ਆਗਮਨ ਪੁਰਬ ਦੇ ਸਮਾਪਤੀ ਸਮਾਰੋਹ ਦੌਰਾਨ ਪ੍ਰਸ਼ਾਸਨ ਦੇ ਰਵੱਈਆ ਤੋਂ ਪੱਤਰਕਾਰ ਭੱੜਕੇ

ss1

ਆਗਮਨ ਪੁਰਬ ਦੇ ਸਮਾਪਤੀ ਸਮਾਰੋਹ ਦੌਰਾਨ ਪ੍ਰਸ਼ਾਸਨ ਦੇ ਰਵੱਈਆ ਤੋਂ ਪੱਤਰਕਾਰ ਭੱੜਕੇ
ਸੋਸਲ ਮੀਡੀਆਂ ‘ਤੇ ਪਰਾਊਂਡ ਟੂ ਬੀ ਅਕਾਲੀ ਆਗੂਆ ਦੇ ਹੱਥਾ ਵਿੱਚ ਥੋਕ ਵਿੱਚ ਫੜੇ ਕਾਰਡ ‘ਤੇ ਪੱਤਰਕਾਰ ਇੱਕ ਨੂੰ ਵੀ ਤਰਸੇ

fdk-01
ਫ਼ਰੀਦਕੋਟ 23 ਸਤੰਬਰ ( ਜਗਦੀਸ਼ ਕੁਮਾਰ ਬਾਂਬਾ ) ਹਰ ਸਾਲ ਦੀ ਤਰਾਂ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੁਰਬ 19 ਤੋਂ 23 ਸਤੰਬਰ ਤੱਕ ਫ਼ਰੀਦਕੋਟ ਸ਼ਹਿਰ ਅੰਦਰ ਬੜੇ ਹੀ ਧੂਮ-ਧਾਮ ਨਾਲ ਮਨਾਉਣ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ ਜਾਂਦੀ ਪ੍ਰੰਤੂ ਸਾਰੇ ਮੇਲੇ ਨੂੰ ਜੀਅ ਜਾਨ ਨਾਲ ਕਵਰ ਕਰਨ ਵਾਲੇ ਪੱਤਰਕਾਰਾਂ ਨਾਲ ਹਰ ਵਾਰ ਬੇਇਨਸਾਫੀ ਇਸ ਹੱਦ ਤੱਕ ਕੀਤੀ ਜਾਂਦੀ ਹੈ ਕਿ ਮਜ਼ਬੂਰਨ ਪੱਤਰਕਾਰਾਂ ਨੂੰ ਸਖ਼ਤ ਰਵੱਈਆ ਅਪਣਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਜਿਸ ਦੀ ਇਕ ਤਾਜਾ ਮਿਸਾਲ ਉਸ ਵਕਤ ਸਾਹਮਣੇ ਆਈ ਜਦੋਂ ਬਾਬਾ ਸੇਖ ਫ਼ਰੀਦ ਜੀ ਦੇ ਆਗਮਨ ਪੁਰਬ ਦੇ ਅਖਰੀਲੇ ਦਿਨ ਸਮਾਪਤੀ ਸਮਾਰੋਹ ਦੀ ਸ਼ੋਭਾ ਵਧਾਉਣ ਲਈ ਪਹੁੰਚ ਰਹੇ ਸਟਾਰ ਕਲਾਕਾਰ ਗੁਰਦਾਸ ਮਾਨ ਦੇ ਪ੍ਰੋਗਰਾਮ ਦੀ ਕਵਰੇਜ ਕਰਨ ਲਈ ਸਮੁੱਚੇ ਜਿਲੇ ਦੇ ਪੱਤਰਕਾਰਾਂ ਨੂੰ ਫ਼ਰੀਦਕੋਟ ਜਿਲਾ ਸੱਭਿਆਚਾਰਕ ਸੁਸਾਇਟੀ ਵੱਲੋਂ ਵੰਡੇ ਗਏ ਕਾਰਡਾਂ ਉੱਪਰ ਸਿਰਫ ਇਕ ਵਿਅਕਤੀ ਦੀ ਹੀ ਐਂਟਰੀ ਲਿਖੇੇ ਜਾਣ ‘ਤੇ ਪੱਤਰਕਾਰਾਂ ਭੱੜਕ ਉਠੇ ‘ਤੇ ਉਨਾਂ ਸਮੁੱਚੇ ਪ੍ਰੋਗਰਾਮ ਨੂੰ ਨਾ ਵੇਖਣ ਦਾ ਐਲਾਨ ਕਰ ਦਿੱਤਾ । ਇੱਥੇ ਇਹ ਵੀ ਦੱਸਣਯੋਗ ਹੈ ਕਿ ਮੇਲੇ ਤੋਂ ਪਹਿਲਾ ਮਾਨਯੋਗ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਗਈ ਪ੍ਰੈਸ ਮਿੱਲਣੀ ਦੌਰਾਨ ਇਹ ਕਿਹਾ ਗਿਆ ਸੀ ਕਿ ਪੱਤਰਕਾਰਾਂ ਨੂੰ ਹਰ ਸਹੂਲਤ ਦੇਣ ਦੇ ਨਾਲ ਨਾਲ ਕਾਰਡ ‘ਤੇ ਵੱਖਰੇ ਗੇਟ ਰਾਂਹੀ ਐਂਟਰੀ ਦਿੱਤੀ ਜਾਵੇਗੀ ਪ੍ਰੰਤੂ ਐਂਟਰੀ ਦੇਣੀ ਤਾਂ ਦੂਰ ਦੀ ਗੱਲ ਕਾਰਡ ਵੀ ਸ਼ਾਮ 4 ਵਜੇ ਤੋਂ ਬਾਅਦ ਚੌਣਵੇਂ ਪੱਤਰਕਾਰਾਂ ਨੂੰ ਦਿੱਤੇ ਗਏ,ਜਿਸ ਕਰਕੇ ਬਹੁਤੇ ਪੱਤਰਕਾਰ ਨਰਾਜ ਵਿਖਾਈ ਦਿੱਤੇ। ਉਧਰ ਦੂਜੇ ਪਾਸੇ ਇੱਕ ਚੈਨਲ ਦੇ ਪੱਤਰਕਾਰ ਡਿੰਪੀ ਸੰਧੂ ਨੇ ਕਿਹਾ ਕਿ ਹਰ ਵਾਰ ਵੱਡੀਆ-ਵੱਡੀਆ ਗੱਲਾਂ ਕਰਨ ਵਾਲਾ ਪ੍ਰਸ਼ਾਸਨ ਐਨ ਮੌਕੇ ‘ਤੇ ਪੱਤਰਕਾਰਾਂ ਨੂੰ ਮਨੋ ਵਿਸਾਰ ਦਿੰਦਾ ਹੈ,ਜਿਸ ਕਰਕੇ ਪੱਤਰਕਾਰਾਂ ਨੂੰ ਸਮਾਪਤੀ ਸਮਾਰੋਹ ਦੌਰਾਨ ਡਾਹਢੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ । ਉਨਾਂ ਕਿਹਾ ਕਿ ਸੋਸ਼ਲ ਸਾਈਟ ਉੱਪਰ ਕੁੱਝ ਅਜਿਹੇ ਵਿਅਕਤੀਆਂ ਵੱਲੋਂ ਆਪਣੀਆਂ ਫੋਟੋਆ ਅਪਲੋਡ ਕੀਤੀਆਂ ਗਈਆ ਹਨ,ਜਿੰਨਾਂ ਦੇ ਹੱਥਾ ਵਿੱਚ ਵੀਆਈਪੀ ‘ਤੇ ਵੀਵੀਆਈ ਪੀ ਦੇ ਕਾਰਡ ਥੋਕ ਵਿੱਚ ਫੜੇ ਹੋਏ ਹਨ ਜਦਕਿ ਪੱਤਰਕਾਰਾਂ ਨੂੰ ਸਿਰਫ ਇਕ ਕਾਰਡ ਉਹ ਵੀ ਅਹਿਸਾਨ ਜਤਾਅ ਕੇ ਦਿੱਤਾ ਜਾ ਰਿਹਾ ਹੈ,ਜਿਸਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ । ਸਭ ਤੋਂ ਵੱਡੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਹਰ ਵਾਰ ਆਗਮਨ ਪੁਰਬ ਦੇ ਸਮਾਪਤੀ ਸਮਾਰੋਹ ਦੌਰਾਨ ਪ੍ਰਸ਼ਾਸਨ ਵੱਲੋਂ ਪੱਤਰਕਾਰਾਂ ਨੂੰ ਕੋਈ ਸਹੂਲਤ ਨਹੀ ਦਿੱਤੀ ਜਾਂਦੀ ‘ਤੇ ਨਾ ਹੀ ਅੰਦਰ ਜਾਣ ਲਈ ਕੋਈ ਪੁਖਤਾ ਪ੍ਰਬੰਧ ਕੀਤੇ ਜਾਂਦੇ ਹਨ,ਜਿਸ ਕਰਕੇ ਹਰ ਵਾਰ ਪ੍ਰਸ਼ਾਸਨ ‘ਤੇ ਪੱਤਰਕਾਰਾਂ ਵਿੱਚ ਰੱਫੜ ਪੈਂਦਾ ਹੀ ਪੈਂਦਾ ਹੈ ।

Share Button

Leave a Reply

Your email address will not be published. Required fields are marked *