ਆਖਿਰ ਸਹੀਦ ਭਗਤ ਸਿੰਘ ਕਲੋਨੀ ਵਾਸੀਆਂ ਦੀ ਸੁਣੀ ਗਈ ਗੁਹਾਰ

ss1

ਆਖਿਰ ਸਹੀਦ ਭਗਤ ਸਿੰਘ ਕਲੋਨੀ ਵਾਸੀਆਂ ਦੀ ਸੁਣੀ ਗਈ ਗੁਹਾਰ
ਅਸੀ ਜੋ ਵਾਅਦੇ ਕੀਤੇ ਉਹ ਵਫਾ ਹੋਏ ਹੁਣ ਲੋਕ ਅਕਾਲੀ ਦਲ ਦਾ ਸਾਥ ਦੇਣ : ਸਿਕੰਦਰ ਸਿੰਘ ਮਲੂਕਾ

ਰਾਮਪੁਰਾ ਫੂਲ 17 ਦਸੰਬਰ (ਕੁਲਜੀਤ ਢੀਗਰਾ ): ਸਥਾਨਕ ਸਹਿਰ ਦੀ ਸਹੀਦ ਭਗਤ ਸਿੰਘ ਕਲੋਨੀ ਦੇ ਵਾਸੀ ਪਿਛਲੇ ਲੰਬੇ ਸਮੇ ਤੋ ਗਲੀਆਂ ਤੇ ਨਾਲੀਆਂ ਬਣਾਉਨ ਨੂੰ ਲੈ ਕੇ ਲੰਬੇ ਸਮੇ ਤੋ ਸੰਘਰਸ ਕਰ ਰਹੇ ਸਨ । ਜਿਸ ਲਈ ਮੁਹੱਲਾ ਨਿਵਾਸੀਆਂ ਵੱਲੋ ਇਲਾਕੇ ਦੇ ਲੀਡਰਾ,ਡੀ ਸੀ ਬਠਿੰਡਾ, ਐਸ ਡੀ ਐਮ ਫੂਲ ਤੋ ਇਲਾਵਾ ਨਗਰ ਕੋਸਲ ਦੇ ਵੱਖ ਵੱਖ ਪ੍ਰਧਾਨ ਨੂੰ ਇਸ ਸਮੱਸਿਆ ਦਾ ਹੱਲ ਕਰਨ ਦੀ ਗੁਹਾਰ ਲਗਾਈ । ਵੀਹ ਸਾਲ ਦੇ ਲੰਬੇ ਇੰਤਜਾਰ ਤੋ ਬਾਦ ਆਖਿਰ ਅਕਾਲੀ ਭਾਜਪਾ ਸਰਕਾਰ ਨੇ ਕਲੋਨੀ ਵਾਸੀਆਂ ਦੀ ਇਸ ਤਕਲੀਫ ਨੂੰ ਵੇਖਦਿਆਂ ਪਹਿਲ ਦੇ ਅਧਾਰ ਤੇ ਕਲੋਨੀ ਦੀਆਂ ਗਲੀਆਂ ਤੇ ਨਾਲੀਆਂ ਦਾ ਕੰਮ ਕਰਵਾਇਆ । ਅਕਾਲੀ ਭਾਜਪਾ ਵੱਲੋ ਕੀਤੇ ਕਲੋਨੀ ਦੇ ਵਿਕਾਸ ਕਾਰਜ ਦਾ ਅੱਜ ਕੇਬਨਿਟ ਮੰਤਰੀ ਸ: ਸਿਕੰਦਰ ਸਿੰਘ ਮਲੂਕਾ ਨੇ ਉਦਘਾਟਨ ਕੀਤਾ । ਅੱਜ ਸਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਤੀਹ ਉਦਘਾਟਨੀ ਸਮਾਰੋਹ ਕੀਤੇ ਗਏ । ਸਮਾਗਮ ਦੋਰਾਨ ਸ: ਮਲੂਕਾ ਨੇ ਦੱਸਿਆ ਕਿ ਸਹਿਰ ਅੰਦਰ ਕਰੀਬ ਚਾਲੀ ਕਰੋੜ ਦੀ ਗ੍ਰਾਂਟ ਨਾਲ ਗਲੀਆਂ ਨਾਲੀਆਂ ਦਾ ਕੰਮ ਮੁਕੰਮਲ ਕਰ ਦਿੱਤਾ ਗਿਆ ਹੈ ਉਹਨਾਂ ਇਸ ਮੋਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਅਸੀ ਵਾਅਦੇ ਲੋਕਾ ਨੂੰ ਕੀਤੇ ਸਨ ਉਹ ਪੂਰੇ ਹੋ ਚੁੱਕੇ ਹਨ । ਹੁਣ ਹਲਕੇ ਦੇ ਲੋਕਾ ਨੂੰ ਅਕਾਲੀ ਦਲ ਦਾ ਸਾਥ ਦੇ ਕੇ ਸੂਬੇ ਵਿੱਚ ਤੀਸਰੀ ਵਾਰ ਸਰਕਾਰ ਆਉਣ ਵਿੱਚ ਵਧੀਆਂ ਰੋਲ ਅਦਾ ਕਰਨਾ ਚਾਹੀਦਾ ਹੈ । ਇਸ ਮੋਕੇ ਉਹਨਾਂ ਨਾਲ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਪ੍ਰਵੀਨ ਕਾਂਸਲ ਰੋਕੀ, ਨਗਰ ਕੋਸਲ ਦੇ ਪ੍ਰਧਾਨ ਸੁਨੀਲ ਬਿੱਟਾ, ਰਾਈਸ ਮਿੱਲ ਐਸੋਸੀਏਸਨ ਦੇ ਪ੍ਰਧਾਨ ਗੁਰਤੇਜ ਸਰਮਾਂ, ਬੀ ਸੀ ਸੈਲ ਦੇ ਜਿਲਾ ਪ੍ਰਧਾਨ ਸੁਰਿੰਦਰ ਜੋੜਾ, ਕੋਸਲਰ ਸੁਰਜੀਤ ਸਿੰਘ, ਨਰੇਸ ਤਾਂਗੜੀ, ਵਿਨੋਦ ਗਰਗ, ਵਾਰਡ ਨੰ: ੧੩ ਦੇ ਇੰਚਾਰਜ ਸੇਰ ਜੰਗ ਬੋਬੀ, ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਜਿੰਮੀ ਗਰਗ, ਹਰੀਸ ਰੀਸੂ, ਜਗਜੀਤ ਸਿੰਘ ਪਿੰਕਾ, ਪ੍ਰਿੰਸ ਸਰਮਾਂ, ਜਸਵੀਰ ਸਿੰਘ ਮਾਨ (ਬੀਰੀ) ਆਦਿ ਸਾਮਲ ਸਨ ।

Share Button

Leave a Reply

Your email address will not be published. Required fields are marked *