਿਆਂ ਵੱਲੋਂ ਪਾਏ ਯੋਗਦਾਨ ਦੀ ਪ੍ਰਸੰਸਾਂ ਕੀਤੀ।

Share Button

Leave a Reply

Your email address will not be published. Required fields are marked *

%d bloggers like this: