‘ਆਗਮਨ ਦਿਵਸ’ ਸਿਰਫ ਦਸ ਗੁਰੂਆਂ ਦੇ ਹੀ ਮਨਾਏ ਜਾ ਸਕਦੇ ਹਨ ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਦੇ: ਭਾਈ ਸਿਰਸਾ

‘ਆਗਮਨ ਦਿਵਸ’ ਸਿਰਫ ਦਸ ਗੁਰੂਆਂ ਦੇ ਹੀ ਮਨਾਏ ਜਾ ਸਕਦੇ ਹਨ ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਦੇ: ਭਾਈ ਸਿਰਸਾ

ਜੰਡਿਆਲਾ ਗੁਰੂ 25 ਅਪ੍ਰੈਲ (ਵਰਿੰਦਰ ਸਿੰਘ) :- ਸਿੱਖ ਪੰਥ ਵਿੱਚ ਦਸ ਗੁਰੂ ਸਾਹਿਬਾਨ ਦੇ ਆਗਮਨ ਪੁਰਬ , ਜੋਤੀ ਜੋਤ ਦਿਵਸ ਤੇ ਗੁਰਗੱਦੀ ਦਿਵਸ ਮਨਾਉਣ ਦੀ ਪਰੰਪਰਾ ਸਦੀਆ ਪੁਰਾਣੀ ਚੱਲਦੀ ਆ ਰਹੀ ਹੈ ਪਰ ਕਿਸੇ ਵਿਅਕਤੀ ਵਿਸ਼ੇਸ਼ ਦਾ ਆਗਮਨ ਪੁਰਬ ਮਨਾਉਣ ਦਾ ਮਾਮਲਾ ਪਹਿਲੀ ਵਾਰੀ ਸਾਹਮਣੇ ਆਇਆ ਹੈ ਅਤੇ ਇਹ ਗਲਤੀ ਕਿਸੇ ਹੋਰ ਨੇ ਨਹੀ ਸਗੋ ਪੰਥ ਪ੍ਰਸਿੱਧ ਕੀਤਰਨਤੀਏ ਭਾਈ ਗੁਰਇਕਬਾਲ ਸਿੰਘ ਵਲੋਂ ਕੀਤੀ ਗਈ ਹੈ , ਜਿਸ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਬਹੁਤ ਸਾਰੀਆ ਸੰਗਤਾਂ ਤਾਂ ਜਥੇਬੰਦ ਹੋ ਕੇ ਭਾਈ ਗੁਰਇਕਬਾਲ ਸਿੰਘ ਕੋਲੋ ਇਸ ਦਾ ਸਪੱਸ਼ਟੀਕਰਨ ਲੈਣ ਲਈ ਉਤਾਵਲੀਆ ਹੋ ਰਹੀਆ ਹਨ ਜਦ ਕਿ ਜਥੇਦਾਰ ਅਕਾਲ ਤਖਤ ਸਾਹਿਬ ਵਿਦੇਸ਼ ਗਏ ਹੋਏ ਹਨ ਤੇ ਉਹਨਾਂ ਦੇ ਨਿੱਜੀ ਸਹਾਇਕ ਭਾਈ ਭੁਪਿੰਦਰ ਸਿੰਘ ਨੇ ਕਿਹਾ ਕਿ ਜੇਕਰ ਗਲਤੀ ਕੀਤੀ ਹੈ ਤਾਂ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਵੱਟਸ ਅੱਪ ਤੇ ਇੱਕ ਇਸ਼ਤਿਹਾਰ ਪਾਇਆ ਗਿਆ ਹੈ ਜਿਸ ਦਾ ਸਿਰਲੇਖ ”ਆਗਮਾਨ ਦਿਵਸ” ਅਤੇ ਨਾਲ ਹੀ ਗੁਰਬਾਣੀ ਦੀ ਤੁੱਕ ਲਿਖੀ ਹੋਈ ਹੈ, ” ਸੁਨਿ ਮੀਤਾ ਨਾਨਕੁ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ।” ਕਿਸੇ ਵਿਅਕਤੀ ਵਿਸ਼ੇਸ਼ ਦਾ ਆਗਮਾਨ ਪੁਰਬ ਨਹੀ ਹੋ ਸਕਦਾ ਸਗੋ ਜਨਮ ਦਿਵਸ ਤਾਂ ਮੰਨਿਆ ਜਾ ਸਕਦਾ ਹੈ। ਇਸ ਸਬੰਧੀ ਭਾਈ ਗੁਰਇਕਬਾਲ ਸਿੰਘ ਨੇ ਮੁਆਫੀ ਮੰਗਦਿਆ ਭਾਂਵੇ ਇੱਕ ਆਡੀਉ ਕਲਿੱਪ ਪਾਇਆ ਹੈ ਪਰ ਉਹ ਵੀ ਕਈ ਪ੍ਰਕਾਰ ਦੇ ਸ਼ੰਕੇ ਪ੍ਰਗਟ ਕਰਦਾ ਹੈ ਕਿ ਕਿਸੇ ਵਿਅਕਤੀ ਨੇ ਸ਼ਰਾਰਤ ਨਾਲ ਉਹਨਾਂ ਬਾਰੇ ਗਲਤ ਬਿਆਨਬਾਜੀ ਕੀਤੀ ਹੈ। ਇਸੇ ਤਰ੍ਹਾਂ ਦਲ ਖਾਲਸਾ ਦੇ ਆਗੂ ਤੇ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਭਾਈ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਆਗਮਨ ਪੁਰਬ ਮਨਾਉਣਾ ਗੁਰੂ ਸਾਹਿਬ ਦੀ ਬਰਾਬਰੀ ਕਰਨ ਦੇ ਬਰਾਬਰ ਹੈ ਜਿਸ ਨੂੰ ਸੰਗਤਾਂ ਬਰਦਾਸ਼ਤ ਨਹੀ ਕਰ ਸਕਦੀਆ। ਉਹਨਾਂ ਕਿਹਾ ਕਿ ਉਹ ਆਪਣੇ ਪੱਧਰ ਤੇ ਪੜਤਾਲ ਕਰਵਾਉਣਗੇ ਅਤੇ ਜਿਲ•ਾ ਪੁਲੀਸ ਕਮਿਸ਼ਨਰ ਕੋਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਵੀ ਦਰਜ ਕਰਵਾਉਣਗੇ।

Share Button

Leave a Reply

Your email address will not be published. Required fields are marked *

%d bloggers like this: