ਆਗਮਨ ਪੁਰਬ ਦੇ ਸਮਾਪਤੀ ਸਮਾਰੋਹ ਦੌਰਾਨ ਮੇਲੀਆਂ ‘ਤੇ ਪੁਲਿਸ ਨੇ ਵਰਾਈ ਡਾਂਗ

ss1

ਆਗਮਨ ਪੁਰਬ ਦੇ ਸਮਾਪਤੀ ਸਮਾਰੋਹ ਦੌਰਾਨ ਮੇਲੀਆਂ ‘ਤੇ ਪੁਲਿਸ ਨੇ ਵਰਾਈ ਡਾਂਗ
ਗਰਾਊਂਡ ਵਿੱਚ ਬਾਥਰੂਮ ‘ਤੇ ਸ਼ਰਾਬ ਦੀਆਂ ਬੋਤਲਾਂ ਵੇਖ ਖਿਡਾਰੀ ਭੱੜਕੇ

 fdk-3ਫ਼ਰੀਦਕੋਟ, 24 ਸਤੰਬਰ ( ਜਗਦੀਸ਼ ਕੁਮਾਰ ਬਾਂਬਾ ) ਬਾਬਾ ਫ਼ਰੀਦ ਆਗਮਨ ਪੁਰਬ ਦਾ ਸਮਾਪਤੀ ਸਮਾਰੋਹ ਪ੍ਰਸ਼ਾਸ਼ਨ ਦੇ ਘਟੀਆ ਪ੍ਰਬੰਧਾਂ ਦੀ ਭੇਂਟ ਚੜ ਗਿਆ। ਵਰਣਨਯੋਗ ਹੈ ਕਿ ਪਿਛਲੀ ਵਾਰ ‘ਤੇ ਐਤਕੀਂ ਕੁੱਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਪਹਿਲਾਂ ਹੀ ਜਿਲੇ ਦੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਅਪੀਲ ਕੀਤੀ ਸੀ ਕਿ ਰਾਤ ਸਮੇਂ ਕਰਵਾਏ ਜਾਂਦੇ ਸਮਾਗਮਾਂ ਨੂੂੰ ਬੰਦ ਕੀਤਾ ਜਾਵੇ,ਪਰ ਪ੍ਰਸ਼ਾਸਨ ਦੇ ਕੰਨ ਤੇ ਜੂੰਂ ਤੱਕ ਨਹੀਂ ਸਰਕੀ। ਵੰਗਾਰਾਂ ਨਾਲ ਫੰਡ ਇਕੱਠੇ ਕਰਕੇ ਕਰਵਾਏ ਗਏ ਆਗਮਨ ਪੁਰਬ ਦੇ ਸਮਾਗਮਾਂ ਦੌਰਾਨ ਪ੍ਰਸ਼ਾਸਨਿਕ ‘ਤੇ ਪੁਲਿਸ ਅਧਿਕਾਰੀਆਂ ਨੇ ਜਿੱਥੇ ਆਪਣੇ ਚਹੇਤਿਆਂ ਨੂੰ ਖੂਬ ਲਾਭ ਦਿੱਤੇ,ਉੱਥੇ ਹੀ ਸੂਝਵਾਨ ਦਰਸ਼ਕਾਂ ਅਤੇ ਸਮਾਜਸੇਵੀਆਂ ਨਾਲ ਤਕਰੀਬਨ ਹਰ ਪ੍ਰੋਗਰਾਮਾਂ ਵਿੱਚ ਬਦਸਲੂਕੀ ਕੀਤੀ ਗਈ। ਸਮਾਪਤੀ ਸਮਾਰੋਹ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆਪਣੇ ਚਹੇਤਿਆਂ ਨੂੰ ਵੀ.ਵੀ.ਆਈ.ਪੀ,ਵੀ.ਆਈ.ਪੀ ਸੱਦਾ ਪੱਤਰ ਦਿੱਤੇ ਅਤੇ ਰਾਜਨੀਤਕ ਆਗੂਆਂ ਦੇ ਘਰ ਵੀ ਚਾਪਲੂਸ ਅਧਿਕਾਰੀਆਂ ਵੱਲੋਂ ਵੱਡੀ ਗਿਣਤੀ ਵਿੱਚ ਉਕਤ ਸੱਦਾ ਪੱਤਰ ਭੇਜ ਕੇ ਆਪਣੀਆਂ ਲਿਹਾਜ਼ਾਂ ਪੂਰੀਆਂ ਗਈਆਂ। ਬੇਹੱਦ ਘਟੀਆ ਪ੍ਰਬੰਧਾਂ ਕਾਰਨ ਜਿੱਥੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ,ਉੱਥੇ ਹੀ ਪ੍ਰਸ਼ਾਸਨ, ਪੁਲਿਸ ਅਤੇ ਰਾਜਨੀਤਿਕ ਆਗੂਆਂ ਦੀਆਂ ਗੱਡੀਆਂ ਵੱਲੋਂ ਵੀ ਵੀ.ਆਈ.ਪੀ. ਗੇਟ ਰਾਹੀਂ ਕਈ-ਕਈ ਚੱਕਰ ਲਗਾ ਕੇ ਆਪਣੇ ਚਹੇਤੇ ਢੋਏ ਗਏ। ਉਧਰ ਦੂਜੇ ਪੰਜ ਰੋਜਾਂ ਚੱਲਣ ਵਾਲੇ ਆਗਮਨ ਪੁਰਬ ਦੌਰਾਨ ਪਹਿਲੇ ਚਾਰ ਦਿਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ,ਕੀਰਤਨ ਦਰਬਾਰ,ਸੂਫੀਅਨ ਸ਼ਾਮਾ,ਸੱਭਿਆਚਾਰਕ ਪ੍ਰੋਗਰਾਮ ਕਰਵਾਏ ਗਏ ਪ੍ਰੰਤੂ ਆਗਮਨ ਪੁਰਬ ਦੇ ਅਖਰੀਲੇ ਦਿਨ ਨਾ ਤਾਂ ਦੀਪ ਮਾਲਾ ਹੋਈ ‘ਤੇ ਨਾ ਹੀ ਸੱਭਿਆਚਾਰਕ ਪ੍ਰੋਗਰਾਮਾਂ,ਜੇ ਕੁੱਝ ਹੋਇਆ ਤਾਂ ਉਹ ਸੀ ਗੁਰਦਾਸ ਮਾਨ ਦੀ ਨਾਈਟ,ਜਿਸ ਵਿੱਚ ਖਿਡਾਰੀਆ ਦੀ ਮਾਂ ਵਰਗੀ ਗਰਾਊਂਡ ਉੱਪਰ ਸ਼ਰੇਆਮ ਪਖਾਨੇ ਬਣਾਉਣ ਦੇ ਨਾਲ ਨਾਲ ਮੇਲੀਆ ਵੱਲੋਂ ਸ਼ਰਾਬ ਖੁੱਲ ਕੇ ਉਡਾਈ ਗਈ,ਜਿਸਨੂੰ ਲੈ ਕੇ ਖਿਡਾਰੀਆ ਦੇ ਮਨਾ ਨੂੰ ਭਾਰੀ ਠੇਸ ਪੁੱਜੀ। ਉਕਤ ਮੌਕੇ ਗੁਰਦਿੱਤ ਸਿੰਘ ਸੇਖੋਂ,ਅਮਨਦੀਪ ਸਿੰਘ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਗਰਾਊਂਡ ਦੀ ਮਾਣ ਮਰਿਆਯਦਾ ਦੀਆਂ ਧੱਜੀਆ ਉਡਾਉਂਦੇ ਹੋਏ ਆਪਣੀ ਕੁਰਸੀ ਦਾ ਜੋਰ ਵਿਖਾਉਣ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਕ ਪਾਸੇ ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੂਲਤ ਕਰਨ ਦੇ ਦਾਅਵੇ ਕਰਦੀ ਨਹੀ ਥੱਕਦੀ ‘ਤੇ ਦੂਜੇ ਪਾਸੇ ਸ਼ਰੇਆਮ ਗਰਾਊਂਡ ਵਿੱਚ ਪਿਸ਼ਾਬ ਘਰ ਸਮੇਤ ਸ਼ਰਾਬ ਦੀਆਂ ਬੋਤਲਾਂ ਦਾ ਕੱਚ ਖਿਡਾਰੀਆਂ ਲਈ ਸਿਰਦਰਦੀ ਦਾ ਕਾਰਨ ਬੱਣਦਾ ਜਾ ਰਿਹਾ ਹੋਣ ਦੇ ਬਾਵਜੂਦ ਹਰ ਵਾਰ ਚਹੇਤਿਆ ਨੂੰ ਖੁਸ਼ ਕਰਨ ਲਈ ਸਟਾਰ ਨਾਇਟ ਕਰਵਾਈ ਜਾਂਦੀ ਹੈ ਜਦਕਿ ਅਜਿਹੀ ਨਾਈਟ ਕਰਵਾਉਣ ਦੀ ਬਜਾਏ ਲੋਕ ਧਾਰਮਿਕ ‘ਤੇ ਸੱਭਿਆਚਾਰਕ ਪ੍ਰੋਗਰਾਮ ਵੇਖਣ ਨੂੰ ਜਿਆਦਾ ਤਰਜੀਹ ਦਿੰਦੇ ਹਨ।

Share Button

Leave a Reply

Your email address will not be published. Required fields are marked *