Tue. Apr 23rd, 2019

ਆਖਰ ਕਦ ਮਿਲੇਗਾ ਇਨਸਾਫ !

ਆਖਰ ਕਦ ਮਿਲੇਗਾ ਇਨਸਾਫ !

sikh-protest-580x395ਪਟਿਆਲਾ: 1984 ‘ਚ ਦਿੱਲੀ ਤੇ ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਹੋਈ ਹਜ਼ਾਰਾਂ ਸਿੱਖਾਂ ਦੀ ਨਸਲਕੁਸ਼ੀ ਨੂੰ 32 ਵਰ੍ਹੇ ਬੀਤ ਗਏ ਪਰ ਪੀੜਤਾਂ ਨੂੰ ਹਾਲੇ ਤੱਕ ਕੋਈ ਇਨਸਾਫ ਨਾ ਮਿਲਣ ਦਾ ਦਰਦ ਹਰ ਇਨਸਾਨ ਅੰਦਰ ਸੁਲਗਦਾ ਹੈ। ਹਰ ਸਾਲ ਇਸ ਨਸਲਕੁਸ਼ੀ ਦੀ ਯਾਦ ਵਿੱਚ ਰੋਸ ਮਾਰਚ ਜਾਂ ਸਮਾਗਮ ਕਰਵਾਏ ਜਾਂਦੇ ਹਨ ਤੇ ਸਰਕਾਰਾਂ ਦੇ ਬੰਦ ਕੰਨਾਂ ਤੱਕ ਇਨਸਾਫ ਦੀ ਅਪੀਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹੀ ਕੋਸ਼ਿਸ਼ ਪੰਜਾਬ ਯੂਨੀਵਰਸਿਟੀ ਪਟਿਆਲਾ ਵਿੱਚ ਕੀਤੀ ਗਈ।

ਇੱਥੇ ਵਿਦਿਆਰਥੀਆਂ ਨੇ ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਤੋਂ ਸ਼ੁਰੂ ਕਰਕੇ ਪੂਰੇ ਕੈਂਪਸ ਤੋਂ ਹੁੰਦੇ ਹੋਇਆਂ ਯੂਨੀਵਰਸਿਟੀ ਦੇ ਗੁਰੂ ਘਰ ਤੱਕ ਰੋਸ ਮਾਰਚ ਕੱਢਿਆ। ਵਿਦਿਆਰਥੀਆਂ ਨੇ ਆਪਣੇ ਹੱਥਾਂ ਸਿੱਖ ਨਸਲਕੁਸ਼ੀ ਦੀ ਨਿੰਦਾ ਕਰਕੇ ਪੋਸਟਰ ਫੜੇ ਹੋਏ ਸਨ। ਭਾਰਤੀ ਨਿਆਂ ਪ੍ਰਣਾਲੀ ‘ਤੇ ਸਵਾਲ ਚੁੱਕਦੇ ਪੋਸਟਰ ਹੱਥਾਂ ਵਿੱਚ ਫੜੀ ਸਭ ਨੌਜਵਾਨ ਮੁੰਡੇ ਤੇ ਕੁੜੀਆਂ ਮ੍ਰਿਤਕਾਂ ਨੂੰ ਯਾਦ ਕਰਦੇ ਹੋਏ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦੇ ਹੋਏ ਗੁਰਦੁਆਰਾ ਸਾਹਿਬ ਤੱਕ ਪਹੁੰਚੇ।

ਇਸ ਮੌਕੇ ਵਿਦਿਆਰਥੀ ਆਗੂਆਂ ਨੇ ਕਿਹਾ ਕਿ 1984 ਦੀ ਨਸਲਕੁਸ਼ੀ ਭੜਕਾਹਟ ਵਿੱਚ ਆ ਕੇ ਚੁੱਕਿਆ ਗਿਆ ਕਦਮ ਨਹੀਂ ਸੀ ਬਲਕਿ ਕੇਂਦਰ ਦੀ ਸ਼ਹਿ ਤੇ ਯੋਜਨਾਬੱਧ ਤਰੀਕੇ ਨਾਲ ਦਿੱਤਾ ਗਿਆ ਅੰਜਾਮ ਸੀ। ਉਨ੍ਹਾਂ ਮੀਡੀਆ ਪ੍ਰਤੀ ਵੀ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਹਰ ਸਾਲ ਮੀਡੀਆ ਨਸਲਕੁਸ਼ੀ ਨੂੰ ਦੰਗੇ ਜਾਂ ਕਤਲੇਆਮ ਕਹਿ ਕੇ ਸੱਚ ਦਾ ਕਤਲ ਕਰਦਾ ਹੈ ਜਦਕਿ ਮੌਜੂਦਾ ਕੇਂਦਰ ਸਰਕਾਰ ਇਸ ਨੂੰ ਨਸਲਕੁਸ਼ੀ ਐਲਾਨ ਚੁੱਕੀ ਹੈ। ਵਿਦਿਆਰਥੀਆਂ ਨੇ ਕਿਹਾ ਕਿ 32 ਸਾਲ ਬਾਅਦ ਵੀ ਪੀੜਤਾਂ ਨੂੰ ਇਨਸਾਫ ਨਾ ਮਿਲਣਾ ਸੰਸਾਰ ਦੀ ਸਭ ਤੋਂ ਵੱਡੀ ਜਮਹੂਰੀਅਤ ਅਖਵਾਉਣ ਵਾਲੇ ਦੇਸ਼ ਦੇ ਨਾਂ ‘ਤੇ ਕਲੰਕ ਹੈ।

Share Button

Leave a Reply

Your email address will not be published. Required fields are marked *

%d bloggers like this: