ਆਖਰੀ ਜੁੰਮਾ ਕਾਲਾ ਦਿਵਸ ਦੇ ਰੂਪ ਵਿੱਚ ਮਨਾਉਣਗੇਂ- ਸ਼ਾਹੀ ਇਮਾਮ

ss1

ਆਖਰੀ ਜੁੰਮਾ ਕਾਲਾ ਦਿਵਸ ਦੇ ਰੂਪ ਵਿੱਚ ਮਨਾਉਣਗੇਂ- ਸ਼ਾਹੀ ਇਮਾਮ

1-13 (2)
ਲੁਧਿਆਣਾ (ਪ੍ਰੀਤੀ ਸ਼ਰਮਾ): ਬੀਤੇ ਦਿਨੀ ਮਾਲੇਰਕੋਟਲਾ ’ਚ ਪਵਿੱਤਰ ਕੁਰਆਨ ਸ਼ਰੀਫ ਨਾਲ ਕੀਤੀ ਗਈ ਬੇਅਦਬੀ ਤੋਂ ਬਾਅਦ ਲੁਧਿਆਣਾ ਤੋਂ ਮਜਲਿਸ ਅਹਿਰਾਰ ਇਸਲਾਮ ਹਿੰਦ ਵੱਲੋਂ ਸ਼ੁੱਕਰਵਾਰ 1 ਜੁਲਾਈ ਨੂੰ ਮਨਾਏ ਜਾਣ ਵਾਲੇ ਕਾਲਾ ਦਿਵਸ ਦੇ ਐਲਾਨ ਨੂੰ ਅੱਜ ਇੱਥੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਰੱਦ ਕਰ ਦਿੱਤਾ ਹੈ। ਸ਼ਾਹੀ ਇਮਾਮ ਨੇ ਦੱਸਿਆ ਕਿ ਬੀਤੇ ਦਿਨ ਪੰਜਾਬ ਪੁਲਿਸ ਵੱਲੋਂ ਕੁਰਆਨ ਸ਼ਰੀਫ ਨਾਲ ਬੇਅਦਬੀ ਕਰਣ ਵਾਲੇ ਆਦਮੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਇਸ ਨਾਪਾਕ ਸਾਜਿਸ਼ਕਰਤਾਵਾਂ ਅਤੇ ਮੁਜਰਿਮਾਂ ਨੂੰ ਗ੍ਰਿਫਤਾਰ ਕਰਨ ’ਤੇ ਅਸੀ ਡੀਜੀਪੀ ਪੰਜਾਬ ਸ਼੍ਰੀ ਸੁਰੇਸ਼ ਅਰੋੜਾ ਅਤੇ ਡੀਜੀਪੀ ਹਰਦੀਪ ਸਿੰਘ ਢਿੱਲੋਂ ਤੇ ਉਨਾਂ ਦੀ ਟੀਮ ਦੇ ਧੰਨਵਾਦੀ ਹਾਂ। ਸ਼ਾਹੀ ਇਮਾਮ ਨੇ ਕਿਹਾ ਕਿ ਕੁਰਆਨ ਸ਼ਰੀਫ ਦੀ ਬੇਅਦਬੀ ਦਰਅਸਲ ਪ੍ਰਦੇਸ਼ ਵਿੱਚ ਧਾਰਮਿਕ ਦੰਗਾ ਕਰਵਾਉਣ ਦੇ ਤਹਿਤ ਕੀਤੀ ਗਈ ਹੈ ।

ਉਨਾਂ ਨੇ ਕਿਹਾ ਕਿ ਪੁਲਿਸ ਨੇ ਜਿਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ, ਉਨਾਂ ਦੀ ਸੀਬੀਆਈ ਜਾਂਚ ਵੀ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਦੇਸ਼ ਵਿੱਚ ਅਜਿਹੇ ਗ਼ੱਦਾਰ ਮੌਜੂਦ ਹੈ ਜੋ ਕਿ ਚਾਂਦੀ ਦੇ ਕੁਝ ਸਿੱਕੇਆਂ ਦੀ ਖਾਤਰ ਪਾਕਿਸਤਾਨ ਅਤੇ ਆਈਐਸਆਈ ਦੇ ਹੱਥਾਂ ’ਚ ਆਪਣਾ ਈਮਾਨ ਵੇਚ ਰਹੇ ਹਨ । ਹੋ ਸਕਦਾ ਹੈ ਕਿ ਇਹਨਾਂ ਦੋਸ਼ੀਆਂ ਦੀ ਪੁਸ਼ਤਪਨਾਹੀ ਆਈਐਸਆਈ ਹੀ ਕਰ ਰਹੀ ਹੋਵੇ, ਕਿਉਂਕਿ ਦੁਸ਼ਮਨ ਦਾ ਕੋਈ ਧਰਮ ਨਹੀਂ ਹੁੰਦਾ, ਉਸਦਾ ਮਕਸਦ ਸਾਡੇ ਦੇਸ਼ ਵਿੱਚ ਅਸਥਿਰਤਾ ਲਿਆਉਣਾ ਹੈ । ਇੱਕ ਸਵਾਲ ਦੇ ਜਵਾਬ ਵਿੱਚ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਮਾਲੇਰਕੋਟਲਾ ਵਿੱਚ ਕੁਰਆਨ ਪਾਕ ਦੀ ਬੇਅਦਬੀ ਤੋਂ ਬਾਅਦ ਨੇਤਾਵਾਂ ਵੱਲੋਂ ਇੱਕ ਦੂਜੇ ’ਤੇ ਇਲਜਾਮ ਲਗਾਉਣਾ ਮੰਦਭਾਗਾ ਹੈ । ਸ਼ਾਹੀ ਇਮਾਮ ਨੇ ਕਿਹਾ ਕਿ ਧਰਮ ਅਤੇ ਸਮਾਜ ’ਤੇ ਜਦੋਂ ਸੰਕਟ ਆਏ ਤਾਂ ਸਿਆਸੀ ਚਾਲਾਂ ਨਹੀਂ ਚਲਣੀਆਂ ਚਾਹੀਦੀਆਂ, ਸਗੋਂ ਅਮਨ ਅਤੇ ਸ਼ਾਂਤੀ ਨੂੰ ਬਹਾਲ ਰੱਖਣਾ ਚਾਹੀਦਾ ਹੈ । ਵਰਣਨਯੋਗ ਹੈ ਕਿ ਮਾਲੇਰਕੋਟਲਾ ਬੇਅਦਬੀ ਕਾਂਡ ਤੋਂ ਬਾਅਦ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਨਵੀਂ ਨੇ ਐਲਾਨ ਕੀਤਾ ਸੀ ਕਿ ਜੇਕਰ ਸ਼ੁੱਕਰਵਾਰ ਤੱਕ ਦੋਸ਼ੀ ਗ੍ਰਿਫਤਾਰ ਨਹੀਂ ਹੋਏ ਤਾਂ ਪ੍ਰਦੇਸ਼ ਭਰ ਵਿੱਚ ਮੁਸਲਮਾਨ ਰਮਜਾਨ ਸ਼ਰੀਫ ਦਾ ਆਖਰੀ ਜੁੰਮਾ ਕਾਲਾ ਦਿਵਸ ਦੇ ਰੂਪ ਵਿੱਚ ਮਨਾਉਣਗੇਂ।

Share Button

Leave a Reply

Your email address will not be published. Required fields are marked *