ਆਜਾਦੀ ਦਿਹਾੜੇ ਮੌਕੇ ਪ੍ਰਿੰਸੀਪਲ ਸੰਜੀਵ ਕੋਚਰ ਨੂੰ ਕੀਤਾ ਸਨਮਾਨਿਤ

ss1

ਆਜਾਦੀ ਦਿਹਾੜੇ ਮੌਕੇ ਪ੍ਰਿੰਸੀਪਲ ਸੰਜੀਵ ਕੋਚਰ ਨੂੰ ਕੀਤਾ ਸਨਮਾਨਿਤ

16-5

ਭਿੱਖੀਵਿੰਡ 16 ਅਗਸਤ (ਹਰਜਿੰਦਰ ਸਿੰਘ ਗੋਲ੍ਹਣ)-ਗੁਰੂ ਨਾਨਕ ਦੇਵ ਡੀ.ਏ.ਵੀ ਪਬਲਿਕ ਸਕੂਲ ਭਿੱਖੀਵਿੰਡ ਦੇ ਪ੍ਰਿੰਸੀਪਲ ਸੰਜੀਵ ਕੋਚਰ ਨੂੰ ਆਜਾਦੀ ਦਿਹਾੜੇ ਮੌਕੇ ਜਿਲ੍ਹਾ ਪੱਧਰੀ ਸਮਾਗਮ ਲਈ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਸੱਦਾ-ਪੱਤਰ ਦਿੱਤਾ ਗਿਆ। ਇਸ ਸਮਾਗਮ ਦੌਰਾਨ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਵੱਲੋਂ ਪ੍ਰਿੰਸੀਪਲ ਸੰਜੀਵ ਕੋਚਰ ਵੱਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕਰਦਿਆਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। 15 ਅਗਸਤ ਦੇ ਮੌਕੇ ‘ਤੇ ਵਾਹਗਾ ਬਾਰਡਰ ਅਟਾਰੀ ਵਿਖੇ ਗੁਰੂ ਨਾਨਕ ਦੇਵ ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿੱਚ ਸ਼ਹੀਦ ਭਗਤ ਸਿੰਘ ਦੀ ਜੀਵਨੀ ‘ਤੇ ਨਾਟਕ ਪੇਸ਼ ਕੀਤਾ ਗਿਆ। ਸਕੂਲ ਚੇਅਰਮੈਂਨ ਜੇ.ਕੇ ਲੂਥਰਾ ਵੱਲੋਂ ਸਕੂਲ ਪ੍ਰਿੰਸੀਪਲ, ਸਟਾਫ, ਵਿਦਿਆਰਥੀਆਂ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ ਗਈ।

Share Button

Leave a Reply

Your email address will not be published. Required fields are marked *