ਆਜਾਦੀ ਘੁਲਾਟੀਏ ਚੰਨਣ ਸਿੰਘ, ਬਘੇਲ ਸਿੰਘ ਦੀ ਭਰਜਾਈ ਪ੍ਰਕਾਸ਼ ਕੌਰ ਦਾ ਦਿਹਾਂਤ

ss1

ਆਜਾਦੀ ਘੁਲਾਟੀਏ ਚੰਨਣ ਸਿੰਘ, ਬਘੇਲ ਸਿੰਘ ਦੀ ਭਰਜਾਈ ਪ੍ਰਕਾਸ਼ ਕੌਰ ਦਾ ਦਿਹਾਂਤ

SAMSUNG CAMERA PICTURES
SAMSUNG CAMERA PICTURES

ਭਿੱਖੀਵਿੰਡ 7 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਦੇਸ਼ ਭਾਰਤ ਨੂੰ ਅੰਗਰੇਜ ਸਾਮਰਾਜ ਤੋਂ ਮੁਕਤ ਕਰਵਾਉਣ ਲਈ ਸੰਘਰਸ਼ ਕਰਨ ਵਾਲੇ ਪਿੰਡ ਬੂੜਚੰਦ ਦੇ ਸਕੇ ਭਰਾ ਚੰਨਣ ਸਿੰਘ ਤੇ ਬਘੇਲ ਸਿੰਘ ਦੀ ਭਰਜਾਈ ਪ੍ਰਕਾਸ਼ ਕੌਰ ਪਤਨੀ ਹਜਾਰਾ ਸਿੰਘ ਦਾ ਬੀਤੀ ਦਿਨੀ ਦਿਹਾਂਤ ਹੋ ਗਿਆ। ਮਾਤਾ ਪ੍ਰਕਾਸ਼ ਕੌਰ ਦਾ ਅੰਤਿਮ ਸੰਸਕਾਰ ਪਿੰਡ ਬੂੜਚੰਦ ਦੇ ਸਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਤੇ ਉਹਨਾਂ ਦੀ ਚਿਖਾ ਨੂੰ ਅਗਨੀ ਪੁੱਤਰ ਅਮਰਜੀਤ ਸਿੰਘ ਵੱਲੋਂ ਵਿਖਾਈ ਗਈ। ਉਹਨਾਂ ਦੇ ਦਿਹਾਂਤ ‘ਤੇ ਸਰਪੰਚ ਹਰਜੀਤ ਸਿੰਘ ਬੂੜਚੰਦ, ਸੈਕਟਰੀ ਧਰਮਿੰਦਰ ਸਿੰਘ, ਸਰਪੰਚ ਲਖਵਿੰਦਰ ਸਿੰਘ ਭੈਣੀ, ਸਰਪੰਚ ਗੁਰਮੇਜ ਸਿੰਘ ਬੈਂਕਾ, ਸਰਪੰਚ ਗੁਰਦਿਤਾਰ ਸਿੰਘ ਬੈਂਕਾ, ਸਮਾਜ ਸੇਵਕ ਹੀਰਾ ਸਿੰਘ ਕਾਜੀਚੱਕ, ਨੰਬਰਦਾਰ ਸੁਖਦੇਵ ਸਿੰਘ, ਸਰਪੰਚ ਸੁਖਵਿੰਦਰ ਸਿੰਘ ਘੁਰਕਵਿੰਡ, ਸਰਪੰਚ ਅਮਰਜੀਤ ਸਿੰਘ ਬਾਠ, ਸਰਪੰਚ ਲਖਵਿੰਦਰ ਸਿੰਘ ਬਗਰਾੜੀ, ਸਰਪੰਚ ਤਰਸੇਮ ਸਿੰਘ ਦਿਆਲਪੁਰਾ, ਜਮਹੂਰੀ ਕਿਸਾਨ ਸਭਾ ਆਗੂ ਦਲਜੀਤ ਸਿੰਘ ਦਿਆਲਪੁਰਾ, ਬਾਬਾ ਰੇਸ਼ਮ ਸਿੰਘ ਛੀਨਾ (ਪੁੱਤਰ ਆਜਾਦੀ ਘੁਲਾਟੀਏ ਤਾਰਾ ਸਿੰਘ ਛੀਨਾ), ਕਾਮਰੇਡ ਅਰਸਾਲ ਸਿੰਘ, ਦੇਸਾ ਸਿੰਘ ਭੁੱਲਰ ਆਦਿ ਨੇ ਪੁੱਤਰ ਅਮਰਜੀਤ ਸਿੰਘ, ਅਵਤਾਰ ਸਿੰਘ ਫਰੀਦਕੋਟ, ਜਗਵੰਤ ਕੌਰ, ਧੀਆਂ ਜਸਵਿੰਦਰ ਕੌਰ, ਦਰਸ਼ਨ ਕੌਰ ਆਦਿ ਦੁੱਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਦੱਸਣਯੋਗ ਹੈ ਕਿ ਆਜਾਦੀ ਘੁਲਾਟੀਏ ਚੰਨਣ ਸਿੰਘ ਨੂੰ ਅੰਗਰੇਜਾਂ ਵੱਲੋਂ ਫਾਂਸੀ ਦੀ ਸਜਾ ਦਿੱਤੀ ਸੀ ਤੇ ਉਸਦੇ ਭਰਾ ਬਘੇਲ ਸਿੰਘ ਕਾਲੇ ਪਾਣੀਆਂ ਦੀ ਸਜਾ ਦੇਣ ਦੇ ਨਾਲ ਉਸਦੀ ਜਮੀਨ ਜਾਇਦਾਦ ਨੂੰ ਜਬਤ ਕਰ ਲਿਆ ਸੀ। ਸਜਾ ਕੱਟਣ ਉਪਰੰਤ ਜਿਥੇ ਬਘੇਲ ਸਿੰਘ ਨੇ ਆਪਣੇ ਬਣਦੇ ਹੱਕ ਲੈਣ ਲਈ ਕਈ ਯਤਨ ਕੀਤੇ, ਪਰ ਅਸਫਲ ਰਹੇ, ਉਥੇ ਉਸਦੇ ਗੋਦ ਲਏ ਪੁੱਤਰ ਅਮਰਜੀਤ ਸਿੰਘ ਤੇ ਮਾਤਾ ਪ੍ਰਕਾਸ਼ ਕੌਰ ਨੇ ਵੀ ਸਹੂਲਤਾਂ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾਦੀਆਂ ਹਨ, ਪਰ ਕਿਸੇ ਵੀ ਸਰਕਾਰ ਨੇ ਇਹਨਾਂ ਦੀ ਬਾਂਹ ਨਹੀ ਫੜੀ। ਆਖਰ ਮਾਤਾ ਪ੍ਰਕਾਸ਼ ਕੌਰ ਇਨਸਾਫ ਦੀ ਉਡੀਕ ਵਿੱਚ ਰੱਬ ਨੂੰ ਪਿਆਰੀ ਹੋ ਗਈ।

Share Button

Leave a Reply

Your email address will not be published. Required fields are marked *